ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਚਾਰ ਮੁਹਿੰਮ ਜਾਰੀ
ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪੰਦਰਵਾੜੇ ਦੇ ਸੰਬੰਧ ਵਿਚ ਚਲਾਈ ਜਾ ਰਹੀ ਪ੍ਰਚਾਰ ਪਸਾਰ ਮੁਹਿੰਮ ਤੱਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਐੱਸ. ਡੀ.
ਗੜ੍ਹਸ਼ੰਕਰ, 1 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪੰਦਰਵਾੜੇ ਦੇ ਸੰਬੰਧ ਵਿਚ ਚਲਾਈ ਜਾ ਰਹੀ ਪ੍ਰਚਾਰ ਪਸਾਰ ਮੁਹਿੰਮ ਤੱਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਐੱਸ. ਡੀ. ਐੱਮ. ਸੰਜੀਵ ਕੁਮਾਰ ਗੌੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਨੇਤਰਦਾਨ ਪੰਦਰਵਾੜੇ ਤੇ ਸੁਸਾਇਟੀ ਦੇ ਕਾਰਜ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐੱਸ. ਡੀ. ਐਮ. ਦਫ਼ਤਰ ਵਿਖੇ ਨੇਤਰਦਾਨ ਅਤੇ ਸਰੀਰ ਦਾਨ ਸੰਬੰਧੀ ਜਾਗਰੂਕਤਾ ਬੋਰਡ ਵੀ ਲਗਾਇਆ ਗਿਆ। ਇਸ ਮੌਕੇ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਨੇ ਦੱਸਿਆ ਕਿ ਸੰਸਥਾ ਵਲੋਂ ਹੁਣ ਤੱਕ 4173 ਲੋਕਾਂ ਦੇ ਸਫਲ ਆਪ੍ਰੇਸ਼ਨ ਕਰਕੇ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਡਾ. ਲਖਵਿੰਦਰ ਕੁਮਾਰ ਨੇ ਸਰੀਰ ਦਾਨ ਕਰਨ ਸੰਬੰਧੀ ਜਾਣਕਾਰੀ। ਐੱਸ. ਡੀ. ਐੱਮ. ਸੰਜੀਵ ਕੁਮਾਰ ਗੌੜ ਨੇ ਪ੍ਰਸ਼ਾਸਨ ਵਲੋਂ ਸੁਸਾਇਟੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਮੁਹਿੰਮ ਨੂੰ ਸਹਿਯੋਗ ਕਰਨ ਲਈ ਇਲਾਕੇ ਵਿਚ ਕਾਰਜਸ਼ੀਲ ਵੱਖ-ਵੱਖ ਤਰ੍ਹਾਂ ਦੀਆਂ ਟੀਮਾਂ ਅਤੇ ਵਲੰਟੀਅਰ ਦੁਆਰਾ ਲੋਕਾਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਤੇ ਡਾ. ਲਖਵਿੰਦਰ ਕੁਮਾਰ ਪ੍ਰਧਾਨ ਗੜ੍ਹਸ਼ੰਕਰ ਯੂਨਿਟ ਤੋਂ ਇਲਾਵਾ ਭੁਪਿੰਦਰ ਸਿੰਘ ਜਨਰਲ ਸਕੱਤਰ, ਰਾਜਨ ਮੱਲ੍ਹਣ ਕੈਸ਼ੀਅਰ, ਰਮਨਦੀਪ ਸਿੰਘ ਪ੍ਰੈੱਸ ਸਕੱਤਰ, ਕ੍ਰਿਸ਼ਨ ਪਾਲ ਰਿਟਾਇਰਡ ਸੁਪਰਡੈਂਟ ਮੋਟੀਵੇਟਰ, ਹੈਪੀ ਸਰਪੰਚ ਸਾਧੋਵਾਲ ਤੇ ਹੋਰ ਹਾਜ਼ਰ ਹੋਏ।