ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ 5 ਨੂੰ
ਨਵਾਂਸ਼ਹਿਰ, 1 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ ਚੰਡੀਗੜ੍ਹ ਰੋਡ ਬਰਨਾਲਾ ਕਲਾਂ ਗੇਟ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਧਰਮਪਾਲ ਸਾਹਿਬ ਤੇ ਸੇਵਾਦਾਰ ਦਿਲਬਾਗ ਸਿੰਘ ਲੱਡੂ ਨੇ ਦੱਸਿਆ ਕਿ ਇਲਾਕਾ ਨਿਵਾਸੀ ਸਾਧ ਸੰਗਤ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਰਨਾਲਾ ਕਲਾਂ ਗੇਟਾ ਵਲੋਂ ਸਾਲਾਨਾ ਛਿੰਝ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਨਵਾਂਸ਼ਹਿਰ, 1 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਦੰਗਲ ਗੁੱਗਾ ਨੌਵੀਂ ਦਾ ਸਾਲਾਨਾ ਛਿੰਝ ਮੇਲਾ ਚੰਡੀਗੜ੍ਹ ਰੋਡ ਬਰਨਾਲਾ ਕਲਾਂ ਗੇਟ ਵਿਖੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਧਰਮਪਾਲ ਸਾਹਿਬ ਤੇ ਸੇਵਾਦਾਰ ਦਿਲਬਾਗ ਸਿੰਘ ਲੱਡੂ ਨੇ ਦੱਸਿਆ ਕਿ ਇਲਾਕਾ ਨਿਵਾਸੀ ਸਾਧ ਸੰਗਤ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਬਰਨਾਲਾ ਕਲਾਂ ਗੇਟਾ ਵਲੋਂ ਸਾਲਾਨਾ ਛਿੰਝ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ-ਵੱਖ ਪਹਿਲਵਾਨਾਂ ਦੀ ਘੋਲ ਕਰਵਾਏ ਜਾਣਗੇ। ਜਿਸ ਵਿਚ ਛਾਨਵੀਰ ਕੋਹਾਲੀ, ਪਰਵਿੰਦਰ ਪੱਟੀ, ਜੋਨਟੀ ਗੁੱਜਰ, ਗੁਰਨਾਮ ਬਾਬਾ ਫਲਾਈ, ਪ੍ਰਿੰਸ ਅਜਨਾਲਾ, ਗੌਰਵ ਮਾਛੀਵਾੜਾ, ਸ਼ੁਭਮ ਰਈਏਵਾਲਾ ਵਾਲਾ, ਚੀਨੂ ਰਈਏਵਾਲਾ, ਲੱਕੀ ਕੁਹਾਲੀ, ਲੱਲੂ ਜੰਮੂ 5911, ਰਵੀ ਆਲਮਗੀਰ, ਵਨੀਤ ਆਲਮਗੀਰ, ਸਾਹਿਬਾਜ ਆਲਮਗੀਰ, ਵਿੱਕੀ ਚੰਡੀਗੜ੍ਹ ਆਦਿ ਪਹਿਲਵਾਨਾਂ ਦੇ ਘੋਲ ਕਰਵਾਏ ਜਾਣਗੇ। ਇਸ ਮੌਕੇ ਪਟਕੇ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਸੱਜਰ ਸੂਈਆਂ ਝੋਟੀਆਂ ਤੇ ਨਕਦ ਇਨਾਮ ਅਤੇ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ। ਬਾਬਾ ਧਰਮਪਾਲ ਸਾਹਿਬ ਨੇ ਦੱਸਿਆ ਕਿ ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 9:15 ਵਜੇ ਅਤੇ ਦੁਪਹਿਰ 1:15 ਵਜੇ ਕੀਤੀ ਜਾਵੇਗੀ ਅਤੇ 3 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ 6 ਸਤੰਬਰ ਨੂੰ ਸਵ. ਲਾਲ ਚੰਦ ਐਂਡ ਪਾਰਟੀ ਬਰਨਾਲੇ ਵਾਲੇ ਸਵੇਰੇ 10 ਵਜੇ ਬਾਬਾ ਜੀ ਦਾ ਗੁਣਗਾਨ ਕਰਨਗੇ ਅਤੇ ਨਿੱਕਾ ਬੂੰਗੜੀ ਐਂਡ ਪਾਰਟੀ 12 ਵਜੇ ਬਾਬਾ ਜੀ ਦਾ ਗੁਣਕਾਰ ਕਰਨਗੇ। ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਜਾਣ। ਇਸ ਮੌਕੇ ਬਾਬਾ ਧਰਮਪਾਲ ਸਾਹਿਬ, ਸਰਪੰਚ ਹਰਮਨਜੀਤ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ ਮੰਗਾ, ਮਨਪ੍ਰੀਤ ਸਿੰਘ, ਕਰਨੈਲ ਸਿੰਘ, ਤਰਸੇਮ ਸਿੰਘ, ਹਰਦਿਆਲ ਸਿੰਘ, ਗੁਰਪ੍ਰੀਤ ਸਿੰਘ, ਮੰਗਤ ਰਾਮ, ਕ੍ਰਿਸ਼ਨ ਲਾਲ, ਮਦਨ ਲਾਲ, ਬਲਵੀਰ ਸਿੰਘ ਵਿੱਕੀ ਆਦਿ ਹਾਜ਼ਰ ਸਨ।