ਕਿਸ਼ਨਪੁਰ ’ਚ ਭਲਕੇ ਹੋਣਗੇ ਪਹਿਲਵਾਨਾਂ ਦੇ ਭੇੜ-ਪਰਮਜੀਤ ਸਿੰਘ ਕਿਸ਼ਨਪੁਰ
ਜਾਡਲਾ, 3 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਕਿਸ਼ਨਪੁਰ ਵਿਖੇ ਛਿੰਝ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਜਾਡਲਾ, 3 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਕਿਸ਼ਨਪੁਰ ਵਿਖੇ ਛਿੰਝ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲੇ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਪ੍ਰਬੰਧਕਾਂ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਪਰਮਜੀਤ ਸਿੰਘ ਕਿਸ਼ਨਪੁਰ ਨੇ ਦੱਸਿਆ ਕਿ ਸਮੂਹ ਨਗਰ ਵਾਸੀਆਂ, ਪੰਚਾਇਤ ਅਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਇਹ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਪਟਕੇ ਦੀ ਕੁਸ਼ਤੀ ਲਈ ਵਿਸ਼ੇਸ਼ ਤੌਰ ’ਤੇ ਸੱਦੇ ਗਏ ਨਾਮਵਰ ਪਹਿਲਵਾਨਾਂ ਦਰਮਿਆਨ ਜ਼ਬਰਦਸਤ ਮੁਕਾਬਲਾ ਹੋਵੇਗਾ, ਜਦਕਿ ਹੋਰ ਕੁਸ਼ਤੀਆਂ ਲਈ ਪਹਿਲਵਾਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਪਟਕੇ ਦੀ ਕੁਸ਼ਤੀ ਲਈ ਦੌਲਤ ਸਿੰਘ ਸੋਢੀ ਦੇ ਪਰਿਵਾਰ ਵਲੋਂ ਸੱਜਰ ਸੂਈ ਝੋਟੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਕੁਸ਼ਤੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪਹਿਲਵਾਨਾਂ ਨੂੰ ਵੱਖ-ਵੱਖ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਮਨਦੀਪ ਸਿੰਘ ਦੀਪਾ, ਕਲਦੀਪ ਸਿੰਘ ਸੋਢੀ, ਗਰਨੇਕ ਸਿੰਘ ਸਾਬਕਾ ਪੰਚ, ਭਾਗ ਸਿੰਘ, ਯੋਗਰਾਜ ਸਿੰਘ ਨੰਬਰਦਾਰ ਅਤੇ ਸੱਤਪਾਲ ਸਿੰਘ ਫੌਜੀ ਸਮੇਤ ਹੋਰ ਨਗਰ ਵਾਸੀ ਹਾਜ਼ਰ ਸਨ।