04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਰਕਾਰੀ ਸਕੂਲ ਸਿੰਬਲ ਮਜਾਰਾ ਫੁੱਟਬਾਲ ਵਿਚ ਬਣਿਆ ਜ਼ਿਲ੍ਹਾ ਜੇਤੂ

ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼ਹੀਦ ਭਗਤ ਸਿੰਘ ਨਗਰ ਦੀਆਂ ਜ਼ਿਲ੍ਹਾ ਪੱਧਰੀ ਚੱਲ ਰਹੀਆਂ 70ਵੀਂਆਂ ਸਾਲਾਨਾ ਸਕੂਲ ਖੇਡਾਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਸੜੋਆ ਜ਼ੋਨ ਦੀ ਅੰਡਰ 17 (ਲੜਕੇ) ਦੀ ਟੀਮ ਵਿਚ ਸ਼ਾਮਿਲ ਹੋ ਕੇ ਖਾਲਸਾ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ ਵਿਚ ਸਿੰਬਲ ਮਜਾਰਾ ਦੇ ਖਿਡਾਰੀਆਂ ਨੇ ਪ੍ਰਿੰ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼ਹੀਦ ਭਗਤ ਸਿੰਘ ਨਗਰ ਦੀਆਂ ਜ਼ਿਲ੍ਹਾ ਪੱਧਰੀ ਚੱਲ ਰਹੀਆਂ 70ਵੀਂਆਂ ਸਾਲਾਨਾ ਸਕੂਲ ਖੇਡਾਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਬਲ ਮਜਾਰਾ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਸੜੋਆ ਜ਼ੋਨ ਦੀ ਅੰਡਰ 17 (ਲੜਕੇ) ਦੀ ਟੀਮ ਵਿਚ ਸ਼ਾਮਿਲ ਹੋ ਕੇ ਖਾਲਸਾ ਸਕੂਲ ਨਵਾਂਸ਼ਹਿਰ ਦੇ ਖੇਡ ਮੈਦਾਨ ਵਿਚ ਸਿੰਬਲ ਮਜਾਰਾ ਦੇ ਖਿਡਾਰੀਆਂ ਨੇ ਪ੍ਰਿੰ. ਗੁਰਪ੍ਰੀਤ ਸਿੰਘ ਅਟਵਾਲ ਦੀ ਯੋਗ ਅਗਵਾਈ ਤੇ ਕੋਚ ਅਮ੍ਰਿਤਪ੍ਰੀਤ ਸਿੰਘ ਨਾਗਰਾ ਦੀ ਲਾਜਵਾਬ ਸਿਖਲਾਈ ਦੇ ਬਲਬੂਤੇ ’ਤੇ ਬੰਗਾ ਜ਼ੋਨ ਦੀ ਟੀਮ ਨੂੰ ਫਾਈਨਲ ਮੈਚ ਦੇ ਕਰੜੇ ਮੁਕਾਬਲੇ ਵਿਚ ਹਰਾਇਆ। ਸਮੁੱਚੀ ਟੀਮ ਨੇ ਮੈਦਾਨ ਵਿਚ ਕਪਤਾਨ ਰਾਜਵੀਰ ਤੇ ਉੱਪ ਕਪਤਾਨ ਹਰਜਿੰਦਰ ਸਿੰਘ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਤੇ ਖੇਡ ਭਾਵਨਾ ਨੂੰ ਕਾਇਮ ਰੱਖਦੇ ਹੋਏ ਜਿੱਤ ਪ੍ਰਾਪਤ ਕੀਤੀ। ਟੀਮ ਦੀ ਵਿਉਂਤਬੰਦੀ ਵਿਚ ਸਾਗਰ, ਸ਼ਮੀਰ, ਦਿਲਪ੍ਰੀਤ ਸਿੰਘ ਤੇ ਸ਼ਿਵਮ ਦੀ ਡਿਫੈਂਸ, ਤੁਸ਼ਾਰ, ਮਨਦੀਪ ਅਤੇ ਨਵੀਨ ਦੀ ਮਿੱਡ ਤੇ ਰਾਜਵੀਰ, ਹਰਜਿੰਦਰ ਸਿੰਘ, ਮਨਜੋਤ, ਨਵਜੋਤ ਅਤੇ ਸੁਖਜਿੰਦਰ ਸਿੰਘ ਦੀ ਫਾਰਵਰਡ ਸਟਰਾਈਕ ਨਿਰਣਾਇਕ ਤੇ ਸਫ਼ਲ ਸਿੱਧ ਹੋਏ। ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਹਾਜ਼ਰ ਦਰਸ਼ਕਾਂ ਵਿਚ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਅਟਵਾਲ, ਅਮਰਜੀਤ ਸਿੰਘ ਸਿੰਬਲ ਮਜਾਰਾ, ਬਾਬਾ ਗੁਰਨਾਮ ਸਿੰਘ, ਭੁਪਿੰਦਰ ਸੜੋਆ, ਅਮਰਜੀਤ ਸਿੰਘ ਮੈਨੇਜਰ ਤੇ ਸੰਦੀਪ ਕੁਮਾਰ ਬਛੌੜੀ ਮੌਜੂਦ ਰਹੇ। ਮੈਚ ਜਿੱਤਣ ਉਪਰੰਤ ਵਾਪਸ ਸਿੰਬਲ ਮਜਾਰਾ ਸਕੂਲ ਪੁੱਜਣ ’ਤੇ ਟੀਮ ਨੂੰ ਸਮੁੱਚੇ ਸਟਾਫ਼ ਵਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੁਲਵਿੰਦਰ ਕੌਰ, ਰਾਜ ਕੁਮਾਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਚੰਦਰ ਸ਼ੇਖਰ, ਸੰਦੀਪ ਕੌਰ, ਹਿਮਕਣ, ਪ੍ਰੀਤੀ ਧੰਮ, ਸੀਮਾ, ਜਸਕਰਨ ਸਿੰਘ, ਅਰਵਿੰਦਰ ਸਿੰਘ, ਨੀਲਮ ਕੌਰ ਤੇ ਲਵਦੀਪ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਨਪੁਰ ਕੁੱਲੇਵਾਲ ਵਿਖੇ ਵਿਸ਼ੇਸ਼ ਸਮਾਗਮ ਕੱਲ੍ਹ ਅਗਲੀ ਖ਼ਬਰ ਭਾਲੜੂ ਗੋਤ ਦੀਆਂ ਸਤੀਆਂ ’ਤੇ ਮੇਲਾ 10 ਨੂੰ
Ad Position 24