06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੰਗਾ ਵਿਖੇ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ

ਬੰਗਾ, 5 ਸਤੰਬਰ (ਧਰਮਵੀਰ ਪਾਲ)-ਸ੍ਰੀ ਲੱਡੂ ਗੋਪਾਲ ਮਹਾਂਉਤਸਵ ਸੰਮਤੀ ਬੰਗਾ ਦੀ ਪ੍ਰਧਾਨ ਅੰਜੂ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਵਿਸ਼ਾਲ ਸ਼ੋਭਾ ਯਾਤਰਾ ਮੁਕੰਦਪੁਰ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਤੋਂ ਸ਼ੁਰੂ ਹੋ ਕੇ, ਮੇਨ ਰੋਡ, ਨਗਰ ਕੌਂਸਲ ਰੋਡ, ਆਜ਼ਾਦ ਚੌਕ, ਮੇਨ ਰੋਡ, ਗੜ੍ਹਸ਼ੰਕਰ ਚੌਕ, ਗੁਰੂ ਤੇਗ ਬਹਾਦਰ ਗੇਟ, ਰੇਲਵੇ ਰੋਡ ਤੋਂ ਹੁੰਦੀ ਹੋਈ ਮਿਸ਼ਰਾ ਬਾਗ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਬੰਗਾ, 5 ਸਤੰਬਰ (ਧਰਮਵੀਰ ਪਾਲ)-ਸ੍ਰੀ ਲੱਡੂ ਗੋਪਾਲ ਮਹਾਂਉਤਸਵ ਸੰਮਤੀ ਬੰਗਾ ਦੀ ਪ੍ਰਧਾਨ ਅੰਜੂ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ ’ਤੇ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਵਿਸ਼ਾਲ ਸ਼ੋਭਾ ਯਾਤਰਾ ਮੁਕੰਦਪੁਰ ਰੋਡ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਤੋਂ ਸ਼ੁਰੂ ਹੋ ਕੇ, ਮੇਨ ਰੋਡ, ਨਗਰ ਕੌਂਸਲ ਰੋਡ, ਆਜ਼ਾਦ ਚੌਕ, ਮੇਨ ਰੋਡ, ਗੜ੍ਹਸ਼ੰਕਰ ਚੌਕ, ਗੁਰੂ ਤੇਗ ਬਹਾਦਰ ਗੇਟ, ਰੇਲਵੇ ਰੋਡ ਤੋਂ ਹੁੰਦੀ ਹੋਈ ਮਿਸ਼ਰਾ ਬਾਗ ਦੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਈ। ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਰਾਧਾ ਕ੍ਰਿਸ਼ਨ ਦੀਆਂ ਸੁੰਦਰ ਝਾਕੀਆਂ ਕੱਢੀਆਂ ਗਈਆਂ। ਭਗਵਾਨ ਸ੍ਰੀ ਕ੍ਰਿਸ਼ਨ ਨੂੰ ਪਿਆਰ ਕਰਨ ਵਾਲੀਆਂ ਨੇ ਫੁੱਲਾਂ ਨਾਲ ਸਜੀਆਂ ਟੋਕਰੀਆਂ ਵਿਚ ਸ੍ਰੀ ਲੱਡੂ ਗੋਪਾਲ ਨੂੰ ਆਪਣੇ ਹੱਥਾਂ ਵਿਚ ਫੜਿਆ ਹੋਇਆ ਸੀ। ਸ੍ਰੀ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਸ਼ਾਖਾ, ਬੰਗਾ ਦੀ ਪ੍ਰਮੁੱਖ ਬੀ. ਕੇ. ਸੁਮਨ ਭੈਣ ਦੀ ਅਗਵਾਈ ਹੇਠ ਇਕ ਸੁੰਦਰ ਝਾਕੀ ਵੀ ਕੱਢੀ ਗਈ। ਛੋਟੀਆਂ-ਛੋਟੀਆਂ ਬੱਚੀਆਂ ਦਾ ਸੁੰਦਰ ਨਾਚ ਅਤੇ ਪ੍ਰਵਾਸੀ ਬੱਚੀਆਂ ਦਾ ਡਾਂਡੀਆ ਨਾਚ ਇਸ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ ਸੀ। ਵਿਸ਼ਾਲ ਸ਼ੋਭਾ ਯਾਤਰਾ ਦਾ ਸਵਾਗਤ ਵੱਖ-ਵੱਖ ਥਾਵਾਂ ’ਤੇ ਸੁੰਦਰ ਗੇਟ ਬਣਾ ਕੇ ਕੀਤਾ। ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਇਆ। ਸ਼ੋਭਾ ਯਾਤਰਾ ਵਿਚ ਸਮਾਜ ਸੇਵਕ ਬਾਬਾ ਦਵਿੰਦਰ ਕੌੜਾ, ਨਗਰ ਕੌਂਸਲ ਪ੍ਰਧਾਨ ਮੋਨਿਕਾ ਵਾਲੀਆ, ਕੌਂਸਲਰ ਹਿੰਮਤ ਤੇਜਪਾਲ, ਕੌਂਸਲਰ ਜਸਵਿੰਦਰ ਸਿੰਘ ਮਾਨ, ਕੌਂਸਲਰ ਗੀਤਾ ਰਾਣੀ, ਭਾਜਪਾ ਆਗੂ ਪ੍ਰਿਤਪਾਲ ਬਜਾਜ, ਇਕਬਾਲ ਸਿੰਘ ਬਾਜਵਾ, ਬਲਵੀਰ ਸ਼ਰਮਾ, ਪਵਨ ਭੱਲਾ, ਰਾਮ ਭਰੋਸੇ, ਡਾ. ਨਰੇਸ਼ ਰਾਵਲ, ਵਿਕਾਸ ਕੁਮਾਰ, ਸਤਪਾਲ ਸੂਰੀ, ਜਨਕ ਰਾਜ, ਜਤਿੰਦਰ ਮੋਹਨ, ਰਾਕੇਸ਼ ਸੂਰੀ, ਗੀਤਾ ਕਨੌਜੀਆ, ਪ੍ਰਵੀਨ ਗਾਂਧਾ, ਪ੍ਰਭਾਤ ਕਲਮੀ ਆਦਿ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰਪੁਰ ਜੱਟਾਂ ਸਕੂਲ ਦੀ ਸਿੱਖਿਆ ਨੂੰ ਮਿਲੀ ਨਵੀਂ ਕਮਾਨ-ਰਣਜੀਤ ਬੱਬਰ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਤੇ ਅਧਿਆਪਕ ਦਿਵਸ ਮਨਾਇਆ
Ad Position 24