ਚੌਧਰੀ ਮੀਨਾ ਸੂੰਢ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ
ਬਹਿਰਾਮ, 3 ਨਵੰਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਅਤੇ ਹਲਕਾ ਇੰਚਾਰਜ ਬੰਗਾ ਚੌਧਰੀ ਮੀਨਾ ਸੂੰਢ ਪਤਨੀ ਸਵ: ਚੌਧਰੀ ਤਰਲੋਚਨ ਸਿੰਘ ਸੂੰਢ ਨੇ ਵੱਖ-ਵੱਖ ਪਿੰਡਾਂ ’ਚ ਸੈਂਕੜੇ ਪਾਰਟੀ ਵਰਕਰਾਂ ਨਾਲ ਪਾਰਟੀ ਦੇ ਹੱਕ ’ਚ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪਿੰਡ ਚੇਤਾ ਵਿਖੇ ਸੀਨੀਅਰ ਆਗੂ ਰੂਪ ਲਾਲ ਚੇਤਾ ਵਲੋਂ ਕੀਤੇ ਗਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਇੱਕ-ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਓ ਤਾਂ ਜੋ ਪੰਜਾਬ ’ਚ ਕਾਂਗਰਸ ਸਰਕਾਰ ਬਣੇ ਅਤੇ ਲੋਕਾਂ ਦਾ ਭਲਾ ਹੋ ਸਕੇ।
ਬਹਿਰਾਮ, 3 ਨਵੰਬਰ (ਸਰਬਜੀਤ ਸਿੰਘ ਰਾਣਾ)-ਵਿਧਾਨ ਸਭਾ ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਵੱਡੇ ਦਾਅਵੇਦਾਰ ਅਤੇ ਹਲਕਾ ਇੰਚਾਰਜ ਬੰਗਾ ਚੌਧਰੀ ਮੀਨਾ ਸੂੰਢ ਪਤਨੀ ਸਵ: ਚੌਧਰੀ ਤਰਲੋਚਨ ਸਿੰਘ ਸੂੰਢ ਨੇ ਵੱਖ-ਵੱਖ ਪਿੰਡਾਂ ’ਚ ਸੈਂਕੜੇ ਪਾਰਟੀ ਵਰਕਰਾਂ ਨਾਲ ਪਾਰਟੀ ਦੇ ਹੱਕ ’ਚ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਪਿੰਡ ਚੇਤਾ ਵਿਖੇ ਸੀਨੀਅਰ ਆਗੂ ਰੂਪ ਲਾਲ ਚੇਤਾ ਵਲੋਂ ਕੀਤੇ ਗਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੀ ਇੱਕ-ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਓ ਤਾਂ ਜੋ ਪੰਜਾਬ ’ਚ ਕਾਂਗਰਸ ਸਰਕਾਰ ਬਣੇ ਅਤੇ ਲੋਕਾਂ ਦਾ ਭਲਾ ਹੋ ਸਕੇ। ਰੂਪ ਲਾਲ ਚੇਤਾ ਸਕੱਤਰ ਐਸ. ਸੀ ਵਿਭਾਗ ਪੰਜਾਬ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਬੰਗਾ ਦੀ ਸੀਟ ਵੱਡੇ ਫਰਕ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਇੱਕ-ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾਓ ਤਾਂ ਜੋ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਨੂੰ ਹਰਾ ਕੇ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਚੌਧਰੀ ਮੀਨਾ ਸਿੰਘ ਸੂੰਢ ਹਲਕਾ ਇੰਚਾਰਜ ਬੰਗਾ, ਰੂਪ ਲਾਲ ਚੇਤਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਐਸ. ਸੀ ਵਿਭਾਗ ਪੰਜਾਬ, ਹਰਬੰਤ ਸਿੰਘ ਸੂੰਢ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਬਲਦੇਵ ਸਿੰਘ ਮਕਸੂਦਪੁਰ ਸਾਬਕਾ ਵਾਇਸ ਚੇਅਰਮੈਨ, ਤੀਰਥ ਸਿੰਘ ਮੇਹਲੀਆਣਾ ਚੇਅਰਮੈਨ ਬਲਾਕ ਸੰਮਤੀ ਬੰਗਾ, ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਜਸਵਿੰਦਰ ਸਿੰਘ ਮੱਟੂ ਜਨਰਲ ਸਕੱਤਰ, ਐਡਵੋਕੇਟ ਅਮਨਦੀਪ ਸਿੰਘ ਗੁਰੂ, ਰਾਣੀ ਸਰਪੰਚ, ਧਰਮਪਾਲ ਸੂੰਢ, ਹਰਵਿੰਦਰ ਸਿੰਘ ਬੋਇਲ, ਪਰਮਜੀਤ ਸਿੰਘ ਸਰੋਏ, ਪਰਮਜੀਤ ਸਿੰਘ ਚੇਤਾ, ਗੁਰਨਾਮ ਚੰਦ ਸਾਬਕਾ ਸਰਪੰਚ, ਰਸ਼ਪਾਲ ਸਿੰਘ ਆਦਿ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ।