05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਰਾਹੋਂ ਵਿਖੇ ‘ਮਈਆ ਜੀ ਅਸੀਂ ਬੱਚੇ ਤੇਰੇ’ ਕਲੱਬ ਵਲੋਂ ਮਾਂ ਭਗਵਤੀ ਦਾ 25ਵਾਂ ਵਿਸ਼ਾਲ ਜਾਗਰਣ

ਰਾਹੋਂ, 5 ਸਤੰਬਰ (ਉਂਕਾਰ ਸਿੰਘ ਰਾਠੋਰ)-‘ਮਈਆ ਜੀ ਅਸੀਂ ਬੱਚੇ ਤੇਰੇ’ ਕਲੱਬ ਵਲੋਂ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਮਾਂ ਭਗਵਤੀ ਦਾ 25ਵਾਂ ਵਿਸ਼ਾਲ ਜਾਗਰਣ ਸਥਾਨਕ ਬੱਸ ਅੱਡਾ ਰਾਹੋਂ ਵਿਖੇ ਧੂਮਧਾਮ ਤੇ ਸ਼ਰਧਾਪੂਰਵਕ ਕਰਵਾਇਆ। ਜਾਗਰਣ ਕਲੱਬ ਦੇ ਪ੍ਰਧਾਨ ਦਿਨੇਸ਼ ਚੋਪੜਾ ਬਿੱਲੂ ਦੀ ਅਗਵਾਈ ਹੇਠ ਕਰਵਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਰਾਹੋਂ, 5 ਸਤੰਬਰ (ਉਂਕਾਰ ਸਿੰਘ ਰਾਠੋਰ)-‘ਮਈਆ ਜੀ ਅਸੀਂ ਬੱਚੇ ਤੇਰੇ’ ਕਲੱਬ ਵਲੋਂ ਜਨਮ ਅਸ਼ਟਮੀ ਦੇ ਪਵਿੱਤਰ ਮੌਕੇ ’ਤੇ ਮਾਂ ਭਗਵਤੀ ਦਾ 25ਵਾਂ ਵਿਸ਼ਾਲ ਜਾਗਰਣ ਸਥਾਨਕ ਬੱਸ ਅੱਡਾ ਰਾਹੋਂ ਵਿਖੇ ਧੂਮਧਾਮ ਤੇ ਸ਼ਰਧਾਪੂਰਵਕ ਕਰਵਾਇਆ। ਜਾਗਰਣ ਕਲੱਬ ਦੇ ਪ੍ਰਧਾਨ ਦਿਨੇਸ਼ ਚੋਪੜਾ ਬਿੱਲੂ ਦੀ ਅਗਵਾਈ ਹੇਠ ਕਰਵਾਇਆ। ਇਸ ਮੌਕੇ ਮਾਂ ਦੀ ਪਵਿੱਤਰ ਜੋਤ ਮਾਂ ਭਗਵਤੀ ਜਵਾਲਾ ਦੇਵੀ ਜੀ ਦੇ ਦਰਬਾਰ, ਹਿਮਾਚਲ ਪ੍ਰਦੇਸ਼ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦੀ ਗਈ। ਇਸ ਮੌਕੇ ਮਾਂ ਭਗਵਤੀ ਦੀ ਪੂਜਾ-ਅਰਚਨਾ ਰਮੇਸ਼ ਵਸ਼ਿਸ਼ਟ ਅਤੇ ਸ਼ਿਵਾਨੀ ਵਸ਼ਿਸ਼ਟ ਵਲੋਂ ਸਾਂਝੇ ਤੌਰ ’ਤੇ ਕਰਵਾਈ ਗਈ। ਜਾਗਰਣ ਦੌਰਾਨ ਪ੍ਰਸਿੱਧ ਗਾਇਕ ਵਿਨੋਦ ਰਾਜਨ ਤੇ ਕੁਮਾਰ ਰਾਜਾ ਨੇ ਵੱਖ-ਵੱਖ ਭਜਨਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਮਾਂ ਦੇ ਦਰਬਾਰ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਤੇ ਤਾਜ਼ੇ ਫੁੱਲਾਂ ਨਾਲ ਬੇਹੱਦ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ। ਭਗਤਾਂ ਵਲੋਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ। ਇਸ ਤੋਂ ਇਲਾਵਾ ਸੌਰਵ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ, ਮਾਤਾ ਰਾਣੀ ਤੇ ਸ਼ਿਵ ਪਰਿਵਾਰ ਦੀਆਂ ਮਨਮੋਹਕ ਝਾਕੀਆਂ ਕੱਢੀਆਂ ਗਈਆਂ। ਮਾਤਾ ਤਾਰਾ ਰਾਣੀ ਦੀ ਕਥਾ ਇਲਾਕੇ ਦੇ ਪ੍ਰਸਿੱਧ ਗਾਇਕ ਟੀਟੂ ਆਹੂਜਾ ਵਲੋਂ ਕੀਤੀ ਗਈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਨੇਸ਼ ਚੋਪੜਾ ਬਿੱਲੂ ਨੇ ਕਿਹਾ ਕਿ ਜਿਹੜਾ ਭਗਤ ਸੱਚੇ ਮਨ ਨਾਲ ਭਗਵਾਨ ਸ੍ਰੀ ਕ੍ਰਿਸ਼ਨ ਤੇ ਮਾਂ ਭਗਵਤੀ ਦੀ ਪੂਜਾ-ਅਰਚਨਾ ਕਰਦਾ ਹੈ, ਮਾਂ ਉਸ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਏ. ਐਸ. ਆਈ. ਦਾ ਸਸਕਾਰ ਅਗਲੀ ਖ਼ਬਰ ਲਗਾਤਾਰ ਆ ਰਹੇ ਹਨ ਯੂਰਪ ਸ਼ੈਂਗੇਨ ਦੇ ਵੀਜ਼ੇ-ਕਨਵਰ ਅਰੋੜਾ
Ad Position 24