07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਾਇਨਜ਼ ਕਲੱਬ ਮੁਕੰਦਪੁਰ ਵਲੋਂ ਬਿਰਧ ਆਸ਼ਰਮ ਡਿਸਪੈਂਸਰੀ ਲਈ ਦਵਾਈਆਂ ਭੇਟ

ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਸੇਵਾ ਕਾਰਜਾਂ ’ਚ 1994 ਤੋਂ ਮੋਹਰੀ ਰੋਲ ਅਦਾ ਕਰ ਰਹੀ ਹੈ। ਆਪਣੇ ਇਸ ਲੰਬੇ ਕਾਰਜਕਾਲ ਵਿਚ ਅਨੇਕਾਂ ਸਮਾਜ ਸੇਵਾ ਦੇ ਮੀਲ ਪੱਥਰ ਸਥਾਪਿਤ ਕੀਤੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਮੁਕੰਦਪੁਰ, 6 ਸਤੰਬਰ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਸੇਵਾ ਕਾਰਜਾਂ ’ਚ 1994 ਤੋਂ ਮੋਹਰੀ ਰੋਲ ਅਦਾ ਕਰ ਰਹੀ ਹੈ। ਆਪਣੇ ਇਸ ਲੰਬੇ ਕਾਰਜਕਾਲ ਵਿਚ ਅਨੇਕਾਂ ਸਮਾਜ ਸੇਵਾ ਦੇ ਮੀਲ ਪੱਥਰ ਸਥਾਪਿਤ ਕੀਤੇ ਹਨ। ਆਪਣੇ ਇਸ ਸੇਵਾ ਦੀ ਕੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਰਾਜਾ ਸਾਹਿਬ ਬਿਰਧ ਆਸ਼ਰਮ ਫਤੂਆਣਾ ਭਰੋਮਜਾਰਾ ਵਿਖੇ ਚੱਲ ਰਹੀ ਡਿਸਪੈਂਸਰੀ ਲਈ ਦਵਾਈਆਂ ਦੀ ਖੇਪ ਭੇਟ ਕੀਤੀ। ਇਸ ਮੌਕੇ ਲਾਇਨ ਹਰੀਸ਼ ਕੁਮਾਰ ਬੰਗਾ ਪੀ. ਡੀ. ਜੀ ਤੇ ਲਾਇਨ ਪਾਲ ਸਿੰਘ ਬੰਗਾ ਜ਼ਿਲ੍ਹਾ ਚੇਅਰਮੈਨ ਲੀਓ ਕਲੱਬ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਆਪਣੇ ਸ਼ਬਦਾਂ ਵਿਚ ਕਲੱਬ ਵਲੋਂ ਕੀਤੇ ਗਏ ਇਸ ਵਡਮੁੱਲੇ ਕਾਰਜ ਨੂੰ ਸਲਾਹਿਆ ਅਤੇ ਕਿਹਾ ਕਿ ਡਿਸਟਰਿਕਟ 321.ਡੀ ਨੂੰ ਲਾਇਨ ਕਲੱਬ ਮੁਕੰਦਪੁਰ ’ਤੇ ਬਹੁਤ ਵੱਡਾ ਮਾਣ ਹੈ ਕਿਉਂਕਿ ਉਹ ਆਪਣੇ ਸੇਵਾ ਕਾਰਜਾਂ ’ਚ ਹਮੇਸ਼ਾ ਅੱਗੇ ਵੱਧ ਕੇ ਕੰਮ ਕਰਦੇ ਹਨ ਤੇ ਉਨ੍ਹਾਂ ਨੇ ਪ੍ਰਧਾਨ ਰਾਜ ਕੁਮਾਰ ਕਜਲਾ ਜੀ ਨੂੰ ਵਧਾਈ ਦਿੱਤੀ। ਦਵਾਈਆਂ ਦੀ ਸੇਵਾ ਲਾਇਨ ਕਲੱਬ ਦੇ ਮੈਂਬਰ ਲਾਇਨ ਇੰਦਰਜੀਤ ਕੁਮਾਰ, ਲਾਇਨ ਮੰਗਲ ਦੇਵੀ, ਲਾਇਨ ਅਮਨ ਅਨੰਦ ਵਲੋਂ ਸਾਂਝੇ ਰੂਪ ਵਿਚ ਇਹ ਪ੍ਰਾਜੈਕਟ ਕੀਤਾ। ਆਸ਼ਰਮ ਦੇ ਮੁਖੀ ਇੰਚਾਰਜ ਬਾਬਾ ਬਲਵੰਤ ਸਿੰਘ ਵਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸਰੋਪਾਓ ਦੇ ਕੇ ਸਨਮਾਨ ਕੀਤਾ। ਉਨ੍ਹਾਂ ਆਸ ਰੱਖੀ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਕਲੱਬ ਵਲੋਂ ਵੱਖ-ਵੱਖ ਪ੍ਰਾਜੈਕਟ ਆਸ਼ਰਮ ਵਿਖੇ ਬੇਸਹਾਰਾ ਪ੍ਰਾਣੀਆਂ ਦੀ ਸੇਵਾ ਲਈ ਕਰਦੇ ਰਹਿਣਗੇ। ਇਸ ਸਮੇਂ ਪ੍ਰਿੰਸੀਪਲ ਅਮਰਜੀਤ ਖਟਕੜ, ਲੈਕ. ਮੰਗਲ ਦੇਵੀ, ਗੁਰਮੁਖ ਸਿੰਘ, ਪਰਮਜੀਤ ਰੁਹੇਲਾ, ਕੁਲਦੀਪ ਬੰਗਾ, ਬਲਜਿੰਦਰ ਸਿੰਘ, ਹਰੀਸ਼ ਕਟਾਰੀਆ, ਮਦਨ ਲਾਲ ਬੰਗਾ, ਜਸਵੀਰ ਰਹੇਲਾ, ਇੰਦਰਜੀਤ ਕੁਮਾਰ, ਹਰੀਸ਼ ਬੰਗਾ, ਪਾਲ ਸਿੰਘ ਬੰਗਾ, ਲਖਵਿੰਦਰ ਸਿੰਘ, ਬਲਜੀਤ ਸਿੰਘ ਕਲੱਬ ਐਡਮਿਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਵਲੋਂ ਆਪਣਾ 14ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਮੌਕੇ ਰਾਸ਼ਨ ਵੰਡਦੇ ਹੋਏ ਮੁੱਖ ਮਹਿਮਾਨ ਪ੍ਰੋਫੈਸਰ... ਅਗਲੀ ਖ਼ਬਰ ਬੰਗਾ ਵਿਖੇ ਸਫਾਈ ਅਭਿਆਨ ਮੌਕੇ ਸਫਾਈ ਕਰਮਚਾਰੀ ਸਫਾਈ ਕਰਨ ਉਪਰੰਤ। ਮਿਸ਼ਨ ਕਲੀਨ ਪੰਜਾਬ ਤੰਦਰੁਸਤ ਪੰਜਾਬ ਤਹਿਤ ਚਲਾਈ ਸਫਾਈ...
Ad Position 24