07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਧਿਆਪਕ ਦਿਵਸ ਮੌਕੇ ਵਧੀਆ ਸੇਵਾਵਾਂ ਲਈ ਅਧਿਆਪਕਾਂ ਦਾ ਸਨਮਾਨ

ਬੁੱਲ੍ਹੋਵਾਲ, 6 ਸਤੰਬਰ (ਲੁਗਾਣਾ)-ਸੈਣੀ ਬਾਰ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਉਪਰਾਲੇ ਸਦਕਾ ‘ਅਧਿਆਪਕ ਦਿਵਸ’ ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਚਲਾਈਆਂ ਜਾ ਰਹੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾ ਦੇ ਸਨਮਾਨ ਵਜੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ‘ਅਧਿਆਪਕ ਦਿਵਸ’ ਦੀ ਵਧਾਈ ਦਿੰਦਿਆਂ ਇਸ ਦਿਨ ਦੀ ਮਹੱਤਤਾ ਤੇ ਸਰਵਪੱਲੀ ਡਾ.

Ad Position 21
repet_subhas-goyals [Copy P29]
ਅਜੀਤ ਡੈਸਕ 07-09-2026
ਬੁੱਲ੍ਹੋਵਾਲ, 6 ਸਤੰਬਰ (ਲੁਗਾਣਾ)-ਸੈਣੀ ਬਾਰ ਪ੍ਰਬੰਧਕ ਕਮੇਟੀ ਬੁੱਲ੍ਹੋਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਉਪਰਾਲੇ ਸਦਕਾ ‘ਅਧਿਆਪਕ ਦਿਵਸ’ ਮੌਕੇ ਕਮੇਟੀ ਦੇ ਪ੍ਰਬੰਧ ਅਧੀਨ ਚਲਾਈਆਂ ਜਾ ਰਹੀਆਂ ਸਮੂਹ ਵਿੱਦਿਅਕ ਸੰਸਥਾਵਾਂ ਦੇ ਅਧਿਆਪਕਾ ਦੇ ਸਨਮਾਨ ਵਜੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ। ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ‘ਅਧਿਆਪਕ ਦਿਵਸ’ ਦੀ ਵਧਾਈ ਦਿੰਦਿਆਂ ਇਸ ਦਿਨ ਦੀ ਮਹੱਤਤਾ ਤੇ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੇ ਜੀਵਨ ਸੰਬੰਧੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਹਰਮਿੰਦਰਜੀਤ ਸਿੰਘ, ਪ੍ਰਿੰ. ਅਵਤਾਰ ਸਿੰਘ, ਸਿੱਖਿਆ ਮਾਹਿਰ ਰਣਧੀਰ ਸਿੰਘ, ਪ੍ਰਿੰ. ਡਾ. ਸੁਖਵਿੰਦਰ ਕੌਰ, ਪ੍ਰਿੰ. ਹਰਜਿੰਦਰ ਸਿੰਘ, ਪ੍ਰਿੰ. ਸਤਵਿੰਦਰ ਸਿੰਘ, ਅਮਨਦੀਪ ਕੌਰ ਸੈਣੀ ਬਾਰ ਕਾਲਜ, ਸੰਦੀਪ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੌਰ ਸੈਣੀ ਬਾਰ ਪਬਲਿਕ ਸਕੂਲ ਬੁੱਲ੍ਹੋਵਾਲ ਅਤੇ ਮੈਡਮ ਨਿਸ਼ਾ ਗਿੱਲ, ਪਰਦੀਪ ਸਿੰਘ ਸੈਣੀ ਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਤੇ ਮੈਡਮ ਨਰਿੰਦਰ ਕੌਰ, ਸੀਮਾ ਰਾਇ ਸੈਣੀ ਬਾਰ ਹਾਈ ਸਕੂਲ ਮੁਖਲਿਆਣਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਪ੍ਰਬੰਧਕ ਕਮੇਟੀ ਵਲੋਂ 100 ਫ਼ੀਸਦੀ ਨਤੀਜੇ ਦੇਣ ਵਾਲੇ ਅਧਿਆਪਕਾਂ ਤੇ ਵੱਖ-ਵੱਖ ਜਮਾਤਾਂ ’ਚੋਂ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਵਿਸ਼ਾ ਟੀਚਰਾਂ ਦਾ ਲਗਪਗ 77 ਹਜ਼ਾਰ ਰੁਪਏ ਨਕਦ ਰਾਸ਼ੀ, ਪ੍ਰਸੰਸਾ ਪੱਤਰਾਂ ਤੇ ਤਗਮੇ ਦੇ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਮਨਜੀਤ ਸਿੰਘ, ਮੈਨੇਜਰ ਸੁਰਜੀਤ ਸਿੰਘ ਸੈਣੀ, ਸਕੱਤਰ ਗੁਰਪ੍ਰੀਤ ਸਿੰਘ ਫੱਤੋਵਾਲ, ਮੀਤ ਸਕੱਤਰ ਕਮਲਜੀਤ ਸਿੰਘ ਡੱਲੀ, ਕੈਸ਼ੀਅਰ ਹਰਮਿੰਦਰਜੀਤ ਸਿੰਘ,ਸਿੱਖਿਆ ਮਾਹਿਰ ਰਣਧੀਰ ਸਿੰਘ, ਕਮਲਦੀਪ ਸਿੰਘ ਮੁਖਲਿਆਣਾ ਸਹਾਇਕ ਮੈਨੇਜਰ, ਕਮਲਜੀਤ ਸਿੰਘ ਕਾਨੂੰਗੋ , ਪ੍ਰਿੰ. ਅਵਤਾਰ ਸਿੰਘ ਤੇ ਕਮਲਜੀਤ ਸਿੰਘ ਭੂਪਾ, ਹਰਵਰਿੰਦਰ ਸਿੰਘ ਤੇ ਪ੍ਰਿੰ. ਰੁਪਿੰਦਰਜੀਤ ਸਿੰਘ ਤੇ ਸਮੂਹ ਸੈਣੀ ਬਾਰ ਸਕੂਲ ਕਾਲਜ ਵਿੱਦਿਅਕ ਸੰਸਥਾਵਾਂ ਦੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਮੈਂਬਰਜ਼ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਚ ਸ਼ਾਨਦਾਰ ਇਨਵੈਸਟੀਚਰ ਸੈਰੇਮਨੀ ਦਾ ਆਯੋਜਨ ਅਗਲੀ ਖ਼ਬਰ ਐਲ. ਟੀ. ਐਸ. ਯੂ. ਨੇ ਜਨਮ ਅਸ਼ਟਮੀ ਨੂੰ ਵਾਈਬ੍ਰੈਂਟ ਮਟਕੀ ਫੋੜ ਮੁਕਾਬਲੇ ਨਾਲ ਮਨਾਇਆ
Ad Position 24