ਸੈਨੇਟ ਇਲੈੱਕਸ਼ਨ ਲਈ ਡਾ. ਮੁਕੇਸ਼ ਅਰੋੜਾ ਵਲੋਂ ਚੋਣ ਪ੍ਰਚਾਰ
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਦੀ ਚੋਣ ਲੜ ਰਹੇ ਸੈਨੇਟਰ ਡਾ. ਮੁਕੇਸ਼ ਅਰੋੜਾ ਵਲੋਂ ਗੜ੍ਹਸ਼ੰਕਰ ਖੇਤਰ ਵਿਚ ਚੋਣ ਪ੍ਰਚਾਰ ਕੀਤਾ।
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਪੰਜਾਬ ਯੂਨੀਵਰਸਿਟੀ ਸੈਨੇਟ ਇਲੈਕਸ਼ਨ ਦੀ ਚੋਣ ਲੜ ਰਹੇ ਸੈਨੇਟਰ ਡਾ. ਮੁਕੇਸ਼ ਅਰੋੜਾ ਵਲੋਂ ਗੜ੍ਹਸ਼ੰਕਰ ਖੇਤਰ ਵਿਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਡਾ. ਮੁਕੇਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਦਾ ਸਿੱਖਿਆ ਤੇ ਰਿਸਰਚ ਦੇ ਖੇਤਰ ਵਿਚ 36 ਸਾਲ ਦਾ ਤਜਰਬਾ ਹੈ ਤੇ ਉਹ ਹਮੇਸ਼ਾ ਵਿਦਿਆਰਥੀਆਂ ਦੇ ਯੂਨੀਵਰਸਿਟੀ ਨਾਲ ਸੰਬੰਧਿਤ ਕੰਮਾਂ ਵਿਚ ਮਦਦ ਕਰਦੇ ਰਹੇ ਹਨ। ਇਸ ਮੌਕੇ ਨੌਜਵਾਨ ਆਗੂ ਅਲੋਕ ਰਾਣਾ ਨੇ ਕਿਹਾ ਕਿ ਡਾ. ਮੁਕੇਸ਼ ਅਰੋੜਾ ਵਰਗੇ ਤਜਰਬੇਕਾਰ ਵਿਅਕਤੀ ਦਾ ਜਿੱਤਣਾ ਲਾਜ਼ਮੀ ਹੈ ਤਾਂ ਜੋ ਲਗਾਤਾਰ ਸਿੱਖਿਆ ਦੇ ਖੇਤਰ ’ਚ ਹੋਰ ਬਿਹਤਰੀਨ ਕੰਮ ਕੀਤਾ ਜਾ ਸਕੇ। ਇਸ ਮੌਕੇ ਭਾਜਪਾ ਆਗੂ ਪ੍ਰਦੀਪ ਰੰਗੀਲਾ, ਨੌਜਵਾਨ ਆਗੂ ਨਿਤਿਨ ਸ਼ਰਮਾ ਨੇ ਵੀ ਡਾ. ਮੁਕੇਸ਼ ਅਰੋੜਾ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਗੜ੍ਹਸ਼ੰਕਰ ਖੇਤਰ ਤੋਂ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਪੰਡਿਤ ਰਮਾਕਾਂਤ, ਜਸਪਾਲ ਸਿੰਘ ਤੇ ਹੋਰ ਹਾਜ਼ਰ ਹੋਏ।