ਨੇਤਰਦਾਨ ਸੰਬੰਧੀ ਤਹਿਸੀਲ ਕੰਪਲੈਕਸ ’ਚ ਜਾਗਰੂਕਤਾ ਮੁਹਿੰਮ ਚਲਾਈ
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਤਹਿਸੀਲ ਕੰਪਲੈਕਸ ਵਿਚ ਲੋਕਾਂ ਨੂੰ ਨੇਤਰਦਾਨ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਅਹੁਦੇਦਾਰਾਂ ਵਲੋਂ ਤਹਿਸੀਲਦਾਰ ਲਵਦੀਪ ਸਿੰਘ ਧੂਤ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਨੇਤਰਦਾਨ ਮੁਹਿੰਮ ਤੋਂ ਜਾਣੂ ਕਰਵਾਇਆ।
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਨੇਤਰਦਾਨ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਤਹਿਸੀਲ ਕੰਪਲੈਕਸ ਵਿਚ ਲੋਕਾਂ ਨੂੰ ਨੇਤਰਦਾਨ ਸੰਬੰਧੀ ਜਾਗਰੂਕ ਕੀਤਾ। ਇਸ ਮੌਕੇ ਅਹੁਦੇਦਾਰਾਂ ਵਲੋਂ ਤਹਿਸੀਲਦਾਰ ਲਵਦੀਪ ਸਿੰਘ ਧੂਤ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਨੇਤਰਦਾਨ ਮੁਹਿੰਮ ਤੋਂ ਜਾਣੂ ਕਰਵਾਇਆ। ਮੀਟਿੰਗ ਵਿਚ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ, ਡਾ. ਲਖਵਿੰਦਰ ਕੁਮਾਰ ਪ੍ਰਧਾਨ ਗੜ੍ਹਸ਼ੰਕਰ ਯੂਨਿਟ, ਉਂਕਾਰ ਸਿੰਘ ਚਾਹਲਪੁਰੀ ਸਕੱਤਰ, ਭੁਪਿੰਦਰ ਸਿੰਘ ਜਨਰਲ ਸਕੱਤਰ, ਰਾਜਨ ਮੱਲ੍ਹਣ ਕੈਸ਼ੀਅਰ, ਰਮਨਦੀਪ ਸਿੰਘ ਪ੍ਰੈੱਸ ਸਕੱਤਰ, ਕ੍ਰਿਸ਼ਨ ਪਾਲ ਰਿਟਾਇਰਡ ਸੁਪਰਡੈਂਟ ਮੋਟੀਵੇਟਰ, ਮਨੀਸ਼ ਸੈਣੀ, ਹੈਪੀ ਸਰਪੰਚ ਸਾਧੋਵਾਲ, ਰਵਿੰਦਰ ਸਿੰਘ ਕਾਨੂੰਗੋ, ਹਰਪ੍ਰੀਤ ਪਾਲ ਪਟਵਾਰੀ ਤੇ ਹੋਰ ਹਾਜ਼ਰ ਹੋਏ। ਇਸ ਮੌਕੇ ਤਹਿਸੀਲਦਾਰ ਲਵਦੀਪ ਸਿੰਘ ਧੂਤ ਨੇ ਡਾ. ਤਰਸੇਮ ਸਿੰਘ ਤੇ ਸਾਰੀ ਟੀਮ ਵਲੋਂ ਨੇਤਰਦਾਨ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਪਿੰਡਾਂ ਨੰਬਰਦਾਰਾਂ ਤੇ ਪਟਵਾਰੀਆਂ ਰਾਹੀਂ ਨੇਤਰਦਾਨ ਅਤੇ ਅੱਖ ਦੀ ਖ਼ਰਾਬ ਪੁਤਲੀ ਸੰਸਥਾ ਵਲੋਂ ਬਿਨਾਂ ਕਿਸੇ ਖ਼ਰਚ ਤੋਂ ਬਦਲਣ ਸੰਬੰਧੀ ਸੁਨੇਹਾ ਲੋਕਾਂ ਤੱਕ ਪਹੁੰਚ ਦਾ ਭਰੋਸਾ ਦਿੱਤਾ।