06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮਹਿਤਾਬਪੁਰ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਸ਼ੁਭਮ ਰਈਏਵਾਲ ਨੇ ਜਿੱਤੀ

ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਮਹਿਤਾਬਪੁਰ ਵਾਸੀਆਂ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਐੱਨ. ਆਰ.

Ad Position 21
repet_subhas-goyals [Copy P29]
ਪਿੰਡ ਮਹਿਤਾਬਪੁਰ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਸ਼ੁਰੂ ਕਰਵਾਉਣ ਸਮੇਂ ਪਿੰਡ ਵਾਸੀ ਮੁਹਤਬਰ। ਤਸਵੀਰ : ਧਾਲੀਵਾਲ 07-09-2026
ਗੜ੍ਹਸ਼ੰਕਰ, 6 ਸਤੰਬਰ (ਧਾਲੀਵਾਲ)-ਇਥੋਂ ਦੇ ਨਜ਼ਦੀਕੀ ਪਿੰਡ ਮਹਿਤਾਬਪੁਰ ਵਾਸੀਆਂ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈ. ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ। ਛਿੰਝ ਮੇਲੇ ਵਿਚ ਸਪਲੈਂਡਰ ਮੋਟਰਸਾਈਕਲ ਦੇ ਇਨਾਮ ਵਾਲੀ ਪਟਕੇ ਦੀ ਕੁਸ਼ਤੀ ਸ਼ੁਭਮ ਰਈਏਵਾਲ ਵਲੋਂ ਲਵਪ੍ਰੀਤ ਖੰਨਾ ਨੂੰ ਹਰਾ ਕੇ ਜਿੱਤੀ ਗਈ। 31 ਹਜ਼ਾਰ ਦੇ ਇਨਾਮ ਵਾਲੀ ਕੁਸ਼ਤੀ ਯੋਧਾ ਲੱਲੀਆਂ ਤੇ ਰਣਜੀਤ ਲੀਲਾ ਦਰਮਿਆਨ ਬਰਾਬਰ ਰਹੀ। ਇਸੇ ਤਰ੍ਹਾਂ 11 ਹਜ਼ਾਰ ਦੇ ਇਨਾਮ ਵਾਲੀ ਕੁਸ਼ਤੀ ਅਨਮੋਲ ਬਾਹੜੋਵਾਲ ਤੇ ਅਮਨ ਪੱਟੀ ਦਰਮਿਆਨ ਬਰਾਬਰ ਰਹੀ। ਛਿੰਝ ਮੇਲੇ ’ਚ ਸਪਲੈਂਡਰ ਮੋਟਰਸਾਈਕਲ ਅਵਤਾਰ ਸਿੰਘ ਵਲੋਂ ਦਿੱਤਾ ਗਿਆ। ਛਿੰਝ ਮੇਲੇ ਦੌਰਾਨ ਹਾਜ਼ਰ ਪ੍ਰਬੰਧਕਾਂ ਤੇ ਮੁਹਤਬਰ ਸ਼ਖ਼ਸੀਅਤਾਂ ਵਿਚ ਗਿਆਨੀ ਬਖਸ਼ੀਸ਼ ਸਿੰਘ, ਸਤਵਿੰਦਰ ਸਿੰਘ ਸੈਕਟਰੀ, ਬਹਾਦਰ ਸਿੰਘ ਦਿਆਲ, ਜੋਗਿੰਦਰ ਸਿੰਘ, ਸਤਵਿੰਦਰ ਸਿੰਘ, ਮੋਹਣ ਸਿੰਘ ਗੁੱਗੇ ਵਾਲੇ, ਦੀਪਕ ਸਿੰਘ, ਗੁਰਪ੍ਰੀਤ ਸਿੰਘ, ਸਰਦਾਰਾ ਸਿੰਘ, ਸ਼ੌਂਕਾ ਸਿੰਘ, ਕੁਲਦੀਪ ਸਿੰਘ, ਅਵਤਾਰ ਸਿੰਘ, ਮੋਹਣ ਸਿੰਘ ਦਿਆਲ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਗੁਰਮੁੱਖ ਸਿੰਘ, ਸੀਤਲ ਸਿੰਘ, ਲਾਲ ਚੰਦ, ਚਮਨ ਲਾਲ, ਹਰਭਜਨ ਸਿੰਘ ਪੰਚ, ਦਵਿੰਦਰ ਸਿੰਘ, ਸੋਨੂੰ ਲਾਲ, ਗੁਰਪ੍ਰੀਤ ਸਿੰਘ, ਕਰਤਾਰਾ ਸਿੰਘ, ਇੰਦਰਜੀਤ ਸਿੰਘ, ਜਸਵੀਰ ਸਿੰਘ ਪਨੇਸਰ, ਸਤਨਾਮ ਸਿੰਘ, ਬਲਵੀਰ ਸਿੰਘ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਹਲਕਾ ਚੱਬੇਵਾਲ ’ਚ ਹੋਵੇਗੀ ਸੁਖਬੀਰ ਦੀ ਦੂਸਰੇ ਦੌਰ ਦੀ ਪਹਿਲੀ ਰੈਲੀ ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ
Ad Position 24