ਕੈਂਟਰ ਦੀ ਟੱਕਰ ’ਚ ਜ਼ਖ਼ਮੀ ਲੜਕੇ ਦੀ ਇਲਾਜ ਦੌਰਾਨ ਮੌਤ, ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ
ਗੜ੍ਹਸ਼ੰਕਰ, 9 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਸੜਕ ਹਾਦਸੇ ’ਚ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੇ ਮਾਮਲੇ ’ਚ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਊਸ਼ਾ ਰਾਣੀ ਪਤਨੀ ਲੇਟ ਜੀਤ ਰਾਮ ਵਾਸੀ ਬੋੜਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੈਂ ਅਤੇ ਮੇਰਾ ਲੜਕਾ ਗੁਰਵਿੰਦਰ ਕੁਮਾਰ ਦੁੱਧ ਲੈ ਕੇ ਪਿੰਡ ਰੋੜ ਮਜਾਰਾ ਤੋਂ ਆਪਣੇ ਘਰ ਬੋੜਾ ਵੱਲ ਨੂੰ ਪੈਦਲ ਆ ਰਹੀ ਸੀ ਜਦੋਂ ਅਸੀਂ ਘਾਗੋਂ ਗੁਰੂ ਮੋੜ ਨਜ਼ਦੀਕ ਬੋੜਾ ਪੁੱਜੇ ਜਾਂ ਗੜ੍ਹਸ਼ੰਕਰ ਸਾਈਡ ਤੋਂ ਇਕ ਕੈਂਟਰ ਨੰਬਰੀ ਪੀ.
ਗੜ੍ਹਸ਼ੰਕਰ, 9 ਸਤੰਬਰ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਸੜਕ ਹਾਦਸੇ ’ਚ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੇ ਮਾਮਲੇ ’ਚ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ। ਊਸ਼ਾ ਰਾਣੀ ਪਤਨੀ ਲੇਟ ਜੀਤ ਰਾਮ ਵਾਸੀ ਬੋੜਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮੈਂ ਅਤੇ ਮੇਰਾ ਲੜਕਾ ਗੁਰਵਿੰਦਰ ਕੁਮਾਰ ਦੁੱਧ ਲੈ ਕੇ ਪਿੰਡ ਰੋੜ ਮਜਾਰਾ ਤੋਂ ਆਪਣੇ ਘਰ ਬੋੜਾ ਵੱਲ ਨੂੰ ਪੈਦਲ ਆ ਰਹੀ ਸੀ ਜਦੋਂ ਅਸੀਂ ਘਾਗੋਂ ਗੁਰੂ ਮੋੜ ਨਜ਼ਦੀਕ ਬੋੜਾ ਪੁੱਜੇ ਜਾਂ ਗੜ੍ਹਸ਼ੰਕਰ ਸਾਈਡ ਤੋਂ ਇਕ ਕੈਂਟਰ ਨੰਬਰੀ ਪੀ.ਬੀ. 12 ਐਨ 8481 ਦੇ ਡਰਾਈਵਰ ਨੇ ਗ਼ਲਤ ਦਿਸ਼ਾ ਵੱਲ ਲਿਆ ਕੇ ਬੜੀ ਤੇਜ਼ ਰਫ਼ਤਾਰੀ ਤੇ ਅਣਗਹਿਲੀ ਨਾਲ ਮੇਰੇ ਮੁੰਡੇ ਦੇ ਵਿਚ ਮਾਰਿਆ ਜਿਸ ਨਾਲ ਉਹ ਬੇਹੋਸ਼ ਹੋ ਕੇ ਡਿਗ ਪਿਆ ਅਤੇ ਫੱਟੜ ਹੋ ਗਿਆ। ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੋਂ ਅੱਗੇ ਉਸ ਨੂੰ ਚੰਡੀਗੜ੍ਹ ਲਈ ਰੈਫ਼ਰ ਕਰ ਦਿੱਤਾ ਗਿਆ। ਇਲਾਜ ਦੌਰਾਨ ਗੁਰਵਿੰਦਰ ਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਕੈਂਟਰ ਚਾਲਕ ਹਰਅਵਤਾਰ ਸਿੰਘ ਪੁੱਤਰ ਲੇਟ ਤਰਲੋਚਨ ਸਿੰਘ ਵਾਸੀ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ।