10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਜੀਤ, ਜਲੰਧਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਗੁਰਮਤਿ ਸਮਾਗਮਾਂ ਦੀ ਲੜੀ ਨਿਰੰਤਰ ਜਾਰੀ

ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ)-36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ, ਜੋ ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ। ਸਵ: ਅਜਵਿੰਦਰ ਸਿੰਘ ਵਲੋਂ ਕੀਰਤਨ ਦਰਬਾਰ ਕਰਵਾਉਣ ਦੀ ਸ਼ੁਰੂ ਕੀਤੀ ਗਈ ਪ੍ਰਥਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ‘ਚ ਸੰਤਾਂ-ਮਹਾਂਪੁਰਸ਼ਾਂ ਦੇ ਨਾਲ-ਨਾਲ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ ਅਤੇ ਢਾਡੀ ਜਥੇ ਸ਼ਾਮਿਲ ਹੋਣਗੇ।

Ad Position 21
repet_subhas-goyals [Copy P29]
ਸਨਿਚਰਵਾਰ, 1 ਅਗਸਤ, 2026 10-09-2026
ਹੁਸ਼ਿਆਰਪੁਰ, 9 ਸਤੰਬਰ (ਬਲਜਿੰਦਰਪਾਲ ਸਿੰਘ)-36ਵਾਂ ਅੰਤਰਰਾਸ਼ਟਰੀ ਮਹਾਨ ਕੀਰਤਨ ਦਰਬਾਰ, ਜੋ ਸੰਤ ਅਨੂਪ ਸਿੰਘ ਊਨਾ ਸਾਹਿਬ ਅਤੇ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਸਿੱਖ ਇਤਿਹਾਸ ਦੀਆਂ ਬੇਮਿਸਾਲ ਸਿੰਘਣੀਆਂ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ‘ਚ ਹਾਰ ਪਵਾਏ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 10 ਅਕਤੂਬਰ ਨੂੰ ਰੌਸ਼ਨ ਗਰਾਊਂਡ ਹੁਸ਼ਿਆਰਪੁਰ ‘ਚ ਸ਼ਾਮ 5 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਕਰਵਾਇਆ ਜਾ ਰਿਹਾ ਹੈ। ਸਵ: ਅਜਵਿੰਦਰ ਸਿੰਘ ਵਲੋਂ ਕੀਰਤਨ ਦਰਬਾਰ ਕਰਵਾਉਣ ਦੀ ਸ਼ੁਰੂ ਕੀਤੀ ਗਈ ਪ੍ਰਥਾ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ‘ਚ ਸੰਤਾਂ-ਮਹਾਂਪੁਰਸ਼ਾਂ ਦੇ ਨਾਲ-ਨਾਲ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ ਅਤੇ ਢਾਡੀ ਜਥੇ ਸ਼ਾਮਿਲ ਹੋਣਗੇ। ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਦਿਨ ਸ਼ੁੱਕਰਵਾਰ ਨੂੰ ਦਿਨ ਦਾ ਪਹਿਲਾ ਸਮਾਗਮ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਦਾ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਇਸੇ ਦਿਨ ਰਾਤ ਦਾ ਸਮਾਗਮ ਪਿੰਡ ਰੱਲਣਾ ਨਜ਼ਦੀਕ ਖੁੱਡਾ ਕੁਰਾਲਾ ਵਿਖੇ ਹੋਵੇਗਾ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਢਾਡੀ ਸੁਖਵੀਰ ਸਿੰਘ ਚੌਹਾਨ ਹਾਜ਼ਰੀ ਭਰਨਗੇ। 12 ਸਤੰਬਰ ਦਿਨ ਸ਼ਨੀਵਾਰ ਦਿਨ ਦਾ ਸਮਾਗਮ 11:30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਿੰਡ ਕਾਲਕੱਟ ਨਜ਼ਦੀਕ ਸ਼ਾਮਚੁਰਾਸੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਦਾ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਰਾਤ ਦਾ ਪਹਿਲਾ ਸਮਾਗਮ ਪਿੰਡ ਜਾਜਾ ਵਿਖੇ ਹੋਵੇਗਾ , ਜਿਸ ‘ਚ ਭਾਈ ਸੁਰਿੰਦਰਪਾਲ ਸਿੰਘ ਹਰਿਆਣਾ ਵਾਲੇ ਅਤੇ ਭਾਈ ਕੁਲਵਿੰਦਰ ਸਿੰਘ ਕੰਗਮਾਈ ਦੇ ਜਥੇ ਹਾਜ਼ਰੀ ਭਰਨਗੇ। ਰਾਤ ਦਾ ਦੂਸਰਾ ਸਮਾਗਮ ਪਿੰਡ ਜੰਡਿਆਲਾ (ਬੇਗਮਪੁਰਾ) ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਬੀਬੀ ਮਨਦੀਪ ਕੌਰ ਖ਼ਾਲਸਾ ਸ਼ਾਮਚੁਰਾਸੀ ਅਤੇ ਢਾਡੀ ਹਰਜੀਤ ਸਿੰਘ ਸੋਹਲਪੁਰ ਵਾਲੇ ਹਾਜ਼ਰੀ ਭਰਨਗੇ। ਇਸੇ ਦਿਨ ਰਾਤ ਦਾ ਤੀਸਰਾ ਸਮਾਗਮ ਪਿੰਡ ਢੱਕੀ (ਨਜ਼ਦੀਕ ਹਰਿਆਣਾ) ਵਿਖੇ ਹੋਵੇਗਾ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਭਾਈ ਜਸਵੰਤ ਸਿੰਘ ਭੀਖੋਵਾਲ ਵਾਲਿਆਂ ਦੇ ਜਥਿਆਂ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। 13 ਸਤੰਬਰ ਦਿਨ ਐਤਵਾਰ ਦਾ ਸਮਾਗਮ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਨੰਗਲ ਪਿੰਡ (ਨੀਲਾ ਨਲੋਆ) ਵਿਖੇ ਹੋਵੇਗਾ, ਜਿਸ ‘ਚ ਭਾਈ ਕੁਲਵਿੰਦਰ ਸਿੰਘ ਕੰਗਮਾਈ ਵਾਲੇ ਅਤੇ ਭਾਈ ਵਰਿੰਦਰ ਸਿੰਘ ਸ਼ੇਰਗੜ੍ਹ ਵਾਲੇ ਹਾਜ਼ਰੀ ਭਰਨਗੇ। ਇਸੇ ਦਿਨ ਰਾਤ ਦਾ ਪਹਿਲਾ ਸਮਾਗਮ ਪਿੰਡ ਨੰਗਲ ਖੂੰਗਾ ਵਿਖੇ ਹੋਵੇਗਾ, ਜਿਸ ‘ਚ ਭਾਈ ਕੁਲਵਿੰਦਰ ਸਿੰਘ ਕੰਗਮਾਈ, ਭਾਈ ਨਰਿੰਦਰ ਸਿੰਘ ਨੰਗਲ ਖੂੰਗਾ ਅਤੇ ਭਾਈ ਪਰਮਜੀਤ ਸਿੰਘ ਮੂਨਕਾਂ ਹਾਜ਼ਰੀ ਭਰਨਗੇ। ਇਸੇ ਦਿਨ ਰਾਤ ਦਾ ਦੂਸਰਾ ਸਮਾਗਮ ਪਿੰਡ ਟਿਲੂਵਾਲ ਖੁਣ-ਖੁਣ ਨਜ਼ਦੀਕ ਖੁੱਡਾ ਕੁਰਾਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ‘ਚ ਭਾਈ ਹਰਭਜਨ ਸਿੰਘ ਸੋਤਲਾ ਵਾਲੇ ਅਤੇ ਭਾਈ ਸਤਿੰਦਰ ਸਿੰਘ ਆਲਮ ਦੇ ਜਥੇ ਹਾਜ਼ਰੀ ਭਰਨਗੇ, 14 ਸਤੰਬਰ ਰਾਤ ਦਾ ਸਮਾਗਮ ਪਿੰਡ ਡੱਫ਼ਰ ਵਿਖੇ ਹੋਵੇਗਾ, ਜਿਸ ‘ਚ ਭਾਈ ਸਤਿੰਦਰ ਸਿੰਘ ਆਲਮ ਅਤੇ ਢਾਡੀ ਹਰਜੀਤ ਸਿੰਘ ਸੋਹਲਪੁਰ ਵਾਲੇ ਹਾਜ਼ਰੀ ਭਰਨਗੇ ਤੇ ਗਿਆਨੀ ਜਸਵਿੰਦਰ ਸਿੰਘ ਪਰਮਾਰ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਸੁਸਾਇਟੀ ਵਲੋਂ ਸੰਗਤਾਂ ‘ਚ ਧਾਰਮਿਕ ਲਿਟਰੇਚਰ ਅਤੇ ਕਲੰਡਰ ਵੰਡੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਗੜ੍ਹਦੀਵਾਲਾ ਦੇ ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਵਾਈਸ ਪ੍ਰਧਾਨ ਚੁਣੇ ਅਗਲੀ ਖ਼ਬਰ ਨੇਪਾਲ ’ਚ ਵਾਪਰੀ ਮੰਦਭਾਗੀ ਘਟਨਾ ‘ਤੇ ਮਨੁੱਖੀ ਹਮਦਰਦੀ ਤੇ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿ...
Ad Position 24