ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ
ਮੁਕੇਰੀਆਂ, 9 ਸਤੰਬਰ (ਰਾਮਗੜ੍ਹੀਆ)- ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਮੰਡਲ ਸਕੱਤਰ ਠਾਕੁਰ ਜੋਗਿੰਦਰ ਸਿੰਘ ਬਹਿਬਲਮੰਝ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੁਕੇਰੀਆਂ, 9 ਸਤੰਬਰ (ਰਾਮਗੜ੍ਹੀਆ)- ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ ਮੰਡਲ ਮੁਕੇਰੀਆਂ ਦੀ ਮੀਟਿੰਗ ਮੰਡਲ ਸਕੱਤਰ ਠਾਕੁਰ ਜੋਗਿੰਦਰ ਸਿੰਘ ਬਹਿਬਲਮੰਝ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪੈਨਸ਼ਨਰ ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੁਲਾਜ਼ਮ, ਪੈਨਸ਼ਨਰਾਂ ਦਾ ਡੀ.ਏ. ਦਾ ਬਕਾਇਆ ਜਲਦੀ ਦਿੱਤਾ ਜਾਵੇ, ਮ੍ਰਿਤਕ ਆਸਰਤਾ ਨੂੰ ਨੌਕਰੀਆਂ ਦਿੱਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, 2.59 ਫੈਕਟਰ ਨਾਲ ਸਾਰੇ ਪੈਨਸ਼ਨਰਾਂ ਨੂੰ ਏਰੀਅਰ ਦਿੱਤਾ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਮੁਲਾਜ਼ਮ ਅਤੇ ਪੈਨਸ਼ਨਰਾਂ ਵਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇੰਜ. ਜਗਜੀਤ ਸਿੰਘ ਗੁਰਦਾਸਪੁਰ, ਬੋਧ ਰਾਜ ਤਲਵਾੜਾ, ਇੰਜ. ਕੁਲਵਿੰਦਰ ਸਿੰਘ ਕੋਟਲੀ, ਗੁਰਨਾਮ ਸਿੰਘ, ਕੇਵਲ ਕ੍ਰਿਸ਼ਨ, ਰਾਮ ਸਿੰਘ ਭੰਗਾਲਾ, ਖੜਕ ਸਿੰਘ, ਨਰਿੰਦਰ ਸਿੰਘ ਮੀਆਂ, ਰਸ਼ਪਾਲ ਸਿੰਘ, ਮਦਨ ਲਾਲ ਨੂਰਪੁਰ, ਦੇਵੀਚੰਦ, ਗੁਰਮੀਤ ਸਿੰਘ ਗੇਰਾ, ਸੁਰਿੰਦਰ ਸਿੰਘ ਤਲਵਾੜਾ, ਸ਼ਾਮ ਲਾਲ ਤਲਵਾੜਾ, ਹਰਦੀਪ ਸਿੰਘ ਧਨੋਆ, ਰਜਿੰਦਰ ਸਿੰਘ ਧਨੋਆ ਅਤੇ ਹੋਰ ਬਹੁਤ ਸਾਰੇ ਪੈਨਸ਼ਨਰਜ਼ ਹਾਜ਼ਰ ਸਨ।