16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪਿੰਡ ਭੂਤਾਂ ਵਿਖੇ ਪਟਕੇ ਦੀ ਕੁਸ਼ਤੀ ਰਹੀ ਬਰਾਬਰ

ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਭੂਤਾਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਕਮੇਟੀ ਅਤੇ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਭੂਤਾਂ ਵਿਖੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਗ੍ਰਾਮ ਪੰਚਾਇਤ, ਛਿੰਝ ਮੇਲਾ ਕਮੇਟੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੁਰਜੀਤ ਸਿੰਘ ਭੂਤਾਂ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਛਿੰਝ ਮੇਲੇ ਵਿਚ 120 ਦੇ ਕਰੀਬ ਪੰਜਾਬ ਦੇ ਪ੍ਰਸਿੱਧ ਨਾਮੀ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਪਹਿਲਵਾਨ ਕਮਲ ਡੂਮਛੇੜੀ ਅਤੇ ਅਮਨਾ ਬਾਹੜੋਵਾਲ ਵਿਚਕਾਰ ਕਰਵਾਈ ਗਈ। ਜੋ ਕਿ ਬੇਹੱਦ ਸੰਘਰਸ਼ਸ਼ੀਲ ਹੋਣ ਦੇ ਨਾਲ-ਨਾਲ ਪੂਰਾ ਟਾਈਮ ਬਰਾਬਰ ਰਹੀ। ਦੂਜੇ ਨੰਬਰ ਦੀ ਕੁਸ਼ਤੀ ਬੌਬੀ ਬਾਹੜੋਵਾਲ ਭੂਤਾਂ ਅਤੇ ਕਰਮਾ ਪਟਿਆਲਾ ਵਿਚਕਾਰ ਕਰਵਾਈ ਗਈ। ਜੋ ਕਿ ਪਹਿਲਵਾਨ ਬੌਬੀ ਬਾਹੜੋਵਾਲ ਭੂਤਾਂ ਨੇ ਕੁਸ਼ਤੀ ਜਿੱਤ ਲਈ। ਇਨ੍ਹਾਂ ਤੋਂ ਇਲਾਵਾ ਹੋਰਾਂ ਕੁਸ਼ਤੀਆ ਵਿੱਚ ਪਹਿਲਵਾਨ ਅਨਮੋਲ ਮਜਾਰੀ, ਚਰਨਜੋਤ ਬਾਹੜੋਵਾਲ, ਕਮਲ ਬਾਹੜੋਵਾਲ ਅਤੇ ਮਨਿੰਦਰ ਮੱਲੂਪੋਤਾ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਇਸ ਮੌਕੇ ਦਰਸ਼ਕਾਂ ਲਈ ਠੰਡੇ ਜਲ ਦੀ ਛਬੀਲ ਅਤੇ ਬਰੈਡ ਚਾਹ ਦੇ ਲੰਗਰ ਵੀ ਲਗਾਏ ਗਏ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਜੋਬਨ ਰੰਧਾਵਾ ਨੇ ਖੇਡ ਟੂਰਨਾਮੈਂਟ ’ਚ ਕੀਤੀ ਸ਼ਿਰਕਤ, ਖਿਡਾਰੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ
Ad Position 24