ਪੂਰਨ ਗੁਰੂ ਦੇ ਪੂਰਨ ਸ਼ਿਸ਼ ਸਨ ਸਤਿਗੁਰ ਉਂਕਾਰਾ ਨੰਦ -ਅਚਾਰਿਆ ਨਮਰਤਾ ਨੰਦ
ਬਲਾਚੌਰ, 15 ਸਤੰਬਰ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਦੇ ਦੂਸਰੇ ਸਵਰੂਪ ਸਤਿਗੁਰ ਉਂਕਾਰਾ ਨੰਦ ਦੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਸਤਿਗੁਰ ਅਨੁਭਵਾ ਨੰਦ ਅਤੇ ਸਤਿਗੁਰੂ ਦਾਸਾ ਨੰਦ ਦੇ ਆਸ਼ੀਰਵਾਦ ਸਦਕਾ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰਾਂ ਦੇ ਤਪ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸ੍ਰੀ ਓਂਕਾਰ ਧਾਮ ਥੋਪੀਆ ਨੇੜੇ ਬਲਾਚੌਰ ਵਿਖੇ ਤਿੰਨ ਦਿਨਾਂ ਵਿਸ਼ਾਲ ਸੰਤ ਸਮਾਗਮ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਅਚਾਰਿਆ ਗਰੀਬ ਦਾਸ ਰਚਿਤ ਅੰਮ੍ਰਿਤਮਈ ਬਾਣੀ ਦੇ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਅਚਾਰਿਆ ਨਮਰਤਾ ਨੰਦ ਨੇ ਕਿਹਾ ਕਿ ਸਤਿਗੁਰ ਉਂਕਾਰਾ ਨੰਦ ਪੂਰਨ ਗੁਰੂ ਦੇ ਪੂਰਨ ਸ਼ਿਸ਼ ਸਨ।
ਸ
ਸ੍ਰੀ ਉਂਕਾਰ ਧਾਮ ਥੋਪੀਆ ਵਿਖੇ ਕਰਵਾਏ ਸੰਤ ਸਮਾਗਮ ਦੌਰਾਨ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਂਦੇ ਹੋਏ ਅਚਾਰਿਆ ਨਮਰਤਾ ਨੰਦ ਅਤੇ ਨਾਲ ਸੰਤ ਭਗਤ। ਤਸਵੀਰ : ਨਰੇਸ਼ ਧੌਲ
16-09-2026
ਬਲਾਚੌਰ, 15 ਸਤੰਬਰ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਦੇ ਦੂਸਰੇ ਸਵਰੂਪ ਸਤਿਗੁਰ ਉਂਕਾਰਾ ਨੰਦ ਦੇ ਸਾਲਾਨਾ ਮੂਰਤੀ ਸਥਾਪਨਾ ਦਿਵਸ ਦੇ ਸਬੰਧ ਵਿੱਚ ਸਤਿਗੁਰ ਅਨੁਭਵਾ ਨੰਦ ਅਤੇ ਸਤਿਗੁਰੂ ਦਾਸਾ ਨੰਦ ਦੇ ਆਸ਼ੀਰਵਾਦ ਸਦਕਾ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰਾਂ ਦੇ ਤਪ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸ੍ਰੀ ਓਂਕਾਰ ਧਾਮ ਥੋਪੀਆ ਨੇੜੇ ਬਲਾਚੌਰ ਵਿਖੇ ਤਿੰਨ ਦਿਨਾਂ ਵਿਸ਼ਾਲ ਸੰਤ ਸਮਾਗਮ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ। ਅਚਾਰਿਆ ਗਰੀਬ ਦਾਸ ਰਚਿਤ ਅੰਮ੍ਰਿਤਮਈ ਬਾਣੀ ਦੇ 11 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਅਚਾਰਿਆ ਨਮਰਤਾ ਨੰਦ ਨੇ ਕਿਹਾ ਕਿ ਸਤਿਗੁਰ ਉਂਕਾਰਾ ਨੰਦ ਪੂਰਨ ਗੁਰੂ ਦੇ ਪੂਰਨ ਸ਼ਿਸ਼ ਸਨ। ਜਿਨ੍ਹਾਂ ਨੇ ਆਪਣੇ ਪੂਜਨੀਕ ਗੁਰੂਦੇਵ ਦੇ ਪਦ ਚਿੰਨ੍ਹਾਂ ‘ਤੇ ਚੱਲਦੇ ਹੋਏ ਹਜ਼ਾਰਾਂ ਲੋਕਾਂ ਦਾ ਭਲਾ ਕੀਤਾ। ਇਸ ਤਿੰਨ ਦਿਨਾਂ ਵਿਸ਼ਾਲ ਸੰਤ ਸਮਾਗਮ ਦੌਰਾਨ ਸਵਾਮੀ ਪ੍ਰਕਾਸ਼ਾ ਨੰਦ ਸ੍ਰੀ ਰਾਮ ਮੰਦਿਰ ਮੱਖੂਪੁਰ, ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਸਵਾਮੀ ਅਜਰਾ ਨੰਦ ਧਾਮ ਕਾਹਨਪੁਰ ਖੂਹੀ, ਸਵਾਮੀ ਸਹਿਜ ਦਾਸ ਸੈਲਾ ਖੁਰਦ, ਸਵਾਮੀ ਗੁਣਾ ਨੰਦ ਹਰਿਦੁਆਰ, ਸਵਾਮੀ ਪਾਲਾ ਨੰਦ, ਸਵਾਮੀ ਸਦਾ ਨੰਦ ਸ੍ਰੀ ਅਨੁਭਵ ਧਾਮ ਨਾਨੋਵਾਲ, ਸਵਰਗਵਾਸੀ ਚੌਧਰੀ ਮਿਲਖੀ ਰਾਮ ਕਰਤਾਰਪੁਰ ਦੀ ਭਜਨ ਮੰਡਲੀ, ਸਤਿਲੋਕ ਧਾਮ ਰੱਤੇਵਾਲ ਦੇ ਮੁੱਖ ਸੇਵਾਦਾਰ ਭਗਤ ਵਾਸਦੇਵ ਭੂੰਬਲਾ, ਭਾਈ ਸੁਰਿੰਦਰ ਸਿੰਘ ਰੋੜੂਆਣਾ, ਭਾਈ ਅਮਰੀਕ ਸਿੰਘ ਖੁਰਾਲੀ, ਹੈੱਡ ਪਾਠੀ ਪੰਮੀ ਰੋੜੂਆਣਾ, ਭਗਤ ਰਕੇਸ਼ ਭੂੰਬਲਾ ਨਾਨੋਵਾਲ, ਜਥੇਦਾਰ ਸੋਮ ਸਿੰਘ ਬੂੰਗੜੀ ਆਦਿ ਸੰਤਾਂ ਭਗਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਧਾਮ ਦੇ ਮੁੱਖ ਸੇਵਾਦਾਰ ਰਾਮ ਸਰੂਪ ਵੱਲੋਂ ਅਚਾਰਿਆ ਨਮਰਤਾ ਨੰਦ ਤੇ ਪਹੁੰਚੇ ਮਹਾਂਪੁਰਸ਼ਾਂ, ਪਾਠੀਆਂ, ਸੇਵਾਦਾਰਾਂ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਸਿਰੀ ਰਾਮ ਖੀਵੇਵਾਲ ਅਤੇ ਉਂਕਾਰ ਭੂੰਬਲਾ ਨਾਨੋਵਾਲ ਵੱਲੋਂ ਬਾਖੂਬੀ ਨਿਭਾਈ ਗਈ। ਤਿੰਨੋਂ ਦਿਨ ਸਤਿਗੁਰਾਂ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀ ਸੰਗਤਾਂ ਤੋਂ ਇਲਾਵਾ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।