15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੱਲੀ-ਝਿੱਕੀ ਵਿਖੇ ਸਲਾਨਾ ਛਿੰਝ ਮੇਲਾ ਅੱਜ

ਪੱਲੀ-ਝਿੱਕੀ, 15 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ-ਝਿੱਕੀ ਵਿਖੇ ਸਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ 16 ਸਤੰਬਰ ਦਿਨ ਬੁੱਧਵਾਰ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਝਿੱੜੀ ਅਸਥਾਨ ਦੇ ਗੱਦੀਨਸ਼ੀਨ ਬਾਬਾ ਦਰਸ਼ਨ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ, ਪੱਲੀ ਝਿੱਕੀ ਦੇ ਨਗਰ ਨਿਵਾਸੀ, ਕੋਟ ਪੱਤੀ ਦੇ ਨਗਰ ਨਿਵਾਸੀ ਅਤੇ ਐਨ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਪੱਲੀ-ਝਿੱਕੀ, 15 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਪੱਲੀ-ਝਿੱਕੀ ਵਿਖੇ ਸਲਾਨਾ ਛਿੰਝ ਮੇਲਾ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ 16 ਸਤੰਬਰ ਦਿਨ ਬੁੱਧਵਾਰ ਨੂੰ ਬੜੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਝਿੱੜੀ ਅਸਥਾਨ ਦੇ ਗੱਦੀਨਸ਼ੀਨ ਬਾਬਾ ਦਰਸ਼ਨ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲਾਨਾ ਛਿੰਝ ਮੇਲਾ ਝਿੱੜੀ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ, ਗ੍ਰਾਮ ਪੰਚਾਇਤ, ਪੱਲੀ ਝਿੱਕੀ ਦੇ ਨਗਰ ਨਿਵਾਸੀ, ਕੋਟ ਪੱਤੀ ਦੇ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਬੰਗਾ-ਗੜਸ਼ੰਕਰ ਸੜਕ ਦੇ ਨਜਦੀਕ ਬੰਗਾ ਵਾਲੀ ਸਾਈਡ ਤੇ ਬਾਗ ਵਿੱਚ ਕਰਵਾਇਆ ਜਾ ਰਿਹਾ ਹੈ। ਬਾਬਾ ਦਰਸ਼ਨ ਸਿੰਘ ਭਗਤ ਸ਼ੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਸ ਕੁਸ਼ਤੀ ਅਖਾੜੇ ਵਿੱਚ ਪਹਿਲੀ ਪੱਟਕੇ ਦੀ ਕੁਸ਼ਤੀ ਦੇ ਪਹਿਲਵਾਨ ਸ਼ੇਰਾ ਬਾਬਾ ਫਲਾਈ ਅਤੇ ਧਰਮਿੰਦਰ ਕੁਹਾਲੀ ਦੇ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ। ਇਸ ਮੁਕਾਬਲੇ ਵਿੱਚ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਜਸਵੀਰ ਸਿੰਘ ਬਡਵਾਲ ਕੈਨੇਡਾ ਤੇ ਛੋਟਾ ਭਰਾ ਗੁਰਮੀਤ ਸਿੰਘ ਬਡਵਾਲ ਕੈਨੇਡਾ ਸਪੁੱਤਰ ਬਲਦੇਵ ਸਿੰਘ ਬਡਵਾਲ ਕੈਨੇਡਾ ਦੇ ਸਮੂਹ ਪਰਿਵਾਰ ਵੱਲੋਂ ਇੱਕ ਲੱਖ 81 ਹਜਾਰ ਰੁਪਏ ਨਗਦ ਰਾਸ਼ੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਦੂਜੇ ਪੱਟਕੇ ਦੀ ਕੁਸ਼ਤੀ ਵਿੱਚ ਛੋਟਾ ਗਨੀ ਹੁਸ਼ਿਆਰਪੁਰ ਅਤੇ ਸਹਿਬਾਜ ਆਲਮਗੀਰ ਪਹਿਲਵਾਨਾਂ ਦੀ ਕੁਸ਼ਤੀ ਕਰਵਾਈ ਜਾਵੇਗੀ। ਇਸ ਕੁਸ਼ਤੀ ਵਿੱਚ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ 71,000 ਰੁਪਏ ਦਾ ਇਨਾਮ ਹਰਕ੍ਰਿਸ਼ਨ ਸਿੰਘ ਸਪੁੱਤਰ ਮਹਿੰਦਰ ਸਿੰਘ ਹੱਟੀ ਵਾਲਾ ਦੇ ਪਰਿਵਾਰ ਵੱਲੋਂ ਇਨਾਮ ਵਜੋਂ ਦਿੱਤੇ ਜਾਣਗੇ। ਇਸ ਦੌਰਾਨ ਸਵ: ਪਰਗਣ ਸਿੰਘ ਪੁੰਨੀ ਦੀ ਯਾਦ ਵਿੱਚ 51 ਹਜਾਰ ਰੁਪਏ ਦੀ ਸਪੈਸ਼ਲ ਕੁਸ਼ਤੀ ਸ਼ੰਕਰ ਸਿੰਘ ਪੂਨੀ ਕੋਟ ਪੱਤੀ ਦੇ ਪਰਿਵਾਰ ਵੱਲੋਂ ਕਰਵਾਈ ਜਾਵੇਗੀ। ਇਸ ਵਿੱਚ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਇਸ ਉਪਰੰਤ ਸਵ: ਬਲਵੀਰ ਸਿੰਘ ਡੋਲਕਨ ਦੀ ਯਾਦ ਵਿੱਚ ਸਵ: ਬੁੱਧ ਸਿੰਘ ਪਾਬਲਾ, ਸੁੱਧ ਸਿੰਘ ਪਾਬਲਾ ਅਤੇ ਚਰਨਜੀਤ ਸਿੰਘ ਜੀਤਾ ਪਾਬਲਾ ਦੇ ਪੋਤਰੇ ਤਜਿੰਦਰ ਸਿੰਘ ਮੰਨੂ ਅਤੇ ਗੱਗੀ ਇਟਲੀ ਵੱਲੋਂ 31 ਹਜ਼ਾਰ ਰੁਪਏ ਦੀ ਕੁਸ਼ਤੀ ਹਰਮਨ ਬਗਵਾਈ ਅਤੇ ਚੀਨੂ ਰਈਏਵਾਲ ਦੇ ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਤੇ 11-11 ਹਜਾਰ ਦੀਆਂ ਦੋ ਕੁਸ਼ਤੀਆਂ ਸਪੈਸ਼ਲ ਕਰਵਾਈਆਂ ਜਾਣਗੀਆਂ। ਇਸ ਦੌਰਾਨ ਇਸ ਛਿੰਝ ਅਖਾੜੇ ਦੀ ਲਾਈਵ ਸੇਵਾ ਸਾਬਕਾ ਸਰਪੰਚ ਬਲਕਾਰ ਸਿੰਘ ਬਣਵੈਤ ਦੇ ਪਰਿਵਾਰ ਵਲੋਂ ਕਰਵਾਈ ਜਾਵੇਗੀ। ਇਸ ਅਖਾੜੇ ਵਿੱਚ ਕੁਮੈਂਟਰੀ ਦੀ ਸੇਵਾ ਹੀਰਾ ਖੇੜਾ ਕਰਨਗੇ। ਇਸ ਦੌਰਾਨ ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਸ ਛਿੰਝ ਮੇਲੇ ਦੇ ਅਖਾੜੇ ਵਿੱਚ ਸੱਦੇ ਹੋਏ ਪਹਿਲਵਾਨ ਹਿੱਸਾ ਲੈ ਸਕਣਗੇ।
Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਖ਼ਲਸਾ ਕਾਲਜ ਵਲੋਂ ਮੀਰੀ-ਪੀਰੀ ਖ਼ਲਸਾ ਮਾਰਚ ਦਾ ਸਵਾਗਤ ਕੱਲ੍ਹ ਨੂੰ ਅਗਲੀ ਖ਼ਬਰ ਗੋਸਲਾਂ ‘ਚ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਸਮਾਗਮ 16 ਤੋਂ 22 ਤੱਕ
Ad Position 24