ਗੋਸਲਾਂ ‘ਚ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸੰਬੰਧੀ ਸਮਾਗਮ 16 ਤੋਂ 22 ਤੱਕ
ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਉਨ੍ਹਾਂ ਵਲੋਂ ਵਰੋਸਾਏ ਗੁਰਦੁਆਰਾ ਮੰਜੀ ਸਾਹਿਬ ਨਾਭ ਕੰਵਲ ਰਾਜਾ ਸਾਹਿਬ ਗੋਸਲਾਂ ਵਿਖੇ 16 ਸਤਬੰਰ ਤੋਂ 22 ਸਤੰਬਰ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਐਨ. ਆਰ.
ਬੰਗਾ, 15 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਉਨ੍ਹਾਂ ਵਲੋਂ ਵਰੋਸਾਏ ਗੁਰਦੁਆਰਾ ਮੰਜੀ ਸਾਹਿਬ ਨਾਭ ਕੰਵਲ ਰਾਜਾ ਸਾਹਿਬ ਗੋਸਲਾਂ ਵਿਖੇ 16 ਸਤਬੰਰ ਤੋਂ 22 ਸਤੰਬਰ ਤੱਕ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਸਮੂਹ ਨਗਰ ਨਿਵਾਸੀਆਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ 16 ਸਤੰਬਰ ਦਿਨ ਬੁੱਧਵਾਰ ਨੂੰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। ਜਿਨਾਂ ਦੇ ਭੋਗ 18 ਸਤਬੰਰ ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ।ਇਸੇ ਦਿਨ ਸ੍ਰੀ ਨਿਸ਼ਾਨ ਸਾਹਿਬ ਜੀ ਦੇ ਚੋਲੇ ਪਹਿਨਾਏ ਜਾਣਗੇ। ਇਸੇ ਦਿਨ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 20 ਸਤਬੰਰ ਦਿਨ ਐਤਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ।ਇਸੇ ਦਿਨ ਤੀਜੀ ਲੜੀ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ 20 ਸਤੰਬਰ ਐਤਵਾਰ ਨੂੰ 10 ਵਜੇ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਪਿੰਡ ਦੀ ਪ੍ਰਕਰਮਾ ਕਰਦਿਆਂ ਹੋਇਆਂ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਗੁਰਵਿੰਦਰ ਬੱਲੋਵਾਲ, ਸ਼ਿੰਦਰ ਲੰਗੇਰੀ, ਕਵੀਸ਼ਰ ਜਸਵੀਰ ਸਿੰਘ, ਢਾਡੀ ਰਿਪਨਜੀਤ ਸਿੰਘ ਝੰਡੇਰਾਂ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। 21 ਸਤੰਬਰ ਦਿਨ ਸੋਮਵਾਰ ਨੂੰ ਹਲਟ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ। ਦੋ ਬਲਦਾਂ ਜਾਂ ਝੋਟੇ ਅਤੇ ਬਲਦਾਂ ਦੀ ਜੋੜੀ ਭੱਜੇਗੀ, ਲੇਟ ਆਈ ਜੋੜੀ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਸ਼ਰਤਾਂ ਮੌਕੇ ‘ਤੇ ਦੱਸੀਆਂ ਜਾਣਗੀਆਂ। ਹਲਟ ਦੀਆਂ ਦੌੜਾਂ ਦੇ ਕੁੱਲ 10 ਇਨਾਮਾਂ ਹੋਣਗੇ ਪਹਿਲਾ ਇਨਾਮ 41 ਹਜਾਰ ਰੁਪਏ ਅਤੇ ਮੋਟਰਸਾਈਕਲ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ ਨੂੰ 31 ਹਜਾਰ ਰੁਪਏ ਦਿੱਤਾ ਜਾਵੇਗਾ। 21 ਸਤੰਬਰ ਰਾਤ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਕਵੀਸ਼ਰ ਮਹਾਂਕਾਲ ਗਿਆਨੀ ਸੁਖਵੀਰ ਸਿੰਘ ਗੁਰੂ ਨਾਨਕ ਦਲ ਮੜੀਆਂ, ਰਾਗੀ ਸੁਖਪ੍ਰੀਤ ਸਿੰਘ ਆਨੰਦਪੁਰ ਸਾਹਿਬ ਦੇ ਢਾਡੀ ਜੱਥਾ ਰਾਜਾ ਸਾਹਿਬ ਦੇ ਗੁਣਗਾਨ ਕਰਨਗੇ। 22 ਸਤੰਬਰ ਦਿਨ ਮੰਗਲਵਾਰ ਨੂੰ ਤੀਜੀ ਲੜੀ ਦੇ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਕਵੀਸ਼ਰੀ ਜਥਾ ਮਾ: ਭੀਮ ਮੌੜ ਗੋਲਡ ਮੈਡਲ ਲਿਸਟ ਢਾਡੀ ਜੱਥਾ ਮਿਲਖਾ ਸਿੰਘ ਮੌਜੀ ਅਤੇ ਗੁਰਦੇਵ ਸਿੰਘ ਤੋਹਫਾ ਸੰਗਤਾਂ ਨੂੰ ਨਿਰੋਲ ਧਾਰਮਿਕ ਪ੍ਰੋਗਰਾਮ ਨਾਲ ਨਿਹਾਲ ਕਰਨਗੇ।