ਤੇਜ਼ ਹਨੇਰੀ ਅਤੇ ਮੀਂਹ ਨਾਲ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ- ਲੋਕ ਪ੍ਰੇਸ਼ਾਨ
ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਸ਼ਾਦੀਪੁਰ ’ਚ ਮੇਨ ਸੜਕ ’ਤੇ ਬੀਤੀ ਰਾਤ ਆਈ ਹਨੇਰੀ ਅਤੇ ਮੀਂਹ ਨਾਲ 5-6 ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਆਵਾਜਾਈ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਇਲਾਵਾ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਵੀ ਖੇਤਾਂ ’ਚ ਵਿਛ ਗਈ ।
ਤਾਰਾਗੜ੍ਹ, 15 ਸਤੰਬਰ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਸ਼ਾਦੀਪੁਰ ’ਚ ਮੇਨ ਸੜਕ ’ਤੇ ਬੀਤੀ ਰਾਤ ਆਈ ਹਨੇਰੀ ਅਤੇ ਮੀਂਹ ਨਾਲ 5-6 ਦਰੱਖਤ ਡਿੱਗਣ ਕਾਰਨ ਲੋਕਾਂ ਨੂੰ ਆਵਾਜਾਈ ’ਚ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ । ਇਸ ਤੋਂ ਇਲਾਵਾ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਵੀ ਖੇਤਾਂ ’ਚ ਵਿਛ ਗਈ । ਜੰਗਲਾਤ ਵਿਭਾਗ ਦੀ ਟੀਮ ਤੇ ਪਿੰਡ ਤਾਰਾਗੜ੍ਹ ਦੇ ਨੌਜਵਾਨਾਂ ਨੇ ਦਰੱਖਤਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਬਹਾਲ ਕੀਤੀ, ਪਰ ਛੋਟੇ ਵਾਹਨ ਹੀ ਇਸ ਰਸਤੇ ਜਾ ਰਹੇ ਸਨ। ਬੱਸਾਂ ਜੋ ਤਾਰਾਗੜ੍ਹ ਤੋਂ ਦੀਨਾਨਗਰ ਨੂੰ ਜਾਂਦੀਆਂ ਸਨ, ਉਹ ਬੱਸਾਂ ਹੁਣ ਪਰਮਾਨੰਦ ਤੋਂ ਵਾਇਆ ਤਾਰਾਗੜ੍ਹ ਜਾ ਰਹੀਆਂ ਸਨ। ਇਸ ਸਬੰਧੀ ਕੁੱਝ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਬੱਸਾਂ ਵਾਲੇ ਕਿਰਾਏ ਦੇ ਵੱਧ ਪੈਸੇ ਵਸੂਲ ਰਹੇ ਸਨ । ਬੱਸਾਂ ਵਾਲਿਆਂ ਦਾ ਕਹਿਣਾ ਸੀ ਕਿ ਬੱਸਾਂ ਪਰਮਾਨੰਦ ਤੋਂ ਤਾਰਾਗੜ੍ਹ ਲਈ ਜਾ ਰਹੀਆਂ ਹਨ, ਇਸ ਲਈ ਵੱਧ ਕਿਰਾਇਆ ਵਸੂਲਿਆ ਗਿਆ ਹੈ ।