ਗਊ-ਵੰਸ਼ ਦੀ ਰੱਖਿਆ ਲਈ ਮਲਿਕਪੁਰ ਚੌਕ ’ਤੇ ਧਰਨਾ
ਪਠਾਨਕੋਟ, 15 ਸਤੰਬਰ (ਸੁਮਿਤ/ਵਿਨੋਦ)-ਗਊ-ਵੰਸ਼ ਦੀ ਰੱਖਿਆ ਅਤੇ ਕਥਿਤ ਨਾਜਾਇਜ਼ ਗਊ-ਵੱਢ ਦੇ ਵਿਰੋਧ ਵਿਚ ਗਊ ਰੱਖਿਅਕਾਂ ਵਲੋਂ ਮਲਿਕਪੁਰ ਚੌਕ ਵਿਖੇ ਧਰਨਾ-ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਨੈਸ਼ਨਲ ਹਾਈਵੇ ’ਤੇ ਚੱਕਾ ਜਾਮ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਗਈ ।
ਪਠਾਨਕੋਟ, 15 ਸਤੰਬਰ (ਸੁਮਿਤ/ਵਿਨੋਦ)-ਗਊ-ਵੰਸ਼ ਦੀ ਰੱਖਿਆ ਅਤੇ ਕਥਿਤ ਨਾਜਾਇਜ਼ ਗਊ-ਵੱਢ ਦੇ ਵਿਰੋਧ ਵਿਚ ਗਊ ਰੱਖਿਅਕਾਂ ਵਲੋਂ ਮਲਿਕਪੁਰ ਚੌਕ ਵਿਖੇ ਧਰਨਾ-ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਨੈਸ਼ਨਲ ਹਾਈਵੇ ’ਤੇ ਚੱਕਾ ਜਾਮ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ ਗਈ । ਇਸ ਮੌਕੇ ਸਹਕਾਰ ਭਾਰਤੀ ਪੰਜਾਬ ਦੇ ਉਪ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਠਾਕੁਰ ਵੀ ਗਊ ਰੱਖਿਅਕਾਂ ਦੇ ਨਾਲ ਮੌਜੂਦ ਰਹੇ । ਪ੍ਰਦਰਸ਼ਨਕਾਰੀਆਂ ਨੇ ਗਊ-ਵੰਸ਼ ਦੀ ਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਦੱਸਦਿਆਂ ਨਾਜਾਇਜ਼ ਗਊ-ਵੱਢ ’ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ । ਧਰਨੇ ਦੀ ਸੂਚਨਾ ਮਿਲਣ ’ਤੇ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ । ਐਸ.ਡੀ.ਐਮ. ਪਠਾਨਕੋਟ ਅਰਸ਼ਦੀਪ ਸਿੰਘ ਲੁਬਾਣਾ, ਡੀ.ਐਸ.ਪੀ. ਰਾਜੇਸ਼ ਕੱਕੜ ਤੇ ਡੀ.ਐਸ.ਪੀ. ਸੁਖਜਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ । ਅਧਿਕਾਰੀਆਂ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਸਮਾਪਤ ਕਰਕੇ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਗਈ । ਪ੍ਰਦਰਸ਼ਨਕਾਰੀਆਂ ਨੇ ਗਊ-ਵੰਸ਼ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਅਤੇ ਨਜਾਇਜ਼ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ । ਧਰਨੇ ਕਾਰਨ ਨੈਸ਼ਨਲ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਰਹੀ । ਪ੍ਰਸ਼ਾਸਨ ਵਲੋਂ ਸਥਿਤੀ ਨੂੰ ਸ਼ਾਂਤੀਪੂਰਨ ਢੰਗ ਨਾਲ ਕਾਬੂ ਵਿਚ ਰੱਖਣ ਲਈ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ।