15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਨੇ ਪਹਿਲੀ ਵਿਸ਼ਾਲ ਮੈਰਾਥਨ ਦੌੜ ਕਰਵਾਈ

ਕਾਠਗੜ੍ਹ, 15 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਕਿਸ਼ਨਪੁਰ (ਭਰਥਲਾ) ਤੇ ਸੇਵਾਦਾਰ ਬਾਬਾ ਜਸਦੀਪ ਸਿੰਘ ਝੰਡਾ ਵਲੋਂ ਪਹਿਲੀ ਵਿਸ਼ਾਲ ਮੈਰਾਥਨ ਦੌੜ ਦਾ ਸਫਲ ਪ੍ਰਬੰਧ ਕੀਤਾ। ਇਹ ਮੁਕਾਬਲਾ ਸਵੇਰੇ 6 ਵਜੇ ਸਰਕਾਰੀ ਸਕੂਲ ਕਿਸ਼ਨਪੁਰ ਦੇ ਗਰਾਊਂਡ ਤੋਂ ਸ਼ੁਰੂ ਹੋਇਆ।

Ad Position 21
repet_subhas-goyals [Copy P29]
ਪਿੰਡ ਕਿਸ਼ਨਪੁਰ ਭਰਥਲਾ ਵਿਖੇ ਕਰਵਾਈ ਵਿਸ਼ਾਲ ਮੈਰਾਥਨ ਦੌੜ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਸਮੇਂ ਬਾਬਾ ਜਸਦੀਪ ਸਿੰਘ ਝੰਡਾ ਨਾਲ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਤੇ ਅਜੇ ਮੰਗੂਪੁਰ ਤੇ ਹੋਰ। ਤਸਵੀਰ : ਕਲੇਰ 16-09-2026
ਕਾਠਗੜ੍ਹ, 15 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਕਿਸ਼ਨਪੁਰ (ਭਰਥਲਾ) ਤੇ ਸੇਵਾਦਾਰ ਬਾਬਾ ਜਸਦੀਪ ਸਿੰਘ ਝੰਡਾ ਵਲੋਂ ਪਹਿਲੀ ਵਿਸ਼ਾਲ ਮੈਰਾਥਨ ਦੌੜ ਦਾ ਸਫਲ ਪ੍ਰਬੰਧ ਕੀਤਾ। ਇਹ ਮੁਕਾਬਲਾ ਸਵੇਰੇ 6 ਵਜੇ ਸਰਕਾਰੀ ਸਕੂਲ ਕਿਸ਼ਨਪੁਰ ਦੇ ਗਰਾਊਂਡ ਤੋਂ ਸ਼ੁਰੂ ਹੋਇਆ। ਦੌੜ ਕਿਸ਼ਨਪੁਰ ਤੋਂ ਸ਼ੁਰੂ ਹੋ ਕੇ ਜੀਉਵਾਲ, ਸੋਭੂਵਾਲ, ਜਗਤੇਵਾਲ ਤੇ ਕਾਠਗੜ੍ਹ ਦੀਆਂ ਸੜਕਾਂ ਤੋਂ ਹੁੰਦੀ ਹੋਈ ਵਾਪਸ ਕਿਸ਼ਨਪੁਰ ਸਕੂਲ ਵਿਚ ਸਮਾਪਤ ਹੋਈ। ਮੁਕਾਬਲੇ ਵਿਚ ਸਿਰਫ ਤਹਿਸੀਲ ਬਲਾਚੌਰ ਦੇ ਬੱਚਿਆਂ ਨੇ ਹਿੱਸਾ ਲਿਆ। ਪ੍ਰਬੰਧਕਾਂ ਵਲੋਂ ਰੱਖੇ ਮੁਕਾਬਲੇ ਵਿਚ ਲੜਕੀਆਂ ਤੇ ਲੜਕਿਆਂ ਦੀਆਂ ਦੋ ਵੱਖ-ਵੱਖ ਸ਼੍ਰੇਣੀਆਂ ਰੱਖੀਆਂ ਗਈਆਂ ਸਨ, ਜਿਸ ਵਿਚੋਂ ਜੇਤੂ ਬੱਚਿਆਂ ਦਾ ਐਲਾਨ ਕੀਤਾ। ਲੜਕੀਆਂ ਦੇ ਵਰਗ ਵਿਚ ਪਹਿਲਾ ਸਥਾਨ ਇਨਾਕਸ਼ੀ ਪੁੱਤਰੀ ਅਮਰੀਕ ਕੁਮਾਰ, ਦੂਜਾ ਸਥਾਨ ਬਲਵਿੰਦਰ ਪੁੱਤਰੀ ਰਮਨ ਕੁਮਾਰ ਤੇ ਤੀਜਾ ਸਥਾਨ ਮਾਨਵੀ ਪੁੱਤਰੀ ਰਾਕੇਸ਼ ਕੁਮਾਰ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਲੜਕਿਆਂ ਦੇ ਵਰਗ ਵਿਚ ਵਿਸ਼ਾਲ ਪੁੱਤਰ ਅਮਰਜੀਤ ਨੇ ਪਹਿਲਾ, ਵੰਸ਼ ਕਸਾਣਾ ਪੁੱਤਰ ਸੁਰੇਸ਼ ਕੁਮਾਰ ਨੇ ਦੂਜਾ ਤੇ ਰੋਹਿਤ ਪੁੱਤਰ ਵਿਜੇ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਦੌੜ ਦੀ ਸਮਾਪਤੀ ਉਪਰੰਤ ਕਰਵਾਏ ਸਨਮਾਨ ਸਮਾਗਮ ਵਿਚ ਪ੍ਰਸਿੱਧ ਅੰਤਰਰਾਸ਼ਟਰੀ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਦੇ ਨਾਲ ਬਾਬਾ ਜਸਦੀਪ ਸਿੰਘ ਝੰਡਾ, ਬਾਬਾ ਸਖੀ ਰਾਮ ਡੇਰਾ ਟਿੱਬੀ ਸਾਹਿਬ ਕਾਠਗੜ੍ਹ ਦੇ ਗੱਦੀ ਨਸ਼ੀਨ, ਡੇਰਾ ਟਿੱਬੀ ਸਾਹਿਬ ਕਾਠਗੜ੍ਹ ਦੇ ਮੁੱਖ ਸੇਵਾਦਾਰ ਸਾਂਈ ਕਾਲੇ ਸ਼ਾਹ, ਹਰਨੇਕ ਸਿੰਘ ਫੌਜੀ ਅਤੇ ਤਲਵੀਰ ਸਿੰਘ ਫੌਜੀ ਵਲੋਂ ਸਾਰੇ ਜੇਤੂ ਬੰਚਿਆਂ ਨੂੰ ਨਕਦ ਇਨਾਮ, ਟਰਾਫੀਆਂ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੇਤੂਆਂ ਨੂੰ 3100, 2100 ਤੇ 500 ਰੁਪਏ ਤੱਕ ਦੇ ਨਕਦ ਇਨਾਮਾਂ ਨਾਲ ਨਿਵਾਜਿਆ। ਇਸ ਮੌਕੇ ਬਾਬਾ ਖਾਲਸਾ ਗਰੁੱਪ ਕਲੇਰ ਰੋਡ, ਸਿੱਧੂ ਸਟੂਡੈਂਟ ਫੈਡਰੇਸ਼ਨ ਬਨਲੂਰ ਤੇ ਹੋਰ ਜਥੇਬੰਦੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਨਾਨਕ ਸਿੰਘ ਜੰਡੀ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਅਜੇ ਮੰਗੂਪੁਰ, ਪ੍ਰਭਜੋਤ ਸਿੰਘ ਭਾਰਟਾ, ਸੁਖਵੰਤ ਸਿੰਘ ਚੀਮਾ, ਮਦਨ ਮੀਲੂ ਟੌਂਸਾ, ਸੂਬੇਦਾਰ ਗੁਰਬਖਸ਼ ਸਿੰਘ, ਧਰਮਪਾਲ ਭਰਥਲਾ ਸਾਬਕਾ ਚੇਅਰਮੈਨ, ਚਰਨਜੀਤ ਸਿੰਘ ਕਿਸ਼ਨਪੁਰ, ਲਵਪ੍ਰੀਤ ਸਿੰਘ ਕਿਸ਼ਨਪੁਰ ਤੇ ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਤੇ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੱਕ ਵਾਰ ਫਿਰ ਦੇਸ਼-ਵਿਦੇਸ਼ ’ਚ ਗੂੰਜਿਆ ਨਵਾਂਸ਼ਹਿਰ ਦੇ ਗਤਕੇ ਦਾ ਨਾਂਅ ਅਗਲੀ ਖ਼ਬਰ ਖਸਤਾ ਹਾਲਤ ਸੜਕਾਂ ਨੂੰ ਬਣਵਾਉਣ ਵਾਸਤੇ ਇਲਾਕੇ ਭਰ ਦੇ ਲੋਕ ਹੋਏ ਇਕਜੁੱਟ
Ad Position 24