ਇੱਕ ਵਾਰ ਫਿਰ ਦੇਸ਼-ਵਿਦੇਸ਼ ’ਚ ਗੂੰਜਿਆ ਨਵਾਂਸ਼ਹਿਰ ਦੇ ਗਤਕੇ ਦਾ ਨਾਂਅ
ਨਵਾਂਸ਼ਹਿਰ, 15 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ‘ਚ ਬੱਬਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਲਾਗਲੇ ਪਿੰਡ ਦੌਲਤਪੁਰ ਦੇ ਜੰਮਪਲ ਨਾਨਕ ਸਿੰਘ ਦੇ “ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ” ਨੇ ਇਸ ਵਿਲੱਖਣ ਜੰਗਜੂ ਕਲਾ ਨੇ ਇਕ ਹੋਰ ਮੱਲ ਮਾਰੀ ਹੈ। ਗਤਕੇ ਦੀ ਜੰਗਜੂ ਕਲਾ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਇਸ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੇ ਵੱਡੀ ਮੱਲ ਮਾਰਦਿਆਂ ਮੁੰਬਈ ਦੀ ਧਰਤੀ ’ਤੇ ਦਲੇਰ ਖਾਲਸਾ ਗਤਕਾ ਗਰੁੱਪ ਨੂੰ ‘ਨੈਸ਼ਨਲ ਗਤਕਾ ਪ੍ਰਾਈਡ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ।
ਨਵਾਂਸ਼ਹਿਰ, 15 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ‘ਚ ਬੱਬਰਾਂ ਦੀ ਧਰਤੀ ਕਰਕੇ ਜਾਣੇ ਜਾਂਦੇ ਲਾਗਲੇ ਪਿੰਡ ਦੌਲਤਪੁਰ ਦੇ ਜੰਮਪਲ ਨਾਨਕ ਸਿੰਘ ਦੇ “ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ” ਨੇ ਇਸ ਵਿਲੱਖਣ ਜੰਗਜੂ ਕਲਾ ਨੇ ਇਕ ਹੋਰ ਮੱਲ ਮਾਰੀ ਹੈ। ਗਤਕੇ ਦੀ ਜੰਗਜੂ ਕਲਾ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਇਸ ਦਲੇਰ ਖਾਲਸਾ ਇੰਟਰਨੈਸ਼ਨਲ ਗਤਕਾ ਗਰੁੱਪ ਨੇ ਵੱਡੀ ਮੱਲ ਮਾਰਦਿਆਂ ਮੁੰਬਈ ਦੀ ਧਰਤੀ ’ਤੇ ਦਲੇਰ ਖਾਲਸਾ ਗਤਕਾ ਗਰੁੱਪ ਨੂੰ ‘ਨੈਸ਼ਨਲ ਗਤਕਾ ਪ੍ਰਾਈਡ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਵੱਕਾਰੀ ਐਵਾਰਡ ਵਰਲਡ ਰਿਕਾਰਡ ਆਫ ਐਕਸੀਲੈਂਸ, ਇੰਗਲੈਂਡ ਵਲੋਂ ਦਿੱਤਾ ਗਿਆ, ਜਿਸ ਨੂੰ ਭਾਰਤ ਦੇ ਪ੍ਰਧਾਨ ਸੰਜੇ ਪਨਵਾਨੀ ਨੇ ਗਰੁੱਪ ਨੂੰ ਪ੍ਰਦਾਨ ਕੀਤਾ। ਇਸ ਵੱਡੀ ਪ੍ਰਾਪਤੀ ਨਾਲ ਦਲੇਰ ਖਾਲਸਾ ਗਰੁੱਪ ਨੇ ਜਿੱਥੇ ਆਪਣਾ ਮਾਣ ਵਧਾਇਆ ਹੈ, ਉੱਥੇ ਹੀ ਨਵਾਂਸ਼ਹਿਰ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਕੀਤਾ ਹੈ। ਦਲੇਰ ਖਾਲਸਾ ਗਤਕਾ ਗਰੁੱਪ ਦੇ ਮੈਂਬਰਾਂ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਮੁਬਾਰਕਾਂ ਭਰੇ ਸੁਨੇਹੇ ਮਿਲ ਰਹੇ ਹਨ।