17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਚੱਕਗੁਰੂ ’ਚ ਆਯੂਰਵੇਦ ਤੇ ਹੋਮਿਓਪੈਥੀ ਵਿਭਾਗ ਨੇ ਮੁਫ਼ਤ ਕੈਂਪ ਲਗਾਇਆ

ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਯੁਸ਼ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਵਿਭਾਗ ਵਲੋਂ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਚੱਕ ਗੁਰੂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ।

Ad Position 21
No active advertisement
ਅਜੀਤ ਡੈਸਕ 17-09-2026
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਯੁਸ਼ ਕਮਿਸ਼ਨਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਵਿਭਾਗ ਵਲੋਂ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਅਗਵਾਈ ਵਿਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਚੱਕ ਗੁਰੂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਸਰਪੰਚ ਕਸ਼ਮੀਰੀ ਲਾਲ ਤੇ ਪੰਚਾਂ ਵਲੋਂ ਕੀਤਾ। ਕੈਂਪ ਵਿਚ ਡਾ. ਰਮਨਦੀਪ ਕੁਮਾਰ ਤੇ ਡਾ. ਰਮਗੀਤ ਕੁਮਾਰੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਆਯੂਰਵੇਦ ਦਵਾਈਆਂ ਦਿੱਤੀਆਂ। ਹੋਮਿਓਪੈਥੀ ਵਿਭਾਗ ਦੇ ਡਾ. ਹਰਦੀਪ ਸਿੰਘ ਅਤੇ ਡਾ. ਅਮਰਿੰਦਰ ਸਿੰਘ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ। ਇਸੇ ਮੌਕੇ ਹਰਜਿੰਦਰ ਸਿੰਘ ਤੇ ਇੰਦਰਜੀਤ ਕੌਰ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਅਤੇ ਹੋਮਿਓਪੈਥੀ ਵਿਭਾਗ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ। ਇਸੇ ਮੌਕੇ ਕੈਂਪ ਇੰਚਾਰਜ ਡਾ. ਸ਼ੁਭਕਾਮਨਾ, ਹਰਜਿੰਦਰ ਸਿੰਘ, ਸਰਪੰਚ ਕਸ਼ਮੀਰੀ ਲਾਲ, ਜਨਕ ਰਾਜ ਪੰਚ, ਕੁਲਵਿੰਦਰ ਕੁਮਾਰ, ਸ਼ਿਵ ਕੁਮਾਰ, ਰਾਜਾ, ਜਯੋਤੀ, ਬਿਮਲਾ ਦੇਵੀ, ਸ਼ਿੰਦੋ, ਪੁਸ਼ਪਾ, ਡਾ. ਹਰਦੀਪ ਸਿੰਘ ਤੇ ਡਾ. ਅਮਰਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਆਗੂ ਸੰਦੀਪ ਭਾਟੀਆ ਆਦੋਆਣਾ ਨੇ ਅਸ਼ੋਕ ਨਾਨੋਵਾਲ ਤੇ ਸਾਥੀਆਂ ਦਾ ਭਾਜਪਾ ’ਚ ਸ਼ਾਮਿਲ ਹੋਣ ’ਤੇ ਕੀਤਾ ਸਵਾਗਤ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ ਵਟਾਂਦਰਾ
Ad Position 24