ਗੁੱਜਰ ਸਭਾ ਵਲੋਂ ਗੁੱਜਰ ਭਵਨ ਉਸਾਰਨ ਦਾ ਇਤਿਹਾਸਕ ਫੈਸਲਾ
ਕਾਠਗੜ੍ਹ, 16 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਸਭਾ ਹੁਸ਼ਿਆਰਪੁਰ ਵਲੋਂ ਆਪਣੇ ਭਾਈਚਾਰੇ ਦੀ ਏਕਤਾ ਅਤੇ ਵਿਰਾਸਤ ਨੂੰ ਸਮਰਪਿਤ ਇਕ ਗੁੱਜਰ ਭਵਨ ਦਾ ਨਿਰਮਾਣ ਕਰਨ ਦਾ ਜੋ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਉਹ ਸਮੁੱਚੇ ਗੁੱਜਰ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਗੁੱਜਰ ਭਵਨ ਦੇ ਸ਼ੁੱਭ ਆਰੰਭ ਮੌਕੇ ਕੀਤਾ।
ਕਾਠਗੜ੍ਹ, 16 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਗੁੱਜਰ ਸਭਾ ਹੁਸ਼ਿਆਰਪੁਰ ਵਲੋਂ ਆਪਣੇ ਭਾਈਚਾਰੇ ਦੀ ਏਕਤਾ ਅਤੇ ਵਿਰਾਸਤ ਨੂੰ ਸਮਰਪਿਤ ਇਕ ਗੁੱਜਰ ਭਵਨ ਦਾ ਨਿਰਮਾਣ ਕਰਨ ਦਾ ਜੋ ਇਤਿਹਾਸਕ ਕਦਮ ਚੁੱਕਿਆ ਗਿਆ ਹੈ, ਉਹ ਸਮੁੱਚੇ ਗੁੱਜਰ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਗੁੱਜਰ ਭਵਨ ਦੇ ਸ਼ੁੱਭ ਆਰੰਭ ਮੌਕੇ ਕੀਤਾ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਬ੍ਰਿਗੇਡੀਅਰ ਰਾਜ ਕੁਮਾਰ ਦਾ ਗੁੱਜਰ ਸਭਾ ਹੁਸ਼ਿਆਰਪੁਰ ਦੀ ਮੈਨੇਜਮੈਂਟ ਵਲੋਂ ਨਿੱਘਾ ਸਵਾਗਤ ਕੀਤਾ। ਸਭਾ ਵਲੋਂ ਇਸ ਨੇਕ ਕਾਰਜ ਦੀ ਸ਼ੁਰੂਆਤ ’ਤੇ ਖੁਸ਼ੀ ਸਾਂਝੀ ਕਰਦਿਆਂ ਬ੍ਰਿਗੇਡੀਅਰ ਰਾਜ ਕੁਮਾਰ ਨੇ ਕਿਹਾ ਕਿ ਮੈਂ ਗੁੱਜਰ ਸਭਾ ਹੁਸ਼ਿਆਰਪੁਰ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਭਵਨ ਦੀ ਸੋਚ ਨੂੰ ਸਾਕਾਰ ਕੀਤਾ ਤੇ ਸਮੁੱਚੀ ਸਾਧ ਸੰਗਤ ਨੂੰ ਇਸ ਇਤਿਹਾਸਕ ਕਦਮ ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਭਵਨ ਸਿਰਫ ਇੱਕ ਇਮਾਰਤ ਨਹੀਂ, ਸਗੋਂ ਸਾਡੇ ਭਾਈਚਾਰੇ ਦੀ ਏਕਤਾ, ਸੱਭਿਆਚਾਰ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕੇਂਦਰ ਬਣੇਗਾ। ਇਸ ਮੌਕੇ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਗੁੱਜਰ ਭਵਨ ਦੇ ਨਿਰਮਾਣ ਅਤੇ ਭਾਈਚਾਰੇ ਦੀ ਭਲਾਈ ਲਈ ਜਿਥੇ ਵੀ ਮੇਰੀ ਲੋੜ ਪਵੇਗੀ, ਮੈਂ ਹਰ ਤਰ੍ਹਾਂ ਦੀ ਸੰਭਵ ਮਦਦ ਲਈ ਹਮੇਸ਼ਾ ਤਤਪਰ ਰਹਾਂਗਾ।