ਮਾਂਗਟਾਂ ’ਚ ਗੁੱਗਾ ਜਾਹਰ ਪੀਰ ਦਾ ਸਾਲਾਨਾ ਜੋੜ ਮੇਲਾ ਮਨਾਇਆ
ਘੁੰਮਣਾਂ, 21 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟਾਂ ’ਚ ਸਾਬਕਾ ਸਰਪੰਚ ਸਵ: ਹਰਦਿਆਲ ਸਿੰਘ ਦੇ ਪਰਿਵਾਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਐਨ. ਆਰ.
ਘੁੰਮਣਾਂ, 21 ਸਤੰਬਰ (ਮਹਿੰਦਰਪਾਲ ਸਿੰਘ)-ਪਿੰਡ ਮਾਂਗਟਾਂ ’ਚ ਸਾਬਕਾ ਸਰਪੰਚ ਸਵ: ਹਰਦਿਆਲ ਸਿੰਘ ਦੇ ਪਰਿਵਾਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਐਨ. ਆਰ. ਆਈ. ਵੀਰਾਂ ਨੇ ਗੁੱਗਾ ਜ਼ਾਹਰ ਪੀਰ ਦਾ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ। ਹਵਨ ਯੱਗ ਕਰਨ ਉਪਰੰਤ ਗਾਇਕਾ ਸਰਬਜੀਤ ਮੱਟੂ, ਕਮਲ ਮਾਂਗਟ ਤੇ ਸਰਤਾਜ ਅਲੀ ਮਲੇਰਕੋਟਲਾ ਨੇ ਗੁੱਗਾ ਜਾਹਰ ਪੀਰ ਦਾ ਪ੍ਰਸੰਗ ਪੇਸ਼ ਕੀਤਾ। ਸੇਵਾਦਾਰ ਸੁਰਿੰਦਰ ਸਿੰਘ, ਕੁਲਵੀਰ ਸਿੰਘ ਆਸਟ੍ਰੇਲੀਆ, ਕੁਲਵੰਤ ਸਿੰਘ ਕਲੇਰਾਂ, ਗੁਰਦੀਪ ਸਿੰਘ ਨੇ ਮਹਾਨ ਸ਼ਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ . ਸੀ. ਵਿੰਗ, ਹਰਜਿੰਦਰ ਸਿੰਘ ਕਲੇਰਾਂ, ਜੱਗਾ ਪਹਿਲਵਾਨ, ਬਲਵਿੰਦਰ ਸਿੰਘ ਸਾਬਕਾ ਇੰਸਪੈਕਟਰ, ਸਾਬਕਾ ਸਰਪੰਚ ਰਣਜੀਤ ਕੌਰ, ਜਥੇ. ਸੁਰਜੀਤ ਸਿੰਘ ਮਾਂਗਟ, ਰੇਸ਼ਮ ਸਿੰਘ ਘੁੰਮਣ, ਬਿੱਟੂ ਬੰਗਾ, ਮਨਦੀਪ ਕੌਰ ਆਸਟ੍ਰੇਲੀਆ, ਬਲਵੀਰ ਸਿੰਘ ਸੰਘਾ, ਹਰਮਨਵੀਰ ਸਿੰਘ, ਦਿਲਪ੍ਰੀਤ ਸਿੰਘ ਵਿਰਕ, ਅਮਰਜੀਤ ਸਿੰਘ ਸੰਘਾ, ਕੁਲਦੀਪ ਸਿੰਘ, ਬੁੱਧ ਸਿੰਘ ਮਾਂਗਟ, ਸਤਵੀਰ ਸਿੰਘ, ਸੋਨੂੰ ਬੰਗਾ ਹਾਜ਼ਰ ਸਨ।