22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਸਿਆਣਾ ਦੇ ਸਰਕਾਰੀ ਜੰਗਲ ’ਚੋਂ ਖੈਰ ਦੀ ਲੱਕੜ ਚੋਰੀ ਦੀ ਕੋਸ਼ਿਸ਼ ਨਾਕਾਮ

ਬਲਾਚੌਰ, 21 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਵਣ ਵਿਭਾਗ ਦੀ ਟੀਮ ਨੇ ਰਾਤ ਸਮੇਂ ਗਸ਼ਤ ਦੌਰਾਨ ਸਿਆਣਾ ਦੇ ਸਰਕਾਰੀ ਜੰਗਲ ਵਿਚੋਂ ਕਥਿਤ ਤੌਰ ’ਤੇ ਖੈਰ ਦੇ ਰੁੱਖ ਕੱਟ ਕੇ ਲੱਕੜ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ ਕਰਦਿਆਂ ਲੱਕੜ ਨਾਲ ਭਰੀ ਇਕ ਟਾਟਾ ਏਸ ਗੱਡੀ ਨੂੰ ਕਬਜ਼ੇ ਵਿਚ ਲਿਆ ਹੈ। ਮੌਕੇ ਤੋਂ ਅਣਪਛਾਤੇ ਵਿਅਕਤੀ ਦੂਜੀ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਏ।

Ad Position 21
No active advertisement
ਅਜੀਤ ਡੈਸਕ 22-09-2026
ਬਲਾਚੌਰ, 21 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਵਣ ਵਿਭਾਗ ਦੀ ਟੀਮ ਨੇ ਰਾਤ ਸਮੇਂ ਗਸ਼ਤ ਦੌਰਾਨ ਸਿਆਣਾ ਦੇ ਸਰਕਾਰੀ ਜੰਗਲ ਵਿਚੋਂ ਕਥਿਤ ਤੌਰ ’ਤੇ ਖੈਰ ਦੇ ਰੁੱਖ ਕੱਟ ਕੇ ਲੱਕੜ ਚੋਰੀ ਕਰਨ ਦੀ ਕੋਸ਼ਿਸ਼ ਨਾਕਾਮ ਕਰਦਿਆਂ ਲੱਕੜ ਨਾਲ ਭਰੀ ਇਕ ਟਾਟਾ ਏਸ ਗੱਡੀ ਨੂੰ ਕਬਜ਼ੇ ਵਿਚ ਲਿਆ ਹੈ। ਮੌਕੇ ਤੋਂ ਅਣਪਛਾਤੇ ਵਿਅਕਤੀ ਦੂਜੀ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਵਿਭਾਗ ਵਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਰਜੇਸ਼ ਕੁਮਾਰ ਗੁਲਾਟੀ, ਪੀ. ਐੱਫ. ਐੱਸ., ਵਣ ਮੰਡਲ ਅਫਸਰ ਸ਼ਹੀਦ ਭਗਤ ਸਿੰਘ ਨਗਰ ਤੇ ਸੁਨੀਲ ਕੁਮਾਰ, ਪੀ. ਐੱਫ. ਐੱਸ., ਉਪ ਵਣ ਮੰਡਲ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੁਰਿੰਦਰ ਪਾਲ, ਵਣ ਰੇਂਜ ਅਫਸਰ ਬਲਾਚੌਰ ਦੀ ਅਗਵਾਈ ਹੇਠ ਵਣ ਰੇਂਜ ਬਲਾਚੌਰ ਦੇ ਸਟਾਫ ਵਲੋਂ ਜੰਗਲੀ ਸੰਪਤੀ ਦੀ ਸੁਰੱਖਿਆ ਲਈ ਰਾਤ ਸਮੇਂ ਨਾਕੇ ਲਗਾ ਕੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ 20 ਤੇ 21 ਸਤੰਬਰ ਦੀ ਦਰਮਿਆਨੀ ਰਾਤ ਨੂੰ ਰਜਤ ਕੁਮਾਰ, ਵਣ ਗਾਰਡ ਤੇ ਬੀਟ ਇੰਚਾਰਜ ਬਲਾਚੌਰ ਤੇ ਦਵਿੰਦਰ ਸਿੰਘ, ਬਲਾਕ ਅਫਸਰ ਬਲਾਚੌਰ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਕਿ ਸਰਕਾਰੀ ਜੰਗਲ ਸਿਆਣਾ ਵਿਚ ਰੁੱਖ ਕੱਟਣ ਦੀ ਆਵਾਜ਼ ਆ ਰਹੀ ਹੈ। ਸੂਚਨਾ ਮਿਲਦਿਆਂ ਹੀ ਵਣ ਵਿਭਾਗ ਦਾ ਸਟਾਫ ਮੌਕੇ ’ਤੇ ਪਹੁੰਚਿਆ। ਵਿਭਾਗ ਮੁਤਾਬਕ ਟੀਮ ਨੇ ਮੌਕੇ ’ਤੇ ਚਿੱਟੇ ਰੰਗ ਦੀ ਟਾਟਾ ਏਸ ਗੱਡੀ ਨੰਬਰ ਸੀ ਐਚ 01 ਟੀ. ਏ 2335ਖੜ੍ਹੀ ਦੇਖੀ, ਜਿਸ ਵਿਚ ਕੁੱਝ ਅਣਪਛਾਤੇ ਵਿਅਕਤੀ ਕੱਟੀ ਹੋਈ ਖੈਰ ਦੀ ਲੱਕੜ ਦੇ ਟੁੱਕੜੇ ਲੱਦ ਰਹੇ ਸਨ। ਵਣ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਹ ਲੱਕੜ ਨਾਲ ਭਰੀ ਗੱਡੀ ਮੌਕੇ ’ਤੇ ਹੀ ਛੱਡ ਕੇ ਭੱਜ ਗਏ। ਵਣ ਕਰਮਚਾਰੀਆਂ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਪਰ ਵਿਭਾਗ ਅਨੁਸਾਰ ਉਕਤ ਵਿਅਕਤੀ ਮੌਕੇ ਤੋਂ ਨੇੜੇ ਖੜ੍ਹੀ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਡਿਜ਼ਾਇਰ ਨੰਬਰ ਐਚ. ਆਰ 27 ਡੀ 0544 ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਵਣ ਵਿਭਾਗ ਦੀ ਟੀਮ ਨੇ ਖੈਰ ਦੀ ਲੱਕੜ ਨਾਲ ਭਰੀ ਟਾਟਾ ਏਸ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਵਣ ਰੇਂਜ ਦਫ਼ਤਰ ਬਲਾਚੌਰ ਵਿਖੇ ਲਿਆਂਦਾ। ਵਿਭਾਗ ਵਲੋਂ ਮਾਮਲੇ ਸੰਬੰਧੀ ਅਗਲੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰਵਾਈ ਦੌਰਾਨ ਸੁਰਿੰਦਰ ਪਾਲ ਵਣ ਰੇਂਜ ਅਫਸਰ ਬਲਾਚੌਰ, ਦਵਿੰਦਰ ਸਿੰਘ ਬਲਾਕ ਅਫਸਰ, ਰਜਤ ਕੁਮਾਰ ਵਣ ਗਾਰਡ, ਹਰਮਨਦੀਪ ਸਿੰਘ ਵਣ ਗਾਰਡ, ਰਵਿੰਦਰ ਸਿੰਘ ਵਣ ਗਾਰਡ, ਬਲਵੀਰ ਕੁਮਾਰ ਅਤੇ ਬਿੱਟੂ ਰਾਮ ਸੀ.ਓ. ਸਮੇਤ ਵਣ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 70 ਵੀਆਂ ਰਾਜ ਪੱਧਰੀ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਇਲ ਲੜਕੀਆਂ 18 ਸਾਲ ਦੇ ਮੁਕਾਬਲੇ ਅੱਜ ਤੋਂ ਅਗਲੀ ਖ਼ਬਰ ਪਿੰਡ ਮਜਾਰਾ ਕਲਾਂ/ਖੁਰਦ ਤੋਂ ਤੀਰਥ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
Ad Position 24