ਦੌਲਤਪੁਰ ’ਚ ਬੂਟਿਆਂ ਦਾ ਲੰਗਰ ਬਣਿਆ ਮਨੁੱਖਤਾ ਦੀ ਸੇਵਾ ਦਾ ਸੁਨੇਹਾ
ਜਾਡਲਾ, 21 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਦੌਲਤਪੁਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਸਮਾਜ ਸੇਵੀ ਰਾਜੇਸ਼ਪਾਲ ਸਿੰਘ ਖੰਨਾ ਵਲੋਂ ਬਾਬਾ ਸ੍ਰੀਚੰਦ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਫਲਦਾਰ ਤੇ ਛਾਂਦਾਰ ਬੂਟਿਆਂ ਦਾ ਲੰਗਰ ਲਗਾ ਕੇ ਕੁਦਰਤ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਦਾ ਵੀ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ। ਇਸ ਮੌਕੇ ਰਾਜੇਸ਼ਪਾਲ ਸਿੰਘ ਖੰਨਾ ਤੇ ਉਨ੍ਹਾਂ ਦੀ ਟੀਮ ਵਲੋਂ ਲੋਕਾਂ ਨੂੰ ਨੇਤਰਦਾਨ ਤੇ ਮਰਨ ਉਪਰੰਤ ਸਰੀਰ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਫਾਰਮ ਭਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ।
ਜਾਡਲਾ, 21 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਬਾਬਾ ਸ੍ਰੀਚੰਦ ਦੇ 532ਵੇਂ ਪ੍ਰਕਾਸ਼ ਉਤਸਵ ਸੰਬੰਧੀ ਦੌਲਤਪੁਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਸਮਾਜ ਸੇਵੀ ਰਾਜੇਸ਼ਪਾਲ ਸਿੰਘ ਖੰਨਾ ਵਲੋਂ ਬਾਬਾ ਸ੍ਰੀਚੰਦ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਫਲਦਾਰ ਤੇ ਛਾਂਦਾਰ ਬੂਟਿਆਂ ਦਾ ਲੰਗਰ ਲਗਾ ਕੇ ਕੁਦਰਤ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਦੀ ਸੇਵਾ ਦਾ ਵੀ ਪ੍ਰਭਾਵਸ਼ਾਲੀ ਸੁਨੇਹਾ ਦਿੱਤਾ। ਇਸ ਮੌਕੇ ਰਾਜੇਸ਼ਪਾਲ ਸਿੰਘ ਖੰਨਾ ਤੇ ਉਨ੍ਹਾਂ ਦੀ ਟੀਮ ਵਲੋਂ ਲੋਕਾਂ ਨੂੰ ਨੇਤਰਦਾਨ ਤੇ ਮਰਨ ਉਪਰੰਤ ਸਰੀਰ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਫਾਰਮ ਭਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਨੇਤਰ ਦਾਨ ਦੇ ਫਾਰਮ ਭਰੇ, ਜਦਕਿ ਕਈ ਵਿਅਕਤੀਆਂ ਨੇ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਮੈਡੀਕਲ ਸਿੱਖਿਆ ਤੇ ਖੋਜ ਕਾਰਜਾਂ ਲਈ ਦਾਨ ਕਰਨ ਵਾਸਤੇ ਆਪਣੇ ਨਾਂਅ ਦਰਜ ਕਰਵਾਏ। ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸੰਤ ਬਾਬਾ ਕਸ਼ਮੀਰਾ ਸਿੰਘ ਕੋਟ ਫਤੂਹੀ ਵਾਲਿਆਂ ਨੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਮਨੁੱਖਤਾ ਦੀ ਭਲਾਈ ਨਾਲ ਜੁੜੇ ਅਜਿਹੇ ਕਾਰਜ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਉਨ੍ਹਾਂ ਰਾਜੇਸ਼ਪਾਲ ਸਿੰਘ ਖੰਨਾ ਤੇ ਸਹਿਯੋਗੀਆਂ ਨੂੰ ਅਜਿਹੇ ਸਮਾਜਿਕ ਉਪਰਾਲੇ ਲਗਾਤਾਰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਾਮਰੇਡ ਚਰਨਜੀਤ ਸਿੰਘ, ਸੀ. ਪੀ. ਆਈ. (ਐੱਮ.) ਸਕੱਤਰ ਜ਼ਿਲ੍ਹਾ ਨਵਾਂਸ਼ਹਿਰ, ਕਾਮਰੇਡ ਰਾਣਾ ਰਣਜੀਤ ਸਿੰਘ, ਹੁਸ਼ਿਆਰ ਸਿੰਘ, ਦਲਵੀਰ ਸਿੰਘ, ਬਲਵੀਰ ਸਿੰਘ, ਸੂਬੇਦਾਰ ਰਵਿੰਦਰ ਸਿੰਘ, ਫੌਜੀ ਸੋਹਣ ਸਿੰਘ, ਹਰਦੀਪ ਸਿੰਘ, ਸੁੱਖਾ ਦੌਲਤਪੁਰ, ਜਸਕਰਨ ਸਿੰਘ ਅਤੇ ਜੋਤੀ ਇਲੈਕਟ੍ਰੀਸ਼ਨ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਸ ਲੋਕ-ਭਲਾਈ ਦੇ ਉਪਰਾਲੇ ਨੂੰ ਸਫ਼ਲ ਬਣਾਉਣ ਵਿਚ ਪਿੰਦਰ ਯੂ. ਐੱਸ. ਏ., ਹਰਪਾਲ ਸਿੰਘ ਖਾਲਸਾ ਯੂ. ਐੱਸ. ਏ., ਮਾਸਟਰ ਜਸਵੀਰ ਸਿੰਘ ਯੂ. ਐੱਸ. ਏ. ਤੇ ਮਾਸਟਰ ਸਤਵਿੰਦਰ ਯੂ. ਐੱਸ. ਏ. ਦਾ ਵਿਸ਼ੇਸ਼ ਸਹਿਯੋਗ ਰਿਹਾ। ਬੁਲਾਰਿਆਂ ਨੇ ਕਿਹਾ ਕਿ ਬੂਟਿਆਂ ਦੀ ਵੰਡ ਤੋਂ ਲੈ ਕੇ ਨੇਤਰ ਤੇ ਸਰੀਰ ਦਾਨ ਤੱਕ ਦਾ ਇਹ ਉਪਰਾਲਾ ਲੋਕਾਂ ਨੂੰ ਵਾਤਾਵਰਨ ਅਤੇ ਮਨੁੱਖਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਦਾ ਸੁਨੇਹਾ ਦਿੰਦਾ ਹੈ।