ਲੰਗੇਰੀ ਸਹਿਕਾਰੀ ਖੇਤੀਬਾੜੀ ਸਭਾ ਦਾ ਇਜਲਾਸ 29 ਨੂੰ
ਬੰਗਾ, 22 ਸਤੰਬਰ (ਕਰਮ ਲਧਾਣਾ)-ਦੀ ਲੰਗੇਰੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਦੇ ਹਿੱਸੇਦਾਰ ਮੈਂਬਰਾਂ ਦਾ ਸਾਲਾਨਾ ਆਮ ਇਜਲਾਸ 29 ਸਤੰਬਰ ਨੂੰ ਸਭਾ ਦੇ ਦਫਤਰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸਭਾ ਦੇ ਕਾਰੋਬਾਰ ਤੇ ਸਭਾ ਦੀ ਬੇਹਤਰੀ ਲਈ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਿੰਗਾਰਾ ਲੰਗੇਰੀ ਸਕੱਤਰ ਸਭਾ ਵਲੋਂ ਦਿੱਤੀ ਗਈ।
ਅਜੀਤ ਡੈਸਕ
23-09-2026