23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਾਮਰੇਡ ਚੰਦ ਫਤਹਿਪੁਰੀ ਦੇ ਤੁਰ ਜਾਣ ਨਾਲ ਖੱਬੀ ਲਹਿਰ ਨੂੰ ਵੱਡਾ ਘਾਟਾ ਪਿਆ-ਨੂਰਪੁਰੀ

ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਾਂ ਜਮਾਨਾ ਅਖਬਾਰ ਦੇ ਸੰਪਾਦਕ ਕਾਮਰੇਡ ਚੰਦ ਫਤਹਿਪੁਰੀ ਦੇ ਤੁਰ ਜਾਣ ਨਾਲ ਖੱਬੇ ਪੱਖੀ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯਨੀਅਨ ਪੰਜਾਬ ਦੇ ਪ੍ਰਧਾਨ ਤੇ ਸੀ.

Ad Position 21
No active advertisement
ਅਜੀਤ ਡੈਸਕ 23-09-2026
ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਾਂ ਜਮਾਨਾ ਅਖਬਾਰ ਦੇ ਸੰਪਾਦਕ ਕਾਮਰੇਡ ਚੰਦ ਫਤਹਿਪੁਰੀ ਦੇ ਤੁਰ ਜਾਣ ਨਾਲ ਖੱਬੇ ਪੱਖੀ ਲਹਿਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਹ ਪ੍ਰਗਟਾਵਾ ਕਰਦਿਆਂ ਕੁੱਲ ਹਿੰਦ ਖੇਤ ਮਜ਼ਦੂਰ ਯਨੀਅਨ ਪੰਜਾਬ ਦੇ ਪ੍ਰਧਾਨ ਤੇ ਸੀ. ਪੀ. ਐਮ. ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ ਉਨ੍ਹਾਂ ਵਲੋਂ ਪੱਤਰਕਾਰੀ ਦੇ ਖੇਤਰ ਵਿਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾਵੇਗਾ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਪੱਤਰਕਾਰੀ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਕਾਮਰੇਡ ਕੁਲਦੀਪ ਝਿੰਗੜ, ਹੁਸਨ ਸਿੰਘ ਮਾਂਗਟ, ਜੋਗਿੰਦਰ ਲੜੋਆ, ਦੀਪ ਕਲੇਰ, ਸਰਪੰਚ ਦਾਰਾ ਸਿੰਘ ਮੱਲ ਸਾਬਕਾ ਜੀ. ਐਮ. ਸਟੇਟ ਟ੍ਰਾਂਸਪੋਰਟ ਪੰਜਾਬ, ਰੌਸ਼ਨ ਲਾਲੀ, ਸਮਾਜ ਸੇਵਕ ਸਤਵਿੰਦਰ ਮੱਲ, ਜੋਗਿੰਦਰ ਕਲਸੀ, ਹਰਜਿੰਦਰ ਮੱਲ, ਜੀ. ਸੀ. ਮੱਲ ਤੇ ਪੰਜਾਬ ਨਾਟਕ ਕਲਾ ਕੇਂਦਰ ਇਪਟਾ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਰੇਸ਼ਮ ਸਿੰਘ ਕਲੇਰ ਹਾਜ਼ਰ ਸਨ। ਸਾਰੇ ਸਾਥੀਆਂ ਨੇ ਨਵਾਂ ਜਮਾਨਾ ਦੀ ਮੈਨੇਜਮੈਂਟ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬੀ. ਐਲ. ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿਖੇ ਟੈਲੀ ਐਜੂਕੇਸ਼ਨ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਲੰਗੇਰੀ ਸਹਿਕਾਰੀ ਖੇਤੀਬਾੜੀ ਸਭਾ ਦਾ ਇਜਲਾਸ 29 ਨੂੰ
Ad Position 24