23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦਾ ਟੂਰਨਾਮੈਂਟ ਨਵਾਂਸ਼ਹਿਰ ਵਿਖੇ ਸ਼ੁਰੂ

ਨਵਾਂਸਹਿਰ/ਪੋਜੇਵਾਲ ਸਰਾਂ, 22 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿਚ ਨਵਾਂਸਹਿਰ ਵਿਖੇ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਨਵਾਂਸਹਿਰ ਵਲੋਂ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਨਵਾਂਸਹਿਰ/ਪੋਜੇਵਾਲ ਸਰਾਂ, 22 ਸਤੰਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਉਮਰ ਗੁੱਟ 19 ਸਾਲ ਲੜਕੀਆਂ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿਚ ਨਵਾਂਸਹਿਰ ਵਿਖੇ ਸ਼ੁਰੂ ਹੋਇਆ। ਇਸ ਰਾਜ ਪੱਧਰੀ ਟੂਰਨਾਮੈਂਟ ਦਾ ਉਦਘਾਟਨ ਜਸਪ੍ਰੀਤ ਸਿੰਘ ਰੌਬੀ ਕੰਗ ਹਲਕਾ ਇੰਚਾਰਜ ਨਵਾਂਸਹਿਰ ਵਲੋਂ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅੱਜ ਸਾਡਾ ਸੂਬਾ ਖੇਡਾਂ ਦੇ ਖੇਤਰ ਵਿਚ ਕਾਫੀ ਅੱਗੇ ਜਾਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਸਕੂਲੀ ਪੱਧਰ ‘ਤੇ ਖੇਡਾਂ ਨਾਲ ਜੁੜੇਗਾ ਉਹ ਇਕ ਦਿਨ ਅੰਤਰਰਾਸਟਰੀ ਪੱਧਰ ਤੱਕ ਪਹੰਚੇਗਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਖੇਡਾਂ ਅਨੁਸਾਸਨ ਵਿਚ ਰਹਿ ਖੇਡਣ ਦੀ ਅਪੀਲ ਕੀਤੀ। ਸਕੱਤਰ ਪਰਵਿੰਦਰ ਭੰਗਲ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਅੱਜ ਹੋਏ ਮੁਢਲੇ ਲੀਗ ਮੁਕਾਬਲਿਆ ਵਿਚ ਖਬਰ ਲਿਖਣ ਤੱਕ ਪਟਿਆਲਾ ਨੇ ਕਪੂਰਥਲਾ, ਲੁਧਿਆਣਾ ਨੇ ਐਸ. ਏ. ਐਸ. ਨਗਰ, ਰੂਪਨਗਰ ਨੇ ਗੁਰਦਾਸਪੁਰ, ਸੰਗਰੂਰ ਨੇ ਮਾਨਸਾ, ਅੰਮ੍ਰਿਤਸਰ ਨੇ ਤਰਨਤਾਰਨ, ਫਤਹਿਗੜ੍ਹ ਸਾਹਿਬ ਨੇ ਫਰੀਦਕੋਟ, ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾਇਆ। ਇਸ ਮੌਕੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਵਿੰਦਰ ਕੌਰ, ਹੈੱਡ ਮਾਸਟਰ ਗੁਰਪ੍ਰੀਤ ਸਿੰਘ ਸੈਂਪਲਾ, ਡਾ. ਗੁਰਮੀਤ ਸਿੰਘ, ਰਜਿੰਦਰ ਸਿੰਘ ਗਿੱਲ, ਹੈੱਡ ਮਾਸਟਰ ਅਮਰਪ੍ਰੀਤ ਸਿੰਘ ਜੌਹਰ, ਹੈੱਡ ਮਾਸਟਰ ਗੁਰਨੇਕ ਸਿੰਘ, ਨਵਦੀਪ ਕੁਮਾਰ ਡੀ. ਪੀ . ਈ., ਬਲਵੀਰ ਸਿੰਘ ਮੀਲੂ, ਹਰਮੇਸ ਲਾਲ ਪੀ. ਟੀ. ਆਈ. ਬੰਗਾ, ਮੱਖਣ ਸਿੰਘ ਬਖਲੌਰ, ਬਲਦੇਵ ਸਿੰਘ ਮੈਨੇਜਰ, ਤਾਰਾ ਰਾਣੀ ਮੁੱਖ ਅਧਿਆਪਕਾ, ਬਲਵੀਰ ਕੌਰ ਮੁੱਖ ਅਧਿਆਪਕਾ, ਦਿਨੇਸ਼ ਗੌਤਮ ਮੁੱਖ ਅਧਿਆਪਕ, ਸੰਜੀਵ ਕੁਮਾਰ ਮੁੱਖ ਅਧਿਆਪਕ, ਮਮਤਾ ਰਾਣੀ ਮੁੱਖ ਅਧਿਆਪਕਾ, ਗੁਰਜੀਤ ਕੌਰ ਕੋਚ, ਨੀਰਜ ਵਸ਼ਿਸਟ, ਰਾਜਵੀਰ ਕੌਰ , ਗੁਰਦੀਪ ਸਿੰਘ, ਕਰਮਜੀਤ ਕੌਰ ਡੀ. ਪੀ. ਈ., ਲੈਕ. ਸਰਬਜੀਤ ਕੌਰ, ਲੈਕ. ਬਲਦੇਵ ਰਾਜ, ਪੁਸਪਿੰਦਰ ਕੌਰ, ਕਿਰਨਜੀਤ ਕੌਰ ਨਿੱਘੀ, ਕੁਲਵਿੰਦਰ ਸਿੰਘ, ਦੇਸ ਰਾਜ, ਜਗਸ਼ੀਰ ਸਿੰਘ, ਅਵਤਾਰ ਸਿੰਘ, ਪ੍ਰਮੋਦ ਕੁਮਾਰ, ਸੁਦਾਗਰ ਰਾਮ ਆਦਿ ਸਮੇਤ ਡੀ. ਪੀ. ਈ., ਪੀ. ਟੀ. ਆਈ., ਨਗਰ ਨਿਵਾਸੀ ਤੇ ਆਫੀਸਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਨ ਫਾਰਮਾ ਕੰਪਨੀ ਨੇ ਪਿੰਡ ਟੌਂਸਾ ’ਚ ਫਿਟਨੈਂਸ ਸੈਂਟਰ ਲਈ ਦੋ ਕਮਰਿਆਂ ਤੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਖ਼ੁਰਦ ਵਿਖੇ ਲਗਾਇਆ ਹੋਮਿਉਪੈਥਿਕ ਤੇ ਆਯੁਰਵੈਦਿਕ ਕੈਂਪ
Ad Position 24