23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਨ ਫਾਰਮਾ ਕੰਪਨੀ ਨੇ ਪਿੰਡ ਟੌਂਸਾ ’ਚ ਫਿਟਨੈਂਸ ਸੈਂਟਰ ਲਈ ਦੋ ਕਮਰਿਆਂ ਤੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ

ਰੱਤੇਵਾਲ, 22 ਸਤੰਬਰ (ਅਸ਼ੋਕ ਕੁਮਾਰ ਲੀਲ)-ਸਨ ਫਾਰਮਾ ਕੰਪਨੀ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿਚ ਸਭ ਤੋਂ ਅੱਗੇ ਰਹਿੰਦੀ ਹੈ। ਚਾਹੇ ਮੈਡੀਕਲ ਸੇਵਾਵਾਂ ਹੋਣ ਚਾਹੇ ਸਮਾਜਿਕ ਕੰਮ ਸਨ ਫਰਮਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ।

Ad Position 21
No active advertisement
ਅਜੀਤ ਡੈਸਕ 23-09-2026
ਰੱਤੇਵਾਲ, 22 ਸਤੰਬਰ (ਅਸ਼ੋਕ ਕੁਮਾਰ ਲੀਲ)-ਸਨ ਫਾਰਮਾ ਕੰਪਨੀ ਹਮੇਸ਼ਾ ਸਮਾਜ ਸੇਵਾ ਦੇ ਕੰਮਾਂ ਵਿਚ ਸਭ ਤੋਂ ਅੱਗੇ ਰਹਿੰਦੀ ਹੈ। ਚਾਹੇ ਮੈਡੀਕਲ ਸੇਵਾਵਾਂ ਹੋਣ ਚਾਹੇ ਸਮਾਜਿਕ ਕੰਮ ਸਨ ਫਰਮਾ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਇਸੇ ਕ੍ਰਮ ਵਿਚ ਸਨ ਫਰਮਾ ਕੰਪਨੀ ਵਲੋਂ ਗ੍ਰਾਮ ਪੰਚਾਇਤ ਟੌਂਸਾ ਨੂੰ ਫਿਟਨੈਸ ਸੈਂਟਰ ਲਈ ਦੋ ਕਮਰਿਆਂ ਅਤੇ ਇਕ ਸ਼ੈਡ ਸੀ. ਐਮ. ਆਰ. ਸਕੀਮ ਦੇ ਅਧੀਨ ਬਣਾ ਕੇ ਦੇਣ ਦਾ ਨੀਂਹ ਪੱਥਰ ਪਲਾਂਟ ਹੈੱਡ ਵਨੀਤ ਗੁਪਤਾ ਵਲੋਂ ਰੱਖਿਆ ਗਿਆ। ਉਨ੍ਹਾਂ ਨਾਲ ਅਭਿਨਵ ਵਿਕਾਸ, ਸੰਦੀਪ ਸ਼ਰਮਾ, ਸਤਿੰਦਰ ਪਾਲ ਰਜਨੀਸ਼ ਆਗਰਾ ਮੌਕੇ ’ਤੇ ਮੌਜੂਦ ਰਹੇ। ਇਸ ਸਮੇਂ ਪਲਾਂਟ ਹੈੱਡ ਵਨੀਤ ਗੁਪਤਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸਨ ਫਾਰਮਾ ਕੰਪਨੀ ਹਰ ਸਮੇਂ ਗ੍ਰਾਮ ਪੰਚਾਇਤ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਸਰਪੰਚ ਸੁਖਦੇਵ ਕਟਾਰੀਆ ਨੇ ਦੱਸਿਆ ਕਿ ਸਨ ਫਾਰਮਾ ਕੰਪਨੀ ਵਲੋਂ ਫਿਟਨੈਸ ਸੈਂਟਰ ਲਈ ਦੋ ਕਮਰਿਆਂ ਤੇ ਸ਼ੈੱਡ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ ਸਨ ਫਰਮਾ ਦੇ ਪਲਾਂਟ ਹੈੱਡ ਵਨੀਤ ਗੁਪਤਾ ਵਲੋਂ ਰੱਖਿਆ ਗਿਆ ਹੈ। ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਇਥੇ ਪਹੁੰਚਣ ’ਤੇ ਸਵਾਗਤ ਕੀਤਾ ਅਤੇ ਗ੍ਰਾਮ ਪੰਚਾਇਤ ਨੂੰ ਫਿਟਨੈਸ ਸੈਂਟਰ ਲਈ ਦੋ ਕਮਰੇ ਤੇ ਇਕ ਸ਼ੈਡ ਬਣਾ ਕੇ ਦੇਣ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਫਿਟਨੈਸ ਸੈਂਟਰ ਦੀ ਪਿੰਡ ਨੂੰ ਕਾਫੀ ਲੋੜ ਸੀ। ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਫਿਟਨੈਸ ਸੈਂਟਰ ਦਾ ਪਿੰਡ ਵਿਚ ਹੋਣਾ ਬਹੁਤ ਜ਼ਰੂਰੀ ਸੀ। ਜੋ ਮੰਗ ਅਸੀਂ ਸਨ ਫਰਮਾ ਦੇ ਪ੍ਰਬੰਧਕਾਂ ਅੱਗੇ ਰੱਖੀ, ਜਿਨ੍ਹਾਂ ਨੇ ਤੁਰੰਤ ਇਸ ਮੰਗ ਨੂੰ ਪੂਰੇ ਕਰਦੇ ਹੋਏ ਫਿਟਨੈਸ ਸੈਂਟਰ ਦਾ ਕੰਮ ਜਲਦ ਕਰਵਾਉਣ ਦੀ ਗੱਲ ਆਖੀ, ਜਿਸ ਦਾ ਰਸਮੀ ਉਦਘਾਟਨ ਅੱਜ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਬਿਲਡਿੰਗ ਬਣਾ ਕੇ ਲੋਕ ਅਰਪਣ ਕੀਤੀ ਜਾਵੇਗੀ। ਇਸ ਮੌਕੇ ਸਰਪੰਚ ਸੁਖਦੇਵ ਕਟਾਰੀਆ ਮੋਹਨ ਲਾਲ ਪੰਚ ਤੇ ਸਮੂਹ ਨਗਰ ਵਾਸੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਕਿਤਾਬ ‘ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ’ ਜਾਰੀ ਅਗਲੀ ਖ਼ਬਰ ਪੰਜਾਬ ਪੱਧਰੀ ਕਬੱਡੀ ਨੈਸ਼ਨਲ ਸਟਾਈਲ ਲੜਕੀਆਂ ਦਾ ਟੂਰਨਾਮੈਂਟ ਨਵਾਂਸ਼ਹਿਰ ਵਿਖੇ ਸ਼ੁਰੂ
Ad Position 24