23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਿਤਾਬ ‘ਸੋਚਾਂ ਦੇ ਵਲਵਲਿਆਂ ਵਿਚੋ ਉੱਭਰੇ ਜਜ਼ਬਾਤ’ ਜਾਰੀ

ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਨਾਮਵਰ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਦੀ ਪੁਸਤਕ ‘ਸੋਚਾਂ ਦੇ ਵਲਵਲਿਆਂ ਵਿਚੋਂ ਉੱਭਰੇ ਜਜ਼ਬਾਤ’ ਜਾਰੀ ਕੀਤੀ ਗਈ। ਇਹ ਰਸਮ ਸਮਾਜ ਸੇਵੀ ਡਾ.

Ad Position 21
No active advertisement
ਅਜੀਤ ਡੈਸਕ 23-09-2026
ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਨਾਮਵਰ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਦੀ ਪੁਸਤਕ ‘ਸੋਚਾਂ ਦੇ ਵਲਵਲਿਆਂ ਵਿਚੋਂ ਉੱਭਰੇ ਜਜ਼ਬਾਤ’ ਜਾਰੀ ਕੀਤੀ ਗਈ। ਇਹ ਰਸਮ ਸਮਾਜ ਸੇਵੀ ਡਾ. ਬਖਸ਼ੀਸ਼ ਸਿੰਘ ਐਮ. ਐਸ. ਕਰਨ ਹਸਪਤਾਲ ਬੰਗਾ, ਸਤਪਾਲ ਸਾਹਲੋਂ ਸੰਪਾਦਕ ਅਦਬੀ ਮਹਿਕ, ਦਵਿੰਦਰ ਸਕੋਹਪੁਰੀ ਪ੍ਰਧਾਨ ਨਵਜੋਤ ਸਾਹਿਤ ਸੰਸਥਾ ਔੜ ਅਤੇ ਸੁਰਜੀਤ ਮਜਾਰੀ ਸੰਸਥਾਪਕ ਸਮਾਜਿਕ ਸਾਂਝ ਸੰਸਥਾ ਬੰਗਾ ਨੇ ਸਾਂਝੇ ਤੌਰ ’ਤੇ ਨਿਭਾਈ। ਇਨ੍ਹਾਂ ਪਤਵੰਤਿਆਂ ਨੇ ਉਕਤ ਕਿਤਾਬ ਅਤੇ ਇਸ ਦੀ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਬਾਰੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਸਮਾਜ ਅੰਦਰ ਪਰਿਵਾਰਕ, ਸਮਾਜਿਕ, ਰਾਜਸੀ ਅਤੇ ਅਧਿਆਤਮਕ ਤੌਰ ’ਤੇ ਪਰਿਵਰਤਤ ਹੋ ਰਹੀਆਂ ਪ੍ਰਸਿਥੀਆਂ ਦਾ ਢੁੱਕਵਾਂ ਅਨੁਵਾਦ ਹੈ। ਉਨ੍ਹਾਂ ਇਸ ਕਿਤਾਬ ਲਈ ਇਸ ਦੀ ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੂੰ ਵਧਾਈ ਦਿੰਦਿਆਂ ਉਸ ਵਲੋਂ ਕਾਵਿ ਦੇ ਨਾਲ-ਨਾਲ ਵਾਰਤਕ ਖੇਤਰ ਵਿਚ ਪਰਪੱਕ ਲਿਖਤਾਂ ਨੂੰ ਸਾਹਿਤਕ ਵਿਹੜੇ ਦਾ ਭਾਗ ਦੱਸਿਆ। ਉਨ੍ਹਾਂ ਕਿਹਾ ਕਿ ਲੇਖਿਕਾ ਦਾ ਅਧਿਆਪਨ ਖੇਤਰ ਵਿਚ ਵੱਡੇ ਪੱਧਰ ਦੀਆਂ ਉਪਲੱਬਧੀਆਂ ਕਰਨਾ ਵੀ ਸਨਮਾਨਯੋਗ ਹੈ। ਲੇਖਿਕਾ ਮਨਪ੍ਰੀਤ ਕੌਰ ਸੋਢੀਆਂ ਨੇ ਦੱਸਿਆ ਕਿ ਉਸ ਨੇ ਸਮਾਂ ਦਰ ਸਮਾਂ ਜਨ ਜੀਵਨ ਅੰਦਰ ਜਿਸ ਤਰ੍ਹਾਂ ਦੇ ਉਤਰਾ ਚੜ੍ਹਾਅ ਦੇਖਣ ਤੇ ਇਨ੍ਹਾਂ ’ਚੋਂ ਕਈਆਂ ਨੂੰ ਹੰਢਾਉਂਦਿਆਂ ਮਨ ’ਚ ਚਿਤਵੇ ਵਿਚਾਰਾਂ ਨੂੰ ਹੀ ਇਨ੍ਹਾਂ ਕਹਾਣੀਆਂ ਦਾ ਰੂਪ ਦਿੱਤਾ ਗਿਆ ਹੈ। ਉਨ੍ਹਾਂ ਆਪਣੀਆਂ ਲਿਖਤਾਂ ਬਾਰੇ ਪਾਠਕਾਂ ਨੂੰ ਨਿਰਪੱਖ ਰਾਏ ਬਣਾਉਣ ਦੀ ਅਪੀਲ ਵੀ ਕੀਤੀ ਅਤੇ ਨਵਜੋਤ ਸਾਹਿਤ ਸੰਸਥਾ ਔੜ ਨਾਲ ਜੁੜਣ ਤੋਂ ਬਾਅਦ ਮਿਲੇ ਉਤਸ਼ਾਹ ਲਈ ਧੰਨਵਾਦੀ ਸ਼ਬਦ ਵੀ ਸਾਂਝੇ ਕੀਤੇ। ਮੰਚ ਦਾ ਸੰਚਾਲਨ ਡਾ. ਕੇਵਲ ਰਾਮ ਨਵਾਂ ਸ਼ਹਿਰ ਨੇ ਕੀਤਾ। ਇਸ ਮੌਕੇ ਸ਼ਾਇਰ ਗੁਰਨੇਕ ਸਿੰਘ ਸ਼ੇਰ, ਪ੍ਰਿੰ. ਰਾਮ ਕਿਸ਼ਨ ਕਟਾਰੀਆ, ਗਾਇਕ ਹਰੀ ਕ੍ਰਿਸ਼ਨ ਪਟਵਾਰੀ, ਗੀਤਕਾਰ ਦੇਸ ਰਾਜ ਬਾਲੀ, ਅਧਿਆਪਕ ਸ਼ਿਵ ਬਛੌੜੀ ਆਦਿ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਬੰਗਾ ਵਿਖੇ ਵਿਰਾਸਤ-ਏ-ਪੰਜਾਬ ਟੇਲੈਂਟ ਹੰਟ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਸਨ ਫਾਰਮਾ ਕੰਪਨੀ ਨੇ ਪਿੰਡ ਟੌਂਸਾ ’ਚ ਫਿਟਨੈਂਸ ਸੈਂਟਰ ਲਈ ਦੋ ਕਮਰਿਆਂ ਤੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ
Ad Position 24