23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੜ੍ਹੀ ਅਜੀਤ ਸਿੰਘ ਦੇ 19ਵੇਂ ਛਿੰਝ ਤੇ ਸੱਭਿਆਚਾਰਕ ਮੇਲੇ ਦੇ ਦੂਜੇ ਦਿਨ ਪੰਜਾਬ ਸਟਾਈਲ ਕਬੱਡੀ ਦੇ ਸ਼ੋਅ ਮੈਚ ਕਰਵਾਏ

ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਰਜਿ ਵਲੋਂ 4 ਦਿਨਾ 19ਵੇਂ ਭਾਰੀ ਛਿੰਝ ਤੇ ਸੱਭਿਆਚਾਰਕ ਮੇਲੇ ਦੇ ਦੂਜੇ ਦਿਨ ਲੜਕੀਆਂ ਤੇ ਲੜਕਿਆਂ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਕਰਵਾਏ ਗਏ, ਜਿਸ ਵਿਚ ਉਦਘਾਟਨੀ ਮੈਚ ਲੜਕੀਆਂ ਰਾਹੋਂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਟੀਮਾਂ ਵਿਚਕਾਰ ਸਾਬਕਾ ਸਰਪੰਚ ਨਿਰਮਲ ਕੌਰ ਧੀਰ, ਹਰਪਾਲ ਕੌਰ ਥਿਆੜਾ ਸਾਬਕਾ ਪੰਚ, ਨਛੱਤਰ ਕੌਰ, ਜਸਵਿੰਦਰ ਕੌਰ, ਕਮਲੇਸ਼ ਕੌਰ ਪੰਚ ਤੋਂ ਇਲਾਵਾ ਛਿੰਝ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਨੰਬਰਦਾਰ ਰਾਜ ਕੁਮਾਰ ਦਦਰਾਲ, ਬਲਕਾਰ ਸਿੰਘ ਅਣਦੇਹ, ਬਹਾਦਰ ਸਿੰਘ ਗਰਚਾ ਜਰਮਨੀ, ਕੁਲਵਿੰਦਰ ਸਿੰਘ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਸ਼ੁੁਰੂਆਤ ਕਰਵਾਈ ਗਈ, ਜਿਸ ਵਿਚ ਰਾਹੋਂ ਦੀ ਟੀਮ ਜੇਤੂ ਰਹੀ। ਲੜਕਿਆਂ ਦੇ ਕਬੱਡੀ ਮੈਚ ਵਿੱਚ ਜਗਤਪੁਰ ਟੀਮ ਨੇ ਐਨ.

Ad Position 21
No active advertisement
ਫਾਈਨਲ ਮੁਕਾਬਲੇ ’ਚ ਕਬੱਡੀ ਖਿਡਾਰਨਾਂ ਮੁੱਖ ਮਹਿਮਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਪ੍ਰਬੰਧਕਾਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ। ਤਸਵੀਰ : ਕੁਲਦੀਪ ਸਿੰਘ ਝਿੰਗੜ 23-09-2026
ਔੜ/ਝਿੰਗੜਾਂ, 22 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਦੇਹਰਾ ਲੱਖ ਦਾਤਾ ਪੀਰ ਨਿਗਾਹਾ ਛਿੰਝ ਕਮੇਟੀ ਰਜਿ ਵਲੋਂ 4 ਦਿਨਾ 19ਵੇਂ ਭਾਰੀ ਛਿੰਝ ਤੇ ਸੱਭਿਆਚਾਰਕ ਮੇਲੇ ਦੇ ਦੂਜੇ ਦਿਨ ਲੜਕੀਆਂ ਤੇ ਲੜਕਿਆਂ ਦੇ ਪੰਜਾਬ ਸਟਾਈਲ ਕਬੱਡੀ ਸ਼ੋਅ ਮੈਚ ਕਰਵਾਏ ਗਏ, ਜਿਸ ਵਿਚ ਉਦਘਾਟਨੀ ਮੈਚ ਲੜਕੀਆਂ ਰਾਹੋਂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਟੀਮਾਂ ਵਿਚਕਾਰ ਸਾਬਕਾ ਸਰਪੰਚ ਨਿਰਮਲ ਕੌਰ ਧੀਰ, ਹਰਪਾਲ ਕੌਰ ਥਿਆੜਾ ਸਾਬਕਾ ਪੰਚ, ਨਛੱਤਰ ਕੌਰ, ਜਸਵਿੰਦਰ ਕੌਰ, ਕਮਲੇਸ਼ ਕੌਰ ਪੰਚ ਤੋਂ ਇਲਾਵਾ ਛਿੰਝ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ ਗੜ੍ਹੀ, ਨੰਬਰਦਾਰ ਰਾਜ ਕੁਮਾਰ ਦਦਰਾਲ, ਬਲਕਾਰ ਸਿੰਘ ਅਣਦੇਹ, ਬਹਾਦਰ ਸਿੰਘ ਗਰਚਾ ਜਰਮਨੀ, ਕੁਲਵਿੰਦਰ ਸਿੰਘ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਸ਼ੁੁਰੂਆਤ ਕਰਵਾਈ ਗਈ, ਜਿਸ ਵਿਚ ਰਾਹੋਂ ਦੀ ਟੀਮ ਜੇਤੂ ਰਹੀ। ਲੜਕਿਆਂ ਦੇ ਕਬੱਡੀ ਮੈਚ ਵਿੱਚ ਜਗਤਪੁਰ ਟੀਮ ਨੇ ਐਨ. ਆਰ. ਆਈ. ਮੰਡੀ ਟੀਮ ਨੂੰ ਹਰਾਇਆ। ਇਨ੍ਹਾਂ ਕਬੱਡੀ ਸ਼ੋਅ ਮੈਚਾਂ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਬੱਡੀ ਮੈਚਾਂ ਦੀ ਦਰਸ਼ਕ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਉਨ੍ਹਾਂ ਇਸ ਛਿੰਝ ਮੇਲੇ ’ਚ ਕਬੱਡੀ ਮੈਚ ਕਰਾਉਣ ਲਈ ਸਮੂਹ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਜੇਤੂ ਟੀਮਾਂ ਇਨਾਮਾਂ ਦੀ ਵੰਡ ਕੀਤੀ। ਪ੍ਰਬੰਧਕ ਰੂਪ ਲਾਲ ਧੀਰ, ਸਰਪੰਚ ਬਹਾਦਰ ਸਿੰਘ ਥਿਆੜਾ, ਪ੍ਰਧਾਨ ਅਮਰੀਕ ਸਿੰਘ ਪੁਰੇਵਾਲ, ਨੰਬਰਦਾਰ ਰਾਜ ਕੁਮਾਰ ਦਦਰਾਲ ਨੇ ਦੱਸਿਆ ਕਿ ਇਹ ਛਿੰਝ ਮੇਲਾ ਸਮਾਜ ਸੇਵੀ ਨੰਬਰਦਾਰ ਮਹਿੰਦਰ ਸਿੰਘ ਅਣਦੇਹ ਯੂ. ਐਸ. ਏ., ਸਵਰਗੀ ਸੰਤੋਖ ਸਿੰਘ ਅਣਦੇਹ ਦੇ ਪਰਿਵਾਰ, ਗੁਰਮੀਤ ਕੌਰ ਯੂ.ਐਸ.ਏ, ਸਵ: ਬਾਬਾ ਦੀਵਾਨ ਸਿੰਘ ਜੱਟ ਤੇ ਸਵ: ਸਿਵ ਸਿੰਘ ਦੇ ਪਰਿਵਾਰ, ਸਵ: ਦਾਰਾ ਸਿੰਘ ਦੁਸਾਂਝ ਤੇ ਹਰਜਿੰਦਰ ਸਿੰਘ ਦੋਸਾਂਝ ਯੂ.ਕੇ ਦੇ ਪਰਿਵਾਰ, ਕੁਲਵਿੰਦਰ ਸਿੰਘ ਪੁਰੇਵਾਲ ਹਾਲੈਂਡ, ਸਰਬਜੀਤ ਸਿੰਘ ਹੇਅਰ ਕੈਨੇਡਾ, ਸਵ: ਮਹਿੰਦਰ ਸਿੰਘ ਥਿਆੜਾ ਦੇ ਪਰਿਵਾਰ, ਨੰਬਰਦਾਰ ਰਾਜ ਦਦਰਾਲ ਯੂਰਪ, ਅਵਤਾਰ ਸਿੰਘ ਗਰਚਾ ਕੈਨੇਡਾ, ਕੁਲਦੀਪ ਸਿੰਘ ਛੋਕਰ ਯੂ.ਐਸ.ਏ, ਗੁਰਪ੍ਰੀਤ ਧੀਰ ਯੂ. ਕੇ, ਹਰਜਿੰਦਰ ਸਿੰਘ ਬਾਠ ਯੂ. ਐਸ. ਏ, ਅਵਤਾਰ ਸਿੰਘ ਬਾਠ ਯੂ.ਐਸ.ਏ, ਅਵਤਾਰ ਸਿੰਘ ਦਿਓਲ ਪਰਿਵਾਰ, ਜੋੋਰਾਵਰ ਸਿੰਘ ਦੋਹਤਰਾ ਮੇਜਰ ਸਿੰਘ ਥਿਆੜਾ, ਸੰਸਾਰ ਚੰਦ ਧੀਰ ਜਰਮਨੀ, ਤੀਰਥ ਸਿੰਘ ਚਾਹਲ ਇਟਲੀ, ਜਸਵਿੰਦਰ ਸਿੰਘ ਪੁਰੇਵਾਲ ਯੂ.ਐਸ.ਏ ਆਦਿ ਸਮਾਜ ਸੇਵੀ ਸੱਜਣਾਂ ਦੇ ਭਾਰੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। 23 ਨੂੰ ਭਾਰੀ ਛਿੰਝ ਮੇਲੇ ਵਿਚ ਪਟਕੇ ਦੀ ਕੁਸ਼ਤੀ ਦਾ ਪਹਿਲਾ ਇਨਾਮ ਫੋਰਡ ਟਰੈਕਟਰ ਤੇ ਦੂਜਾ ਵੱਡਾ ਇਨਾਮ ਬੁਲਟ ਮੋਟਰਸਾਈਕਲ ਦਿੱਤਾ ਜਾਵੇਗਾ। ਛਿੰਝ ਮੇਲੇ ’ਚ ਮੁੱਖ ਮਹਿਮਾਨ ਵਜੋਂ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਤੇ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਸਾਮਲ ਹੋਣਗੇ ਤੇ ਜੇਤੂ ਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ ਬਹਾਦਰ ਸਿੰਘ ਗਰਚਾ ਜਰਮਨੀ, ਡਾ. ਜੋਗਾ ਸਿੰਘ ਧੀਰ, ਅਵਤਾਰ ਸਿੰਘ ਦਿਓਲ, ਮਾ. ਸਤਨਾਮ ਧੀਰ, ਲਖਵਿੰਦਰ ਸਿੰਘ, ਜਸਵੀਰ ਸਿੰਘ ਮਾਹਲ, ਗੋਬਿੰਦ ਸਿੰਘ ਧੀਰ ਪੰਚ, ਬਲਵੀਰ ਸਿੰਘ ਦਦਰਾਲ, ਬਲਿਹਾਰ ਸਿੰਘ ਅਣਦੇਹ, ਸੁਖਵੀਰ ਸਿੰਘ ਥਿਆੜਾ, ਮੱਖਣ ਸਿੰਘ ਬਾਠ, ਜਸਵਿੰਦਰ ਸਿੰਘ ਜੇ. ਈ, ਕੁਲਵੰਤ ਸਿੰਘ ਅਣਦੇਹ, ਮਾ. ਦੇਸ਼ ਰਾਜ ਬੱਜੋਂ, ਕਰਨੈਲ ਸਿੰਘ, ਕੁਲਵਿੰਦਰ ਸਿੰਘ, ਭੁਪਿੰਦਰ ਸਿੰਘ ਗਿੱਲ, ਗਿਆਨੀ ਜੋਗਿੰਦਰ ਸਿੰਘ, ਜਸਪਾਲ ਧੀਰ, ਗੁਰਨਾਮ ਸਿੰਘ ਚੋਟ, ਸੁਰਜੀਤ ਸਿੰਘ ਚਾਹਲ, ਮੇਜਰ ਪੇਂਟਰ ਤੋਂ ਇਲਾਵਾ ਬਸਪਾ ਆਗੂ ਅਜੀਤ ਸਿੰਘ ਭੈਣੀ, ਜਨਰਲ ਸਕੱਤਰ ਪ੍ਰਵੀਨ ਬੰਗਾ, ਮਨੋਹਰ ਲਾਲ ਕਮਾਮ, ਐਡਵੋਕੇਟ ਨਵਰਾਜ ਸਿੰਘ ਸਤਪਾਲ ਰਟੈਂਡਾ, ਜੈਪਾਲ ਸੁੰਡਾ, ਮੇਜਰ ਘਟਾਰੋਂ, ਸੋਮਨਾਥ ਰਟੈਂਡਾ, ਸੋਹਣ ਰਟੈਂਡਾ, ਮਲਕੀਤ ਮੰਡਾਲੀ, ਚਰਨਜੀਤ ਮੰਡਾਲੀ,ਮੇਜਰ ਪੇਂਟਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਵ: ਗੁਰਦੇਵ ਸਿੰਘ ਬਰਾੜ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਵਿਅਕਤ
Ad Position 24