23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ’ਤੇ ਪੱਤਰਕਾਰ ਭਾਈਚਾਰੇ ਵਲੋਂ ਦੁੱਖ ਪ੍ਰਗਟ

ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ’ਤੇ ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਚੰਦ ਫਤਿਹਪੁਰੀ ਸੀ.

Ad Position 21
No active advertisement
ਅਜੀਤ ਡੈਸਕ 23-09-2026
ਬੰਗਾ, 22 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਨਵਾਂ ਜ਼ਮਾਨਾ ਅਖ਼ਬਾਰ ਦੇ ਮੁੱਖ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਦੀ ਮੌਤ ’ਤੇ ਕਮਿਊਨਿਸਟ ਪਾਰਟੀਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਚੰਦ ਫਤਿਹਪੁਰੀ ਸੀ. ਪੀ. ਆਈ. ਦੇ ਸੁਬਾਈ ਆਗੂ ਤੇ ਕਿਸਾਨਾਂ, ਮਜ਼ਦੂਰਾਂ ਦੇ ਸਾਂਝੇ ਆਗੂ ਸਨ। ਉਨ੍ਹਾਂ ਦੇ ਅਚਾਨਕ ਤੁਰ ਜਾਣ ਨਾਲ ਸਮੂਹ ਪੱਤਰਕਾਰ ਭਾਈਚਾਰਾ ਇੰਡੀਅਨ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ, ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਤੇ ਜਨਰਲ ਸਕੱਤਰ ਸੰਤੋਖ ਗਿੱਲ ਨੇ ਉਨ੍ਹਾਂ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਦ ਫਤਹਿਪੁਰੀ ਦੀਆਂ ਪੱਤਰਕਾਰੀ ਖੇਤਰ ਵਿਚ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੀ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਜ਼ਿਲ੍ਹਾ ਮੀਤ ਸਕੱਤਰ ਨਰੰਜਣ ਦਾਸ ਮੇਹਲੀ, ਬਲਾਕ ਬੰਗਾ ਦੇ ਸਕੱਤਰ ਗੁਰਮੁੱਖ ਸਿੰਘ ਫਰਾਲਾ, ਸੀ. ਪੀ. ਆਈ. ਐਮ. ਆਗੂ ਰਾਮ ਸਿੰਘ ਨੂਰਪੁਰੀ, ਬਲਵੀਰ ਸਿੰਘ ਜਾਡਲਾ, ਐਡਵੋਕੇਟ ਦਲਜੀਤ ਸਿੰਘ, ਜਸਵੀਰ ਦੀਪ, ਹਰਪਾਲ ਸਿੰਘ ਜਗਤਪੁਰ, ਅਮਰਜੀਤ ਮੇਹਲੀ, ਜੁਝਾਰ ਸਿੰਘ ਕੁੱਕੜ ਮਜ਼ਾਰਾ, ਦਸੌਂਧਾ ਸਿੰਘ, ਸਮੂਹ ਪੱਤਰਕਾਰ ਭਾਈਚਾਰਾ ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ ਲਧਾਣਾ, ਡਾ. ਨਵਕਾਂਤ ਭਰੋਮਜਾਰਾ, ਧਰਮਵੀਰ ਪਾਲ, ਨਰਿੰਦਰ ਮਾਹੀ, ਰਾਜ ਮਜਾਰੀ, ਪ੍ਰੇਮੀ ਸੰਧਵਾਂ, ਪ੍ਰੇਮ ਜੰਡਿਆਲੀ, ਮਹਿੰਦਰ ਪਾਲ ਸਿੰਘ, ਰੇਸ਼ਮ ਕਲੇਰ, ਸੁਖਜਿੰਦਰ ਸਿੰਘ, ਮਨਜਿੰਦਰ ਸਿੰਘ, ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ ਚੱਕ ਰਾਮੂ, ਅਵਤਾਰ ਕਲੇਰ, ਲੇਖ ਰਾਜ ਕੁਲਥਮ, ਚਰਨਜੀਤ ਸੱਲ੍ਹਾਂ, ਹਰਜਾਪ ਸਿੰਘ ਖਾਲਸਾ ਆਦਿ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੇ ਅਧੂਰੇ ਕਾਰਜ ਜਲਦ ਪੂਰੇ ਕਰ ਦਿੱਤੇ ਜਾਣਗੇ-ਅਸ਼ੋਕ ਕਟਾਰੀਆ ਅਗਲੀ ਖ਼ਬਰ ਗੜ੍ਹੀ ਅਜੀਤ ਸਿੰਘ ਦੇ 19ਵੇਂ ਛਿੰਝ ਤੇ ਸੱਭਿਆਚਾਰਕ ਮੇਲੇ ਦੇ ਦੂਜੇ ਦਿਨ ਪੰਜਾਬ ਸਟਾਈਲ ਕਬੱਡੀ ਦੇ ਸ਼ੋਅ ਮੈਚ ਕਰਵਾਏ
Ad Position 24