ਪਾਲ ਸਿੰਘ ਬੰਗਾ ਤੇ ਮੀਨੂੰ ਭੁੱਟਾ ਵਲੋਂ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ
ਬੰਗਾ, 22 ਸਤੰਬਰ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਐਡਮਿਨਿਸਟੇਟਰ ਧੀਰਜ ਕੁਮਾਰ ਮੱਕੜ ਯੂ. ਐਸ.
ਬੰਗਾ, 22 ਸਤੰਬਰ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਐਡਮਿਨਿਸਟੇਟਰ ਧੀਰਜ ਕੁਮਾਰ ਮੱਕੜ ਯੂ. ਐਸ. ਏ. ਦੇ ਦਿਸ਼ਾ ਨਿਰਦੇਸ਼ ਤੇ ਪ੍ਰਧਾਨ ਵਨੀਤਾ ਕੁਮਾਰੀ ਲਾਖਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬੰਗਾ ਵਿਖੇ ਲਾਇਨ ਵਿਕਾਸ ਚੋਪੜਾ ਦੇ ਜਨਮ ਦਿਨ ਮੌਕੇ ਇਕ ਵਿਸ਼ੇਸ਼ ਸਮਾਗਮ ਕਰਵਾਇਆ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜੋਨ ਚੇਅਰਪਰਸਨ ਮੀਨੂੰ ਭੁੱਟਾ ਸ਼ਾਮਿਲ ਹੋਏ ਇਸ ਸਮਾਗਮ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ ਤੇ ਸਕੂਲ ਪ੍ਰਿੰਸੀਪਲ ਤੇ ਸਕੂਲ ਸਟਾਫ ਨੂੰ ਲਾਈਨ ਪਾਲ ਸਿੰਘ ਬੰਗਾ ਤੇ ਮੀਨੂੰ ਭੁੱਟਾ ਵਲੋਂ 5100-5100 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਇਸ ਨੇਕ ਕਾਰਜ ਲਈ ਸਕੂਲ ਸਟਾਫ ਤੇ ਸਕੂਲ ਪ੍ਰਿੰਸੀਪਲ ਵਲੋਂ ਲਾਇਸ ਕਲੱਬ ਬੰਗਾ ਸਿਮਰਨ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮੁੱਖ ਮਹਿਮਾਨ ਮੀਨੂੰ ਭੁੱਟਾ ਵਲੋਂ ਦੱਸਿਆ ਗਿਆ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਦੇ ਹਰ ਲਾਇਨ ਮੈਂਬਰ ਦੇ ਜਨਮ ਦਿਨ ’ਤੇ ਲਾਇਨ ਕਲੱਬ ਬੰਗਾ ਸਿਮਰਨ ਵਲੋ ਕੋਈ ਨਾ ਕੋਈ ਪ੍ਰਾਜੈਕਟ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਕਲੱਬ ਸੈਕਟਰੀ ਐਮ. ਜੇ. ਐਫ. ਸੁਖਜਿੰਦਰ ਸਿੰਘ, ਰੋਹਿਤ ਚੋਪੜਾ, ਪਰਮਜੀਤ ਕੌਰ, ਵਿਕਾਸ ਚੋਪੜਾ, ਆਰਤੀ ਚੋਪੜਾ, ਨਿਧੀ ਕਪੂਰ, ਪ੍ਰਿਅੰਕਾ ਕਲਸੀ, ਹਰਮਨ ਮਾਨ ਤੋਂ ਇਲਾਵਾ ਹੋਰ ਵੀ ਸਕੂਲ ਦੇ ਟੀਚਰ ਸਾਹਿਬਾਨ ਹਾਜ਼ਰ ਸਨ।