ਆਤਮ ਸ਼ੁਕਲ ਸ਼ਿਵ ਜੈਅੰਤੀ ਮਨਾਈ
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਮਹਾਂਸਾਧਵੀ ਡਾ. ਸਵਾਤੀ ਮਹਾਰਾਜ, ਸੁਪ੍ਰਗਿਆ ਜੀ ਐਮ, ਸੁਦੀਪਤੀ ਜੀ.
ਨ
ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਕਰਵਾਏ ਸਮਾਗਮ ਦੀ ਤਸਵੀਰ। ਤਸਵੀਰ : ਹਰਮਿੰਦਰ ਸਿੰਘ ਪਿੰਟੂ
23-09-2026
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਜੈਨ ਸਥਾਨਕ ਵਿਖੇ ਮਹਾਂਸਾਧਵੀ ਡਾ. ਸਵਾਤੀ ਮਹਾਰਾਜ, ਸੁਪ੍ਰਗਿਆ ਜੀ ਐਮ, ਸੁਦੀਪਤੀ ਜੀ. ਐਮ. ਤੇ ਸੁਵਿਧੀ ਜੀ. ਐਮ. ਦੀ ਮੌਜੂਦਗੀ ਵਿਚ ਆਤਮ ਸ਼ੁਕਲ ਸ਼ਿਵ ਜੈਅੰਤੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਮੌਜੂਦ ਡਾ. ਸਵਾਤੀ ਮਹਾਰਾਜ ਨੇ ਕਿਹਾ ਕਿ ਇਸ ਮੰਤਰ ਦਾ ਜਾਪ ਕਰਨ ਨਾਲ ਬਹੁਤ ਸਾਰੇ ਭੌਤਿਕ ਤੇ ਅਧਿਆਤਮਿਕ ਲਾਭ ਮਿਲਦੇ ਹਨ। ਇਹ ਜਾਪ ਜੈਨ ਧਰਮ ਦੇ ਭਗਵਾਨ ਜਿਨੇਂਦਰ ਦੀ ਉਸਤਤ ਕਰਦਾ ਹੈ। ਇਸ ਮੌਕੇ ਸੁਪ੍ਰਗਿਆ ਜੀ ਮਹਾਰਾਜ, ਸੁਦੀਪਤੀ ਮਹਾਰਾਜ ਤੇ ਸੁਵਿਧੀ ਨੇ ਕਿਹਾ ਕਿ ਤਪੱਸਿਆ ਕਰਨ ਨਾਲ ਗੁਣਾਂ ਦਾ ਸੰਗ੍ਰਹਿ ਹੁੰਦਾ ਹੈ। ਉਨ੍ਹਾਂ ਨੇ ਭਜਨਾਂ ਰਾਹੀਂ ਤਪੱਸਿਆ ਕਰਨ ਵਾਲਿਆਂ ਪ੍ਰਤੀ ਆਪਣੀ ਪ੍ਰਵਾਨਗੀ ਪ੍ਰਗਟ ਕੀਤੀ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਪੁਨੀਤ ਜੈਨ ਦੇ ਲਗਾਤਾਰ ਅੱਠ ਵਰਤ (ਅੱਠ ਦਿਨਾਂ ਤੱਕ ਸਿਰਫ਼ ਪਾਣੀ ਪੀਣਾ) ਲਈ, ਉਨ੍ਹਾਂ ਨੂੰ ਪਰਿਵਾਰਕ ਮੈਂਬਰ ਸ਼ੀਤਲ ਜੈਨ, ਵਿਮਲ ਜੈਨ, ਦਰਸ਼ਨ ਜੈਨ, ਨੀਰਜ ਜੈਨ, ਨਰੇਸ਼ ਜੈਨ, ਵੀਨਾ ਜੈਨ, ਰੂਬੀ ਜੈਨ, ਵੰਦਨਾ ਜੈਨ, ਪੂਜਾ ਜੈਨ, ਐਸ. ਐਸ. ਜੈਨ ਸਭਾ, ਮਹਾਂਵੀਰ ਜੈਨ ਯੁਵਕ ਮੰਡਲ, ਵਰਧਮਾਨ ਜੈਨ ਸੇਵਾ ਸੰਘ, ਪ੍ਰਯਾਸ ਸੁਸਾਇਟੀ, ਜੈਨ ਮਹਿਲਾ ਮੰਡਲ, ਚੰਦਨਬਾਲਾ ਜੈਨ ਯੁਵਤੀ ਮੰਡਲ, ਰਮਣੀਕ ਬਾਲ ਕਲਾ ਮੰਡਲ ਨੇ ਹਾਰ ਅਤੇ ਪੱਗ ਭੇਟ ਕਰਕੇ ਸਨਮਾਨਿਤ ਕੀਤਾ। ਮਹਿੰਦੀ ਸਮਾਗਮ ਰਾਹੀਂ ਉਨ੍ਹਾਂ ਦੀ ਸਿਹਤਯਾਬੀ ਬਾਰੇ ਵੀ ਪੁੱਛਿਆ। ਰਜਨੀ ਜੈਨ, ਅਲਕਾ ਜੈਨ, ਰੂਬੀ ਜੈਨ ਅਤੇ ਹੰਸਿਕਾ ਜੈਨ ਨੇ ਭਜਨਾਂ ਰਾਹੀਂ ਤਪੱਸਵੀ ਪੁਨੀਤ ਜੈਨ ਦੀ ਉਸਤਤ ਗਾਇਨ ਕੀਤੀ। ਜਾਪ ਤੋਂ ਬਾਅਦ, ਸੋਨੀਆ ਜੈਨ, ਸੁਨੀਰ ਜੈਨ ਨੀਤੀ ਤੇ ਜੈਨ ਸੇਵਾ ਦੇ ਮੁੱਖ ਸਰਪ੍ਰਸਤ ਨੇਮ ਕੁਮਾਰ ਜੈਨ ਦੁਆਰਾ ਮੌਜੂਦ ਸਾਰੇ ਗੁਰੂ ਭਗਤਾਂ ਲਈ ਗੌਤਮ ਪ੍ਰਸਾਦੀ ਦਾ ਪ੍ਰਬੰਧ ਕੀਤਾ। ਇਸ ਮੌਕੇ ਐਸ. ਐਸ. ਜੈਨ ਸਭਾ ਤੇ ਸਾਰੇ ਮੰਡਲਾਂ ਦੇ ਅਹੁਦੇਦਾਰਾਂ ਨੇ ਨੇਮ ਕੁਮਾਰ ਜੈਨ ਪਰਿਵਾਰ ਦੇ ਉੱਘੇ ਮੈਂਬਰਾਂ, ਤਪੱਸਵੀ ਪੁਨੀਤ ਜੈਨ, ਲਲਿਤ ਮੋਹਨ ਪਾਠਕ, ਚਿੰਟੂ ਅਰੋੜਾ ਆਦਿ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਪ੍ਰਵਚਨ ਤੋਂ ਬਾਅਦ ਦਰਸ਼ਨ ਜੈਨ ਵਲੋਂ ਪ੍ਰਸ਼ਾਦ ਵੀ ਵੰਡਿਆ।