ਡੀ. ਏ. ਪੀ. ਤੇ ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੀ. ਏ.
ਬਹਿਰਾਮ, 22 ਸਤੰਬਰ (ਨਛੱਤਰ ਸਿੰਘ ਬਹਿਰਾਮ)-ਡੀ. ਏ. ਪੀ. ਤੇ ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਹਨ, ਨਾਲ ਡੀਲਰਾਂ ਵਲੋਂ ਕਿਸਾਨਾਂ ‘ਤੇ ਥੋਪਿਆ ਜਾ ਰਿਹਾ ਫਾਜੂਲ ਸਾਮਾਨ ਪ੍ਰੇਸ਼ਾਨੀ ਹੋਰ ਵੀ ਵਧਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕਣਕ ਤੇ ਆਲੂਆਂ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਕਿਸਾਨਾਂ ਨੂੰ ਉਕਤ ਖਾਦਾ ਦੀ ਜ਼ਰੂਰਤ ਹੈ, ਜੇ ਪਹਿਲਾ ਵਾਲਾ ਹਾਲ ਹੀ ਰਿਹਾ ਤਾਂ ਕਿਸਾਨਾਂ ਦੀ ਮੁਸ਼ਕਿਲ ਹੋ ਵੱਧ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿਸਾਨਾਂ ਨੂੰ ਜ਼ਰੂਰਤ ਅਨੁਸਾਰ ਡੀ. ਏ. ਪੀ. ਤੇ ਯੂਰੀਆ ਖਾਦ ਖੁੱਲ੍ਹੀ ਕੀਤੀ ਜਾਵੇ ਅਤੇ ਕੋਈ ਬੰਦਿਸ਼ ਨਾ ਹੋਵੇ ਕਿ ਖਾਦ ਦੇ ਨਾਲ ਕੋਈ ਹੋਰ ਵਸਤੂ ਵੀ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ। ਉਨ੍ਹਾ ਇਹ ਵੀ ਕਿਹਾ ਕਿ ਜੇ ਖਾਦਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਕਿਸਾਨ ਸ਼ੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਚੱਕ ਮੰਡੇਰ, ਸੂਬਾ ਮੀਤ ਪ੍ਰਧਾਨ ਪਾਲ ਸਿੰਘ ਮੂਸਾਪੁਰ, ਗੁਰਿੰਦਰ ਸਿੰਘ ਚੱਕ ਮੰਡੇਰ ਪ੍ਰਧਾਨ ਸਹਿਕਾਰੀ ਸਭਾ ਜੱਸੋਮਜਾਰਾ, ਰਵਿੰਦਰ ਸਿੰਘ ਕਲੇਰ ਫਰਾਲਾ, ਸੰਦੀਪ ਸਿੰਘ ਲਾਲੀ ਗਦਾਣੀ, ਤਰਸੇਮ ਸਿੰਘ ਢਿੱਲੋਂ, ਮਨਦੀਪ ਸਿੰਘ ਦੀਪਾ ਤਲਵੰਡੀ ਜੱਟਾਂ, ਮੁਖਤਿਆਰ ਸਿੰਘ ਜੱਸੋਮਜਾਰਾ, ਕੁਲਵੀਰ ਸਿੰਘ, ਹਰਜੀਤ ਸਿੰਘ ਸਰਹਾਲ ਰਾਣੂੰਆਂ, ਇਕਬਾਲ ਸਿੰਘ ਸੰਧੂ ਬਹਿਰਾਮ, ਚਰਨਜੀਤ ਸਿੰਘ ਰੰਧਾਵਾ ਬਹਿਰਾਮ, ਗੁਰਮਿੰਦਰ ਸਿੰਘ ਸਰਪੰਚ ਮੱਲ੍ਹਾ ਸੋਢੀਆਂ, ਬਲਜੀਤ ਸਿੰਘ, ਅਮਰਜੀਤ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।