22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੁਰਦੁਆਰਾ ਦਮਦਮਾ ਸਾਹਿਬ ਗੁਣਾਚੌਰ ਵਿਖੇ ਮਹਾਨ ਕੀਰਤਨ ਸਮਾਗਮ ਸੰਬੰਧੀ ਮੀਟਿੰਗ

ਗੁਣਾਚੌਰ, 22 ਸੰਤਬਰ (ਅਮਰੀਕ ਕਟਾਰੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਅੰਸ਼-ਵੰਸ਼ ਬਾਬਾ ਸਰਬਜੋਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਮਹਾਨ ਕੀਰਤਨ ਸਮਾਗਮ 30 ਸਤੰਬਰ ਤੋਂ 2 ਅਕਤੂਬਰ ਤੱਕ ਪਿੰਡ ਗੁਣਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 23-09-2026
ਗੁਣਾਚੌਰ, 22 ਸੰਤਬਰ (ਅਮਰੀਕ ਕਟਾਰੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਅੰਸ਼-ਵੰਸ਼ ਬਾਬਾ ਸਰਬਜੋਤ ਸਿੰਘ ਬੇਦੀ ਦੀ ਰਹਿਨੁਮਾਈ ਹੇਠ ਮਹਾਨ ਕੀਰਤਨ ਸਮਾਗਮ 30 ਸਤੰਬਰ ਤੋਂ 2 ਅਕਤੂਬਰ ਤੱਕ ਪਿੰਡ ਗੁਣਾਚੌਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਇਕ ਭਰਵੀਂ ਮੀਟਿੰਗ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕੀਤੀ ਗਈ। ਇਸ ਸੰਬੰਧੀ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿੱਘੀ ਯਾਦ ਵਿਚ ਅਤੇ 11ਵੀਂ ਅੰਸ਼-ਵੰਸ਼ ਸਿੱਖ ਰਾਜ ਦੇ ਉਸਾਰੀਏ ਬਾਬਾ ਸਾਹਿਬ ਸਿੰਘ ਬੇਦੀ, ਬਾਰ੍ਹਵੀਂ ਅੰਸ਼-ਵੰਸ਼ ਖਾਲਸਾ ਰਾਜ ਦੇ ਆਖਰੀ ਥੰਮ ਬਾਬਾ ਬਿਕਰਮ ਸਿੰਘ ਅਤੇ 14 ਹਜ਼ਾਰ ਘੋੜ ਸਵਾਰ ਨਿਹੰਗ ਸਿੰਘਾਂ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ 14 ਹਜਾਰੀ ਬੇਦੀ ਦਲ ਖਾਲਸਾ ਦੁਆਬਾ, ਦਮਦਮਾ ਅਸਥਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਗੁਣਾਚੌਰ ਦੇ ਸਹਿਯੋਗ ਸਦਕਾ 30 ਸਤੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 30 ਸਤੰਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਇਕ ਅਕਤੂਬਰ ਨੂੰ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਸੇਵਾ ਅਤੇ ਇਸੇ ਦਿਨ ਸ਼ਾਮ 4 ਵਜੇ ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਮਹੱਲੇ ਸਜਾਏ ਜਾਣਗੇ। 2 ਅਕਤੂਬਰ ਨੂੰ ਭੋਗ ਸ੍ਰੀ ਅਖੰਡ ਪਾਠ ਸਾਹਿਬ ਤੋਂ ਬਾਅਦ ਕੀਰਤਨ ਦੀਵਾਨ ਸਜਾਏ ਜਾਣਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ 17ਵੀਂ ਅੰਸ-ਵੰਸ ਬਾਬਾ ਸਰਬਜੋਤ ਸਿੰਘ ਬੇਦੀ ਇਸ ਸਮਾਗਮ ਵਿਚ ਹਾਜ਼ਰ ਰਹਿਣਗੇ। ਮੀਟਿੰਗ ਵਿਚ ਭਾਈ ਸਰਬਜੀਤ ਸਿੰਘ ਸੁੱਜੋਂ, ਸਤਵਿੰਦਰ ਸਿੰਘ, ਸੁੱਚਾ ਸਿੰਘ ਨੌਰਾ, ਅਜਾਇਬ ਸਿੰਘ ਸੁੱਜੋਂ, ਗੁਰਨਾਮ ਸਿੰਘ, ਗੁਰਦੀਪ ਸਿੰਘ ਕਰਨਾਣਾ, ਮਹਿੰਦਰ ਸਿੰਘ ਖਾਲਸਾ, ਪਾਖਰ ਸਿੰਘ, ਕੁਲਦੀਪ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਬਰਿੰਦਰ ਸਿੰਘ, ਅਮਰਜੀਤ ਸਿੰਘ, ਆਕਾਸ਼ਦੀਪ ਸਿੰਘ, ਸੋਹਣ ਸਿੰਘ ਸੈਕਟਰੀ, ਰੇਸ਼ਮ ਸਿੰਘ, ਗਗਨਦੀਪ ਸਿੰਘ, ਹੈੱਡ ਗ੍ਰੰਥੀ ਗੁਰਜੰਟ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁੱਜਰ ਭਵਨ ਲੁਧਿਆਣਾ ਵਿਖੇ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਨਮਿਤ ਅੰਤਿਮ ਅਰਦਾਸ ਸਮਾਗਮ ਕੱਲ੍ਹ ਅਗਲੀ ਖ਼ਬਰ ਡੀ. ਏ. ਪੀ. ਤੇ ਯੂਰੀਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
Ad Position 24