22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਕਰੀਮਪੁਰ ਚਾਹਵਾਲਾ ਨੂੰ 5.50 ਲੱਖ ਦੀ ਗ੍ਰਾਂਟ ਦਾ ਚੈੱਕ ਭੇਟ

ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਂ)-ਬਲਾਚੌਰ ਹਲਕੇ ਦੇ ਹਰ ਪਿੰਡ ਦਾ ਲਾਮਿਸਾਲ ਵਿਕਾਸ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਕਿਸੇ ਵੀ ਪਿੰਡ ਦੀ ਸਮੱਸਿਆ ਉਨ੍ਹਾਂ ਦੀ ਸਰਕਾਰ ਵਲੋਂ ਪੈਂਡਿੰਗ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਕਰੀਮਪੁਰ ਚਾਹਵਾਲਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 5.

Ad Position 21
No active advertisement
ਅਜੀਤ ਡੈਸਕ 23-09-2026
ਪੋਜੇਵਾਲ ਸਰਾਂ, 22 ਸਤੰਬਰ (ਨਵਾਂਗਰਾਈਂ)-ਬਲਾਚੌਰ ਹਲਕੇ ਦੇ ਹਰ ਪਿੰਡ ਦਾ ਲਾਮਿਸਾਲ ਵਿਕਾਸ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਕਿਸੇ ਵੀ ਪਿੰਡ ਦੀ ਸਮੱਸਿਆ ਉਨ੍ਹਾਂ ਦੀ ਸਰਕਾਰ ਵਲੋਂ ਪੈਂਡਿੰਗ ਨਹੀਂ ਰਹਿਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਕਰੀਮਪੁਰ ਚਾਹਵਾਲਾ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ 5.50 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਦੇਣ ਸਮੇਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਵੀ ਪਿੰਡ ਦੀ ਕੋਈ ਸਮੱਸਿਆ ਹੈ ਤੇ ਉਨ੍ਹਾਂ ਨੂੰ ਤਰੁੰਤ ਦੱਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਬਲਾਚੌਰ ਹਲਕੇ ਵਿਚ ਕੰਢੀ ਨਹਿਰ ਚਾਲੂ ਕਰਵਾ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਦਕਿ ਪਿਛਲੀਆਂ ਸਰਕਾਰਾਂ ਸਮੇਂ ਕੰਢੀ ਨਹਿਰ ਲੋਕਾਂ ਲਈ ਇਕ ਸੁਪਨੇ ਦੇ ਬਰਾਬਰ ਸੀ। ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ, ਮੰਗਤ ਰਾਏ ਨੰਬਰਦਾਰ, ਸੁਤੰਤਰ ਕੁਮਾਰ ਕਾਕੂ, ਪਵਨ ਕੁਮਾਰ ਰੀਠੂ, ਕੁਲਦੀਪ ਸਿੰਘ ਬਾਂਠ, ਰਾਮ ਨਾਥ ਬਾਂਠ, ਜਗਦੀਸ਼ ਰਾਏ ਦੀਸ਼ਾਂ, ਪਵਨ ਕੁਮਾਰ, ਸੁਮਨ ਕੁਮਾਰੀ ਸਰਪੰਚ, ਹਰਜਾਪ ਸਿੰਘ ਜਾਪਾ, ਅੰਮ੍ਰਿਤਪਾਲ ਗੋਗੀ, ਸੁਖਦੇਵ ਸਿੰਘ ਨੰਬਰਦਾਰ ਕੁੱਲਪੁਰ, ਸਤਨਾਮ ਸਿੰਘ ਸਰਪੰਚ ਕਟਵਾਰਾਂ ਆਦਿ ਸਮੇਤ ਸਮੂਹ ਪੰਚਾਇਤ ਤੇ ਨਗਰ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਛਦੌੜੀ ਵਿਖੇ ਸੀ. ਐਮ. ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਸ਼ੁਰੂ ਅਗਲੀ ਖ਼ਬਰ ਸਰਪੰਚ ਦਿਲਬਾਗ ਸਿੰਘ ਪਾਬਲਾ ਨੌਰਾ ਵਲੋਂ ਹੋਮਿਓਪੈਥੀ ਮੈਡੀਕਲ ਕੈਂਪ ਦਾ ਉਦਘਾਟਨ
Ad Position 24