ਸਰਪੰਚ ਦਿਲਬਾਗ ਸਿੰਘ ਪਾਬਲਾ ਨੌਰਾ ਵਲੋਂ ਹੋਮਿਓਪੈਥੀ ਮੈਡੀਕਲ ਕੈਂਪ ਦਾ ਉਦਘਾਟਨ
ਪੱਲੀ ਝਿੱਕੀ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਆਯੁਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ.
ਪੱਲੀ ਝਿੱਕੀ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਆਯੁਸ਼ ਕਮਿਸ਼ਨਰ ਪੰਜਾਬ, ਡਾਇਰੈਕਟਰ ਆਯੂਰਵੇਦਾ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਓਪੈਥੀ ਪੰਜਾਬ ਡਾ. ਹਰਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਡਾ. ਸਰਬਜੀਤ ਕੌਰ ਅਤੇ ਜ਼ਿਲ੍ਹਾ ਹੋਮਿਓਪੈਥੀ ਅਫਸਰ ਡਾ. ਰਾਜੀਵ ਜਿੰਦੀਆ ਦੀ ਯੋਗ ਅਗਵਾਈ ਵਿਚ ਪਿੰਡ ਨੌਰਾ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਸਰਪੰਚ ਦਿਲਬਾਗ ਸਿੰਘ ਪਾਬਲਾ ਤੇ ਪੰਚਾਇਤ ਮੈਂਬਰਾਂ ਵਲੋਂ ਕੀਤਾ। ਕੈਂਪ ਵਿਚ ਡਾ. ਜੋਤੀ ਤੇ ਡਾ. ਰਜਨੀਸ਼ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਆਯੂਰਵੇਦ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਹੋਮਿਓਪੈਥੀ ਵਿਭਾਗ ਵਲੋਂ ਡਾ. ਹਰਜਿੰਦਰ ਸਿੰਘ ਤੇ ਡਾ. ਨੇਹਾ ਸੋਨੀ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਤੇ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ। ਇਸੇ ਮੌਕੇ ਰਜਨੀਸ਼ ਤੇ ਜਾਗਰੂਪ ਆਯੂਰਵੇਦ ਫਾਰਮਾਸਿਸਟ ਵਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਵਿਚ ਆਯੁਰਵੈਦਿਕ ਵਿਭਾਗ ਵਲੋਂ ਤੇ ਹੋਮਿਓਪੈਥੀ ਵਿਭਾਗ ਵਲੋਂ.ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਇੰਚਾਰਜ ਡਾ. ਹਰਜਿੰਦਰ ਸਿੰਘ ਤੇ ਡਾ. ਰਮਨਦੀਪ ਕੁਮਾਰ ਵਲੋਂ ਮਰੀਜ਼ਾਂ ਨੂੰ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ ਗਈ। ਹੋਮਿਓਪੈਥੀ, ਆਯੂਰਵੇਦ ਤੇ ਯੋਗ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਚ ਸੁਖਜਿੰਦਰ ਸਿੰਘ, ਮਿੱਤ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਪਾਲ ਮੈਡਮ ਮਨਦੀਪ ਕੌਰ, ਪੂਨਮ ਸੈਣੀ ਜਸਵਿੰਦਰ ਕੌਰ ਸੀਮਾ ਰਾਣੀ ਆਦਿ ਹਾਜ਼ਰ ਸਨ।