24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਿਰਮਲ ਸਾਗਰ ਸਕੂਲ ਵਿੱਚ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਵਿਸ਼ਵ ਪੰਜਾਬੀ ਦਿਵਸ

ਉੜਾਪੜ/ਲਸਾੜਾ, 24 ਸਤੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ਼ ਲਸਾੜਾ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਅਧਿਆਪਕਾ ਤਜਿੰਦਰ ਕੌਰ ਦੀ ਅਗ੍ਹਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ।

Ad Position 21
No active advertisement
ਅਜੀਤ ਡੈਸਕ 25-09-2026
ਉੜਾਪੜ/ਲਸਾੜਾ, 24 ਸਤੰਬਰ (ਲਖਵੀਰ ਸਿੰਘ ਖੁਰਦ)-ਨਿਰਮਲ ਸਾਗਰ ਪਬਲਿਕ ਸਕੂਲ਼ ਲਸਾੜਾ ਵਿਖੇ ਵਿਸ਼ਵ ਪੰਜਾਬੀ ਦਿਵਸ ਬੜੇ ਉਤਸ਼ਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬੀ ਅਧਿਆਪਕਾ ਤਜਿੰਦਰ ਕੌਰ ਦੀ ਅਗ੍ਹਵਾਈ ਹੇਠ ਵਿਸ਼ੇਸ਼ ਪ੍ਰੋਗਰਾਮ ਕਰਾਇਆ ਗਿਆ। ਜਿਸ ਦਾ ਮੰਚ ਸੰਚਾਲਨ ਪ੍ਰਭਜੋਤ ਕੌਰ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਪ੍ਰੋਗਰਾਮ ਦੌਰਾਨ ਤਨਵੀਰ ਕੌਰ ਨੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਭਾਵਪੂਰਤ ਕਵਿਤਾ ਪੇਸ਼ ਕੀਤੀ। ਜਦਕਿ ਜਸ਼ਨਪ੍ਰੀਤ ਨੇ ਪੰਜਾਬੀ ਭਾਸ਼ਾ ਦੀ ਮਹਿਮਾ ਦਾ ਗੁਣਗਾਨ ਕਰਦਾ ਸੁਰੀਲਾ ਗੀਤ ਪੇਸ਼ ਕੀਤਾ। ਗੁਰਕੀਰਤ ਕੌਰ ਨੇ ਵਿਸ਼ਵ ਪੰਜਾਬੀ ਦਿਵਸ ਦੇ ਮਹੱਤਵ ਬਾਰੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਅਤੇ ਗੁਰਪੁਨੀਤ ਕੌਰ ਨੇ ਮਾਂ ਬੋਲੀ ਪੰਜਾਬੀ ਦੀ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਲਈ ਅਹਿਦ ਦਿਵਾਇਆ। ਇਸ ਤੋਂ ਇਲਾਵਾ ਜਸਰੀਤ ਸੈਣੀ ਵਲੋਂ ਪੰਜਾਬੀ ਭਾਸ਼ਾ ਨਾਲ ਸਬੰਧਿਤ ਸਵਾਲਾਂ ਦੀ ਰੋਚਕ ਖੇਡ ਕਰਵਾਈ ਗਈ ਅਤੇ ਹਰਪ੍ਰੀਤ ਕੌਰ ਨੇ ਅੱਜ ਦਾ ਵਿਚਾਰ ਪੇਸ਼ ਕੀਤਾ। ਇਸ ਵਿਲੱਖਣ ਉਪਰਾਲੇ ਤਹਿਤ ਸਕੂਲ ਦੇ ਸਮੂਹ ਅਧਿਆਪਕਾਂ ਨੇ ਮਾਂ-ਬੋਲੀ ਪੰਜਾਬੀ ਨੂੰ ਸਤਿਕਾਰ ਦਿੰਦਿਆਂ ਇੱਕ ਚਾਰਟ ਉਤੇ ਪੰਜਾਬੀ ਦਾ ਇੱਕ ਮੁਹਾਵਰਾ ਜਾਂ ਅਖਾਣ ਲਿਖ ਕੇ ਪੰਜਾਬੀ ਵਿੱਚ ਆਪਣੇ ਦਸਖਤ ਕੀਤੇ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੀਨਾਕਸ਼ੀ ਚੱਢਾ ਨੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਂ-ਬੋਲੀ ਕਿਸੇ ਵੀ ਕੌਮ ਦੀ ਪਹਿਚਾਣ ਅਤੇ ਵਿਰਾਸਤ ਹੁੰਦੀ ਹੈ। ਉਹਨਾਂ ਵਿੱਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਣ, ਲਿਖਣ ਅਤੇ ਰੋਜਾਨਾ ਜੀਵਨ ਵਿੱਚ ਵੱਧ ਤੋਂ ਵੱਧ ਵਰਤਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਪ੍ਰੇਮਜੀਤ ਕੌਰ, ਉਂਕਾਰ ਸਿੰਘ ਤੋਂ ਇਲਾਵਾ ਕੋਆਰਡੀਨੇਟਰ ਤਜਿੰਦਰ ਕੌਰ, ਮਮਤਾ, ਸੰਗੀਤ ਅਧਿਆਪਕ ਜੱਸਾ ਸਿੰਘ, ਕੋਆਰਡੀਨੇਟਰ ਬਲਵਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਡਾ . ਅੰਬੇਡਕਰ ਨਗਰ ( ਰੱਤੇਵਾਲ ) ਦੀ ਬਦਲੇਗੀ ਨੁਹਾਰ ਅਸ਼ੋਕ ਕਟਾਰੀਆ ਵਲੋਂ 3 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ 2 ਨੂੰ
Ad Position 24