27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਥਾਣਾ ਕਾਠਗੜ੍ਹ ਪੁਲਿਸ ਵਲੋਂ ਦੜਾ ਸੱਟਾ ਲਗਾਉਂਦੇ 3 ਕਾਬੂ

ਕਾਠਗੜ੍ਹ, 26 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ.

Ad Position 21
No active advertisement
ਅਜੀਤ ਡੈਸਕ 27-09-2026
ਕਾਠਗੜ੍ਹ, 26 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ. ਐਸ. ਪੀ. ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ. ਐਸ. ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ ਥਾਣਾ ਕਾਠਗੜ੍ਹ ਦੀ ਪੁਲਿਸ ਵਲੋਂ ਸਮਾਜਿਕ ਬੁਰਾਈਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਥਾਣਾ ਕਾਠਗੜ੍ਹ ਦੇ ਐਸ. ਐਚ. ਓ. ਇੰਸਪੈਕਟਰ ਕਮਲ ਤਨੇਜਾ ਦੀ ਅਗਵਾਈ ਵਿਚ ਆਸਰੋਂ ਚੌਕੀ ਦੇ ਇੰਚਾਰਜ ਏ. ਐਸ. ਆਈ. ਸਿਕੰਦਰ ਪਾਲ ਦੀ ਪੁਲਿਸ ਪਾਰਟੀ ਵਲੋਂ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ਸਿਕੰਦਰ ਪਾਲ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿਚ ਆਸਰੋਂ ਤੋਂ ਪ੍ਰੇਮ ਨਗਰ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਡੀ. ਸੀ. ਐਮ. ਫੈਕਟਰੀ ਦੇ ਗੇਟ ਪਾਸ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੱਡਾ ਆਸਰੋਂ ਵਿਖੇ ਦੁਕਾਨਾਂ ਦੀ ਬੈਕ ਸਾਈਡ ਸ਼ਰੇਆਮ ਜਗ੍ਹਾ ’ਤੇ ਹੈਰੀ ਧਵਨ ਪੁੱਤਰ ਰਵੀ ਕੁਮਾਰ ਵਾਸੀ ਮਕਾਨ ਨੰਬਰ 2568 ਮੁਹੱਲਾ ਫੁੱਲ ਚੱਕਰ ਰੋਪੜ ਥਾਣਾ ਸਿਟੀ ਰੋਪੜ ਜ਼ਿਲ੍ਹਾ ਰੂਪਨਗਰ, ਨਰਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗਾਰਡਨ ਕਾਲੋਨੀ ਰੋਪੜ ਥਾਣਾ ਸਿਟੀ ਰੋਪੜ ਜ਼ਿਲ੍ਹਾ ਰੂਪਨਗਰ ਅਤੇ ਨਵਰੇਸ਼ ਕੁਮਾਰ ਪੁੱਤਰ ਮੁਲਖ ਰਾਜ ਸ਼ਰਮਾ ਵਾਸੀ ਸ਼ੇਖਾ ਮੁਹੱਲਾ ਰੋਪੜ ਥਾਣਾ ਸਿਟੀ ਰੋਪੜ ਜ਼ਿਲ੍ਹਾ ਰੂਪਨਗਰ ਸੱਟਾ ਲਗਾ ਰਹੇ ਹਨ ਅਤੇ ਭੋਲੇ-ਭਾਲੇ ਲੋਕਾਂ ਨਾਲ ਹੇਰਾ ਫੇਰੀ ਕਰਕੇ ਪੈਸੇ ਠੱਗਦੇ ਹਨ ਅਤੇ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਸੱਟਾ ਲਾਉਂਦੇ ਕਾਬੂ ਆ ਸਕਦੇ ਹਨ। ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਰੇਡ ਕਰਦਿਆਂ ਹੈਰੀ ਧਵਨ, ਨਰਿੰਦਰ ਸਿੰਘ ਤੇ ਨਵਰੇਸ਼ ਕੁਮਾਰ ਨੂੰ ਗ੍ਰਿਫਤਾਰ ਕਰਦਿਆਂ ਥਾਣਾ ਕਾਠਗੜ੍ਹ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਦੇ ਗੇਟ ਅੱਗੇ ਤਿੰਨ ਸਟਾਫ਼ ਮੈਂਬਰਾਂ ਨੇ ਲਾਇਆ ਧਰਨਾ ਅਗਲੀ ਖ਼ਬਰ ਚੱਕਦਾਨਾ ਸਹਿਕਾਰੀ ਸਭਾ ਦਾ ਆਮ ਇਜਲਾਸ ਕੱਲ੍ਹ
Ad Position 24