27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੌਧਰੀ ਅਜੇ ਮੰਗੂਪੁਰ ਵਲੋਂ ਸਿੱਧ ਬਾਬਾ ਕੈਂਥਲ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

ਬਲਾਚੌਰ, 26 ਸਤੰਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ੍ਰੀ ਬਾਬਾ ਕੈਂਥਲ ਜੀ ਦੇ ਇਤਿਹਾਸਕ ਸਥਾਨ ਪਿੰਡ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਵਿਖੇ ਦੂਜਾ ਸੱਭਿਆਚਾਰਕ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਨਾਮਵਾਰ ਸ਼ਖ਼ਸੀਅਤ ਨੌਜਵਾਨ ਆਗੂ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਕੀਤਾ। ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਇਸ ਦੂਜੇ ਸੱਭਿਆਚਾਰਕ ਮੇਲੇ ਨਾਲ ਜਿਥੇ ਸਾਡੇ ਪੰਜਾਬੀ ਵਿਰਸੇ ਦੀ ਝਲਕ ਸਾਡੀ ਅੱਜ ਦੀ ਯੁਵਾ ਪੀੜ੍ਹੀ ’ਤੇ ਪਵੇਗੀ, ਉਥੇ ਹੀ ਇਸ ਪੀੜ੍ਹੀ ਨੂੰ ਆਪਣੀ ਪ੍ਰੰਪਰਾ ਦਾ ਗਿਆਨ ਹਾਸਿਲ ਹੋਵੇਗਾ।

Ad Position 21
No active advertisement
ਅਜੀਤ ਡੈਸਕ 27-09-2026
ਬਲਾਚੌਰ, 26 ਸਤੰਬਰ (ਨਰੇਸ਼ ਧੌਲ)-ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਬਿਰਾਜਮਾਨ ਸਿੱਧ ਸ੍ਰੀ ਬਾਬਾ ਕੈਂਥਲ ਜੀ ਦੇ ਇਤਿਹਾਸਕ ਸਥਾਨ ਪਿੰਡ ਭੱਦੀ ਨਜ਼ਦੀਕ ਗਊਸ਼ਾਲਾ ਸੰਤ ਨਗਰ ਬੂੰਗੜੀ ਵਿਖੇ ਦੂਜਾ ਸੱਭਿਆਚਾਰਕ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਨਾਮਵਾਰ ਸ਼ਖ਼ਸੀਅਤ ਨੌਜਵਾਨ ਆਗੂ ਚੌਧਰੀ ਅਜੇ ਮੰਗੂਪੁਰ ਕਾਂਗਰਸ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਜਾਰੀ ਕੀਤਾ। ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੌਧਰੀ ਬਾਲੂ ਰਾਮ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਇਸ ਦੂਜੇ ਸੱਭਿਆਚਾਰਕ ਮੇਲੇ ਨਾਲ ਜਿਥੇ ਸਾਡੇ ਪੰਜਾਬੀ ਵਿਰਸੇ ਦੀ ਝਲਕ ਸਾਡੀ ਅੱਜ ਦੀ ਯੁਵਾ ਪੀੜ੍ਹੀ ’ਤੇ ਪਵੇਗੀ, ਉਥੇ ਹੀ ਇਸ ਪੀੜ੍ਹੀ ਨੂੰ ਆਪਣੀ ਪ੍ਰੰਪਰਾ ਦਾ ਗਿਆਨ ਹਾਸਿਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਬਾਬਾ ਕੈਂਥਲ ਮੰਦਰ ਪ੍ਰਬੰਧਕ ਸੇਵਾ ਕਮੇਟੀ, ਮੋਜੋਵਾਲ ਮਜ਼ਾਰਾ, ਆਕਲਿਆਣਾ, ਧਕਧਾਣਾ, ਨਵਾਂ ਪਿੰਡ ਟੱਪਰੀਆਂ, ਆਦੋਆਣਾ, ਭੱਦੀ, ਬੂੰਗੜੀ, ਰਾਜੂ ਮਾਜਰਾ, ਛੋਟਾ ਭਾਣੇਵਾਲ, ਸਹਿਬਾਜਪੁਰ, ਨਾਨੋਵਾਲ, ਜੀਤਪੁਰ, ਲੰਬੂਆ ਆਦਿ ਪਿੰਡਾਂ ਦੇ ਲੋਕਾਂ ਦਾ ਬੇਹਤਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਸ਼ਾਲ ਸੱਭਿਆਚਾਰਕ ਮੇਲੇ ਦੌਰਾਨ ਮੁੱਖ ਮਹਿਮਾਨ ਵੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੈ ਮੰਗੂਪੁਰ ਹੀ ਹੋਣਗੇ। ਮੇਲੇ ਦੌਰਾਨ ਪੰਜਾਬ ਦੇ ਨਾਮਵਰ ਕਲਾਕਾਰ ਅਮਨ ਰੋਜੀ, ਪੰਮਾ ਡੂਮੇਵਾਲ , ਸੋਨੂੰ ਮੰਗੁਪਰ ਸਮੇਤ ਦਰਜਨ ਕਲਾਕਾਰ ਆਪਣੇ ਫ਼ਨ ਦਾ ਮੁਜਾਹਰਾ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਚੌਧਰੀ ਅਜੇ ਮੰਗੂਪੁਰ, ਬਾਲੂ ਰਾਮ ਪ੍ਰਧਾਨ, ਨੀਰਜ ਕੁਮਾਰ ਸੰਨੀ, ਹਨੀ ਕੁਮਾਰ, ਦਵਨਦੀਪ, ਭੁਪਿੰਦਰ ਸਿੰਘ ਗੋਨੀ, ਰਵੀ ਕੁਮਾਰ, ਸੁਖਬੀਰ ਕੁਮਾਰ ਲਾਡੀ, ਜਸਵੀਰ ਕੁਮਾਰ, ਹਰਮਨ ਸਿੰਘ, ਗੋਰਵ ਧੀਮਾਨ, ਪਰਮਵੀਰ ਸਿੰਘ, ਪ੍ਰਿੰਸ ਧੀਮਾਨ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕਾਂ ਕੰਢੇ ਫੈਲੀ ਗੰਦਗੀ ਦੀ ਬਦਬੂ ਤੋਂ ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਪਿੰਡ ਢਾਹਾਂ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ
Ad Position 24