ਚੌ. ਮੀਨਾ ਸੂੰਢ ਨੇ ਸਾਥੀਆਂ ਸਮੇਤ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ
ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਚੌ. ਮੀਨਾ ਸੂੰਢ ਨੇ ਡਾ.
ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਚੌ. ਮੀਨਾ ਸੂੰਢ ਨੇ ਡਾ. ਜਿੰਦਰ ਪਾਲ ਹੀਰਾ ਦੇ ਹੋਣਹਾਰ ਸਪੁੱਤਰ ਪੰਕਜ ਹੀਰਾ (20) ਦੀ ਪਿਛਲੇ ਦਿਨੀ ਵਾਪਰੇ ਭਿਆਨਕ ਹਾਦਸੇ ’ਚ ਮੌਤ ਹੋ ਗਈ ਸੀ ਤੇ ਸਮਾਜ ਸੇਵੀ ਦੇਵ ਰਾਜ ਸੇਠੀ ਵਾਸੀ ਸੰਧਵਾਂ ਦੀ ਵੀ ਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਵੀ ਹੱਸਦੇ ਵੱਸਦੇ ਪਰਿਵਾਰ ’ਚੋਂ ਕਿਸੇ ਪਰਿਵਾਰਕ ਮੈਂਬਰ ਦਾ ਵਿਛੜ ਜਾਣਾ ਬਹੁਤ ਹੀ ਦੁੱਖਦਾਈ ਹੁੰਦਾ ਹੈ। ਉਨ੍ਹਾਂ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਵਾਸ ਦੇਣ ਤੇ ਪਿੱਛੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਬਲਾਕ ਪ੍ਰਧਾਨ ਕੁਲਵਰਨ ਸਿੰਘ ਗਿੱਲ ਸਾਬਕਾ ਸਰਪੰਚ ਥਾਂਦੀਆਂ, ਅਮਰਜੀਤ ਸਿੰਘ ਤਲਵੰਡੀ ਜੱਟਾਂ, ਜਤਿੰਦਰ ਕੁਮਾਰ ਸੋਨੂੰ, ਠੇਕੇਦਾਰ ਸੁਰਿੰਦਰ ਪਾਲ ਕੌਲ, ਕੁਲਵੰਤ ਸਿੰਘ ਕਲੇਰਾਂ, ਐਡਵੋਕੇਟ ਅਮਨਦੀਪ ਸਿੰਘ ਗੁਰੂ, ਰਾਮ ਨਾਥ, ਬਨਾਰਸੀ ਦਾਸ, ਸ਼ਿੰਦਾ, ਭਜਨ ਸਿੰਘ ਆਦਿ ਹਾਜ਼ਰ ਸਨ।