29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਪਿੰਡ ਝਿੰਗੜਾਂ ਵਿਖੇ ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਕੱਢੀਆਂ 4 ਪ੍ਰਭਾਤ ਫੇਰੀਆਂ ਸਮਾਪਤ

ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪੂਰਨ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਗੱਦੀ ਦੇ ਵਾਰਸ, ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਆਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਇਤਿਹਾਸਕ ਪਿੰਡ ਝਿੰਗੜਾਂ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ.

Ad Position 21
No active advertisement
ਅਜੀਤ ਡੈਸਕ 30-09-2026
ਔੜ/ਝਿੰਗੜਾਂ, 29 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪੂਰਨ ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਗੱਦੀ ਦੇ ਵਾਰਸ, ਮਹਾਰਾਜ ਪ੍ਰੀਤਮ ਦਾਸ ਤੇ ਮਾਤਾ ਮਹਾਂ ਕੌਰ ਦੀ ਆਲਾਨਾ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਇਤਿਹਾਸਕ ਪਿੰਡ ਝਿੰਗੜਾਂ ਦੀ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਜ ਪ੍ਰੀਤਮ ਦਾਸ ਦੀ ਸਪੁੱਤਰੀ ਬੀਬੀ ਸੁਖਵੰਤ ਕੌਰ ਯੂ. ਐਸ. ਏ., ਨਾਨਕ ਸਿੰਘ ਜੂਤਲਾ ਯੂ. ਐਸ. ਏ., ਜੋਗਾ ਸਿੰਘ ਜੂਤਲਾ ਯੂ. ਕੇ., ਬੀਬੀ ਪਰਮਿੰਦਰ ਕੌਰ ਰਿਐਤ ਯੂ. ਕੇ. ਦੀ ਰਹਿਨੁਮਾਈ ਹੇਠ 30 ਸਤੰਬਰ ਤੋਂ 2 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿਚ ਅਮ੍ਰਿਤ ਵੇਲੇ ਕੱਢੀਆਂ ਚਾਰ ਦਿਨ ਪ੍ਰਭਾਤ ਫੇਰੀਆਂ ਸਮਾਪਤ ਹੋ ਗਈਆਂ। ਪ੍ਰਭਾਤ ਫੇਰੀ ਦੌਰਾਨ ਗਾਇਕ ਬਲਕਾਰ ਨਿਮਾਣਾ ਗੁਣਾਚੌਰ, ਗੁਰਮੁੱਖ ਸਿੰਘ ਖਾਨਖਾਨਾ ਐਂਡ ਪਾਰਟੀ, ਨਿਰਮਲ ਸਿੰਘ ਮਹਿਮੀ ਐਂਡ ਪਾਰਟੀ ਝਿੰਗੜਾਂ ਵਲੋਂ ਰਾਜਾ ਸਾਹਿਬ ਦੀ ਮਹਿਮਾ ਦਾ ਗੁਣਗਾਨ ਕੀਤਾ। ਉਥੇ ਪ੍ਰਭਾਤ ਫੇਰੀ ਮਗਰ ਚੱਲ ਰਹੀਆਂ ਸੰਗਤਾ ਵਲੋਂ ਵੀ ਸ਼ਬਦ ਗਾਇਨ ਕੀਤੇ ਗਏ। ਵੱਖ-ਵੱਖ ਰਸਤਿਆਂ ’ਚ ਪ੍ਰਭਾਤ ਫੇਰੀ ਦਾ ਸੰਗਤਾਂ ਵਲੋਂ ਭਰਵਾਂ ਸਵਾਗਤ ਕਰਦਿਆਂ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਦੁੱਧ, ਠੰਢਿਆਂ, ਫਲ-ਫਰੂਟ ਅਤੇ ਚਾਹ-ਪਕੌੜਿਆਂ, ਛੋਲੇ-ਪੂੜੀਆਂ ਦੇ ਲੰਗਰ ਛਕਾਏ ਗਏ। ਬਰਸੀ ਸਮਾਗਮ ਸੰਬੰਧੀ ਜਨਰਲ ਸਕੱਤਰ ਜਥੇ. ਰਣਜੀਤ ਸਿੰਘ ਝਿੰਗੜ, ਨਾਨਕ ਸਿੰਘ ਜੂਤਲਾ ਯੂ. ਐਸ. ਏ., ਜੋਗਾ ਸਿੰਘ ਜੂਤਲਾ ਯੂ. ਕੇ., ਦਲਜੀਤ ਸਿੰਘ ਰਿਐਤ ਨੇ ਸਾਂਝੇ ਤੌਰ ‘ਤੇ ਦੱਸਿਆ ਕਿ 30 ਸਤੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ। ਇਸੇ ਦਿਨ-ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿਚ ਪੰਥ ਦੇ ਨਾਮਵਰ ਭਾਈ ਸਤਪਾਲ ਸਿੰਘ ਬੰਗਲਾ ਸਾਹਿਬ ਦਿੱਲੀ ਵਾਲੇ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ ਅਤੇ ਸੰਤ ਬਾਬਾ ਮਨਵੀਰ ਸਿੰਘ ਨਾਨਕਸਰ ਭੁੱਚੋ ਦੇ ਜਥਿਆਂ ਵਲੋਂ ਕੀਰਤਨ ਕੀਤਾ ਜਾਵੇਗਾ। ਪਹਿਲੀ ਅਕਤੂਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀ ਅਗਵਾਈ ਪੰਜ ਪਿਆਰੇ ਕਰਨਗੇ। 2 ਅਕਤੂਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਸਜਾਏ ਜਾਣਗੇ, ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ, ਢਾਡੀ ਭਾਈ ਗੁਰਪ੍ਰੀਤ ਸਿੰਘ ਲਾਂਡਰਾਂ, ਭਾਈ ਬਲਪ੍ਰੀਤ ਸਿੰਘ ਲੁਧਿਆਣਾ, ਢਾਡੀ ਗਰਜਾ ਸਿੰਘ ਮਾਣਕਪੁਰ ਸਰੀਫ ਤੋਂ ਇਲਾਵਾ ਪੰਥ ਦੇ ਮਹਾਨ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲੇ ਕੀਰਤਨ ਤੇ ਕਥਾ ਵਿ ਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਸੁਖਵਿੰਦਰ ਸਿੰਘ ਸੁੱਖੀ ਰਿਐਤ ਯੂ. ਕੇ., ਰਣਜੀਤ ਸਿੰਘ ਰਿਐਤ ਯੂ. ਕੇ., ਦਲਜੀਤ ਕੌਰ ਯੂ. ਕੇ., ਅਮਰਜੀਤ ਸਿੰਘ ਯੂ. ਕੇ., ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਪਰਮਜੀਤ ਸਿੰਘ ਗਰੇਵਾਲ ਪੰਚ, ਬਲਵਿੰਦਰ ਸਿੰਘ ਝਿੰਗੜ, ਗ੍ਰੰਥੀ ਬੁੱਧ ਸਿੰਘ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਸੰਦੀਪ ਸਿੰਘ ਸ਼ੇਰਗਿੱਲ, ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਗੁਰਮੁੱਖ ਸਿੰਘ, ਬਹਾਦਰ ਸਿੰਘ ਮਹਿਮੀ ਪੰਚ, ਗੁਰਦੇਵ ਰਾਮ ਪੰਚ, ਤਰਲੋਚਨ ਸਿੰਘ ਲੱਲ੍ਹ, ਜਸਵੀਰ ਸਿੰਘ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਸ਼ਿੰਗਾਰਾ ਸਿੰਘ ਢੰਡਾ, ਲਵਪ੍ਰੀਤ ਸਿੰਘ, ਮਨਦੀਪ ਸਿੰਘ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ ਥਿੰਦ, ਗੁਰਵਿੰਦਰ ਸਿੰਘ ਮਿੰਟੂ, ਬਲਵੀਰ ਸਿੰਘ, ਜਸਵਿੰਦਰ ਸਿੰਘ, ਜਸਵੀਰ ਰਾਮ, ਰਤਨਜੀਤ ਸਿੰਘ, ਰਵੀ ਕਲਸੀ, ਕਾਕਾ ਝਿੰਗੜ, ਪਿੰਦੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਮੋਟਰਸਾਈਕਲ ਸਵਾਰ ਗੋਲੀ ਮਾਰ ਕੇ ਭੱਜੇ ਅਗਲੀ ਖ਼ਬਰ ਪਰਲ ਨਿਵੇਸ਼ਕਾਂ ਦੇ ਭੁਗਤਾਨ ਲਈ ਜਲਦੀ ਹੀ ਅਗਲਾ ਸੰਘਰਸ਼ ਵੀ ਉਲੀਕਾਂਗੇ-ਝਿੱਕਾ
Ad Position 24