30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਛੇ ਮਹੀਨਿਆਂ ’ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਦਿੱਤਾ ਜਾਵੇਗਾ-ਕੇਵਲ ਸਿੰਘ ਢਿੱਲੋਂ

ਬੰਗਾ, 29 ਸਤੰਬਰ (ਧਰਮਵੀਰ ਪਾਲ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕਰਵਾਈ ਗਈ। ਪਠਾਨਕੋਟ ਤੋਂ ਸ਼ੁਰੂ ਹੋਈ ਇਹ ਯਾਤਰਾ ਦੇਰ ਸ਼ਾਮ ਨੂੰ ਖਟਕੜ ਕਲਾਂ ਵਿਖ਼ੇ ਪਹੁੰਚੀ, ਇਸ ਤੋਂ ਪਹਿਲਾਂ ਬੰਗਾ ਦੇ ਪਾਰਟੀ ਵਰਕਰ ਰੇਲਵੇ ਰੋਡ ’ਤੇ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਦਾਣਾ ਮੰਡੀ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ, ਜ਼ਿਲ੍ਹਾ ਜਨਰਲ ਸਕੱਤਰ ਡਿੰਪਲ ਭਾਰਦਵਾਜ, ਮੰਡਲ ਪ੍ਰਧਾਨ ਬੰਗਾ ਡਾ.

Ad Position 21
No active advertisement
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਨਤਮਸਤਕ ਹੋਣ ਮੌਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ। ਤਸਵੀਰ : ਧਰਮਵੀਰ ਪਾਲ 30-09-2026
ਬੰਗਾ, 29 ਸਤੰਬਰ (ਧਰਮਵੀਰ ਪਾਲ)-ਭਾਰਤੀ ਜਨਤਾ ਪਾਰਟੀ ਵਲੋਂ ਨਸ਼ਾ ਮੁਕਤ ਪੰਜਾਬ ਯਾਤਰਾ ਕਰਵਾਈ ਗਈ। ਪਠਾਨਕੋਟ ਤੋਂ ਸ਼ੁਰੂ ਹੋਈ ਇਹ ਯਾਤਰਾ ਦੇਰ ਸ਼ਾਮ ਨੂੰ ਖਟਕੜ ਕਲਾਂ ਵਿਖ਼ੇ ਪਹੁੰਚੀ, ਇਸ ਤੋਂ ਪਹਿਲਾਂ ਬੰਗਾ ਦੇ ਪਾਰਟੀ ਵਰਕਰ ਰੇਲਵੇ ਰੋਡ ’ਤੇ ਸਥਿਤ ਸ੍ਰੀ ਲਕਸ਼ਮੀ ਨਰਾਇਣ ਮੰਦਰ ਪੁਰਾਣੀ ਦਾਣਾ ਮੰਡੀ ਤੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ, ਜ਼ਿਲ੍ਹਾ ਜਨਰਲ ਸਕੱਤਰ ਡਿੰਪਲ ਭਾਰਦਵਾਜ, ਮੰਡਲ ਪ੍ਰਧਾਨ ਬੰਗਾ ਡਾ. ਨਰੇਸ਼ ਰਾਵਲ ਦੀ ਅਗਵਾਈ ਵਿਚ ਇਕੱਠੇ ਹੋ ਕੇ ਮੋਟਰਸਾਈਕਲਾਂ, ਸਕੂਟਰਾਂ ਤੇ ਕਾਰਾਂ ਵਿਚ ਸਵਾਰ ਹੋ ਕੇ ਰੈਲੀ ਦੇ ਰੂਪ ’ਚ ਖਟਕੜ ਕਲਾਂ ਲਈ ਰਵਾਨਾ ਹੋਏ। ਰੈਲੀ ਵਿਚ ਇੰਜ: ਕੁਲਦੀਪ ਸਿੰਘ ਜੱਸੋਮਜਾਰਾ ਮੰਡਲ ਪ੍ਰਧਾਨ ਬਹਿਰਾਮ ਵੀ ਆਪਣੇ ਸੈਂਕੜੇ ਸਾਥੀਆਂ ਨਾਲ ਇਸ ਰੈਲੀ ਵਿਚ ਗੁਰੂ ਤੇਗ ਬਹਾਦਰ ਗੇਟ ਤੋਂ ਸ਼ਾਮਿਲ ਹੋਏ ਅਤੇ ਰੈਲੀ ਦੇ ਰੂਪ ਵਿਚ ਖਟਕੜ ਕਲਾਂ ਪਹੁੰਚੇ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ’ਤੇ ਨਤਮਸਤਕ ਹੋਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਪਰੰਤ ਵਿਸ਼ਾਲ ਮਸ਼ਾਲ ਮਾਰਚ ਆਰੰਭ ਹੋਇਆ, ਜਿਸ ’ਚ ਭਾਜਪਾ ਦੇ ਦਿੱਗਜ ਆਗੂ ਸਤੀਸ਼ ਪੂੰਨੀਆ ਪ੍ਰਦੇਸ਼ ਪ੍ਰਭਾਰੀ, ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ, ਪਰਮਿੰਦਰ ਸਿੰਘ ਬਰਾੜ ਸਕੱਤਰ ਪੰਜਾਬ, ਸੁਭਾਸ਼ ਸ਼ਰਮਾ ਉਪ ਪ੍ਰਧਾਨ ਪੰਜਾਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਗੱਲਬਾਤ ਕਰਦੇ ਹੋਏ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਦਲ-ਦਲ ਵਿਚੋਂ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਭਾਰੀ ਬਹੁਮਤ ਨਾਲ ਆਪਣੀ ਸਰਕਾਰ ਬਣਾਵੇਗੀ ਅਤੇ ਛੇ ਮਹੀਨਿਆਂ ’ਚ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਪ੍ਰਿਤਪਾਲ ਬਜਾਜ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ, ਵਿੱਕੀ ਖੋਸਲਾ, ਸਪਰਸ਼ ਹਰੀਸ਼, ਨਰੇਸ਼ ਸ਼ਰਮਾ, ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ, ਡਾ. ਹਰਭਜਨ ਸਿੰਘ ਕਰਨਾਣਾ ਸਰਪ੍ਰਸਤ ਤਿੱਬਤ ਸਹਿਯੋਗ ਮੰਚ ਪੰਜਾਬ, ਸੁਦੇਸ਼ ਸ਼ਰਮਾ, ਵਰਿੰਦਰ ਕੌਰ ਥਾਂਦੀ, ਰਾਮਾਨੰਦ ਭਨੋਟ ਮੰਡਲ ਪ੍ਰਧਾਨ ਔੜ, ਦਲਿਤ ਆਗੂ ਰਾਮ ਕ੍ਰਿਸ਼ਨ ਜਾਖੂ, ਜੀਵਨ ਕੌਸ਼ਲ, ਅਸ਼ਵਨੀ ਭਾਰਦਵਾਜ਼, ਪਵਨ ਗੌਤਮ, ਪਵਨ ਬੱਗਾ, ਜੀਵਨ ਸ਼ਰਮਾ, ਹਰਵਿੰਦਰ ਸਿੰਘ ਸਰਹਾਲ, ਕ੍ਰਿਸ਼ਨਾ ਗੁਪਤਾ, ਧਰਮਪਾਲ ਖਮਾਚੋ, ਡਾ ਬਲਵੀਰ ਸ਼ਰਮਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਲੀ ਤੋਂ ਅਟਾਲ ਮਜਾਰਾ ਤੱਕ ਜਾਂਦੀ ਲਿੰਕ ਸੜਕ ’ਤੇ ਲੁੱਕ ਪਾਉਣ ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਆਕਲਿਆਣਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਭਲਕੇ
Ad Position 24