ਨਸ਼ਾ ਮੁਕਤ ਪੰਜਾਬ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਸ਼ਿੰਦੇ ਵਲੋਂ ਡੀ. ਸੀ ਦਫ਼ਤਰ ਨਵਾਂਸ਼ਹਿਰ ਬਾਹਰ ਭੁੱਖ ਹੜਤਾਲ
ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)-ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ (ਸ਼ਿੰਦੇ) ਵਲੋਂ ਡੀ. ਸੀ ਦਫ਼ਤਰ ਨਵਾਂਸ਼ਹਿਰ ਦੇ ਬਾਹਰ ਸੂਬੇ ਦੇ ਪ੍ਰਧਾਨ ਹਰੀਸ਼ ਸਿੰਗਲਾ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਭਾਰਤੀ ਆਂਗਰਾ ਦੀ ਰਹਿਨੁਮਾਈ ਵਿਚ ਭੁੱਖ ਹੜਤਾਲ ਕੀਤੀ ਗਈ।
ਨਵਾਂਸ਼ਹਿਰ, 29 ਸਤੰਬਰ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ)-ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ (ਸ਼ਿੰਦੇ) ਵਲੋਂ ਡੀ. ਸੀ ਦਫ਼ਤਰ ਨਵਾਂਸ਼ਹਿਰ ਦੇ ਬਾਹਰ ਸੂਬੇ ਦੇ ਪ੍ਰਧਾਨ ਹਰੀਸ਼ ਸਿੰਗਲਾ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਭਾਰਤੀ ਆਂਗਰਾ ਦੀ ਰਹਿਨੁਮਾਈ ਵਿਚ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਭਾਰਤੀ ਆਂਗਰਾ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਜਥੇਬੰਦੀ ਵਲੋਂ ਨਸ਼ੇ ਵਿਰੁੱਧ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਵਰਕਰਾਂ ਨੇ ਪੰਜਾਬ ਵਿਚ ਵੱਧ ਰਹੀ ਨਸ਼ੇ ਦੀ ਸਮੱਸਿਆ ਖ਼ਿਲਾਫ਼ ਰੋਸ ਜਤਾਉਂਦਿਆਂ ਸਰਕਾਰ ਤੋਂ ਠੋਸ ਤੇ ਅਸਰਦਾਰ ਕਦਮ ਚੁੱਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਤਾ ਵਿਚ ਆਉਣ ਤੋਂ ਪਹਿਲਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਵੀ ਸੂਬੇ ਵਿਚ ਨਸ਼ੇ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਜੇਕਰ ਸਰਕਾਰ ਨੇ ਜਲਦੀ ਠੋਸ ਕਦਮ ਨਾ ਚੁੱਕੇ ਤਾਂ ਜਥੇਬੰਦੀ ਇਸ ਅੰਦੋਲਨ ਨੂੰ ਪੂਰੇ ਪੰਜਾਬ ਵਿਚ ਹੋਰ ਤੇਜ਼ ਕਰੇਗੀ। ਇਸ ਮੌਕੇ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ, ਪੰਜਾਬ ਕਾਰਜਕਾਰੀ ਪ੍ਰਧਾਨ ਭਾਰਤੀ ਅੰਗਰਾ, ਪੰਜਾਬ ਪ੍ਰਧਾਨ ਮਹਿਲਾ ਵਿੰਗ ਸਵਰਾਜ ਘੁੰਮਣ, ਪੰਜਾਬ ਉਪ ਪ੍ਰਧਾਨ ਮੁਨੀਸ਼ ਸੂਦ, ਕੁਲਦੀਪ ਸ਼ਰਮਾ ਲੁਧਿਆਣਾ, ਆਰ. ਟੀ. ਏ. ਪ੍ਰਧਾਨ ਕੀਮਤੀ ਲਾਲ ਕਸ਼ਪ, ਸੀਨੀਅਰ ਲੀਡਰ ਜਗਦੀਪ ਸਿੰਘ ਜੱਗਾ, ਵਪਾਰ ਮੰਡਲ ਪ੍ਰਧਾਨ ਦੀਪਕ ਭਾਟੀਆ, ਸੁਨੀਲ ਕੁਮਾਰ ਅਰੋੜਾ, ਵਿਜੇ ਕੁਮਾਰ ਜੱਸਲ, ਲੱਕੀ, ਪ੍ਰਿੰਸ ਦਾਦਰੀ, ਮਲਕੀਤ ਰਾਮ, ਕਰਨਵੀਰ ਸਿੰਘ, ਸੰਦੀਪ ਕੁਮਾਰ, ਸੁਰਿੰਦਰ ਸਿੰਘ ਆਦਿ ਸ਼ਿਵ ਸੈਨਿਕ ਮੌਜੂਦ ਸਨ।