ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫਾਈ ਸੇਵਕਾਂ ਦਾ ਲਗਾਇਆ ਮੈਡੀਕਲ ਕੈਂਪ
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਪੀ. ਐਮ.
ਬਲਾਚੌਰ, 30 ਸਤੰਬਰ (ਨਰੇਸ਼ ਧੌਲ) - ਪੀ.ਐਮ.ਸੀ.ਡੀ.ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਬਲਾਚੌਰ ਦੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਅਤੇ ਪ੍ਰਧਾਨ ਸੁਨੀਲ ਕੌਸ਼ਲ ਦੀ ਅਗਵਾਈ ਹੇਠ ਸਵੱਛਤਾ ਹੀ ਸੇਵਾ ਮੁਹਿੰਮ 2026 ਤਹਿਤ ਸਫਾਈ ਸੇਵਕਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਜੋਤ ਵਲੋਂ ਸਮੂਹ ਸਫਾਈ ਸੇਵਕਾਂ ਦੀ ਸਿਹਤ ਸੰਬੰਧੀ ਮੁਸ਼ਕਿਲਾ ਚੈੱਕ ਕਰਕੇ ਲੋੜੀਂਦੇ ਟੈਸਟ ਤੇ ਦਵਾਈਆਂ ਲਿਖੀਆਂ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਵਿਚ ਸਾਰੇ ਟੈਸਟ ਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ, ਸਵੱਛ ਭਾਰਤ ਟੀਮ ਵਲੋਂ ਸਮੂਹ ਸਫਾਈ ਸੇਵਕਾਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ।