04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪਿੰਡ ਰੱਤੇਵਾਲ ਵਿਖੇ ਵਿਸ਼ੇਸ਼ ਖੂਨਦਾਨ ਕੈਂਪ 7 ਨੂੰ

ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨਵਤਾ ਦੀ ਸੇਵਾ ਨੂੰ ਸਮਰਪਿਤ ਗੁੱਜਰ ਵੈਲਫੇਅਰ ਗਰੁੱਪ ਰੋਪੜ-ਬਲਾਚੌਰ ਵਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਮਨੀਸ਼ ਗੁੱਜਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਮਿਤੀ 7 ਅਕਤੂਬਰ ਨੂੰ ਪਿੰਡ ਰੱਤੇਵਾਲ ਵਿਖੇ ਲਗਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 05-10-2026
ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਾਨਵਤਾ ਦੀ ਸੇਵਾ ਨੂੰ ਸਮਰਪਿਤ ਗੁੱਜਰ ਵੈਲਫੇਅਰ ਗਰੁੱਪ ਰੋਪੜ-ਬਲਾਚੌਰ ਵਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਮਨੀਸ਼ ਗੁੱਜਰ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਮਿਤੀ 7 ਅਕਤੂਬਰ ਨੂੰ ਪਿੰਡ ਰੱਤੇਵਾਲ ਵਿਖੇ ਲਗਾਇਆ ਜਾਵੇਗਾ। ਕੈਂਪ ਦਾ ਸਥਾਨ ਆਰ. ਕੇ. ਟ੍ਰੇਡਰਜ਼, ਰੱਤੇਵਾਲ (ਰਾਧਾ ਸੁਆਮੀ ਸਤਿਸੰਗ ਘਰ ਦੇ ਸਾਹਮਣੇ) ਰੱਖਿਆ ਗਿਆ ਹੈ। ਕੈਂਪ ਵਿਚ ਪੀ. ਜੀ. ਆਈ. ਚੰਡੀਗੜ੍ਹ ਤੋਂ ਮਾਹਿਰ ਡਾਕਟਰਾਂ, ਮੈਡੀਕਲ ਸਟਾਫ ਅਤੇ ਬਲੱਡ ਬੈਂਕ ਟੀਮ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀ ਹੈ, ਜੋ ਖੂਨਦਾਨੀਆਂ ਦੀ ਜਾਂਚ ਤੇ ਖੂਨ ਇਕੱਤਰ ਕਰਨ ਦੀ ਸੇਵਾ ਨਿਭਾਏਗੀ। ਇਸ ਮੌਕੇ ਮੁੱਖ ਸੇਵਾਦਾਰ ਚੌਧਰੀ ਰਾਕੇਸ਼ ਭੂੰਬਲਾ, ਰਾਮ ਕਿਸ਼ਨ ਚੌਹਾਨ, ਭੁਪਿੰਦਰ ਚੌਹਾਨ, ਮਨੀਸ਼ ਕਸਾਨਾਂ, ਹਰਵਿੰਦਰ ਕੋਹਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਟਵਾਰ ਯੂਨੀਅਨ ਵਲੋਂ ਡਾ. ਗੁਰਿੰਦਰਜੀਤ ਸਿੰਘ ਦਾ ਸਨਮਾਨ ਅਗਲੀ ਖ਼ਬਰ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ
Ad Position 24